ਮੋਟਰਾਂ ਦੀ ਕੇਬਲ ਤਾਰ, ਟ੍ਰਾਂਸਫਾਰਮਰ ਤੇ ਜਰਨੇਟਰ 'ਚੋ ਸਮਾਨ ਚੋਰੀ ਮੋਟਰਾਂ ਦੀ ਕੇਬਲ ਤਾਰ, ਟ੍ਰਾਂਸਫਾਰਮਰ ਅਤੇ ਜਰਨੇਟਰ 'ਚੋ ਸਮਾਨ ਚੋਰੀ
Publish Date: Fri, 27 Nov 2026 05:59 PM (IST)
Updated Date: Fri, 27 Nov 2026 06:01 PM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਚੋਰੀ ਦੀਆਂ ਘਟਨਾਵਾਂ ਨਿਰੰਤਰ ਜਾਰੀ ਹਨ ਅਤੇ ਬੀਤੀ ਰਾਤ ਇਸ ਚੋਰ ਗਿਰੋਹ ਨੇ ਸ਼ਹਿਰ ਦੇ ਵਾਰਡ ਨੰਬਰ ਇਕ ਅਧੀਨ ਪੈਂਦੇ ਪਿੰਡ ਫੌਜੀ ਕਲੋਨੀ ਦੇ ਤਿੰਨ ਕਿਸਾਨਾਂ ਦੀਆਂ ਮੋਟਰਾਂ ਦੀ ਕੇਬਲ ਤਾਰ ਟ੍ਰਾਂਸਫਾਰਮਰ ਚੋਂ ਕੀਮਤੀ ਸਮਾਨ ਤੇ ਪਿੰਡ ਦੇ ਵਸਨੀਕ ਦੇ ਘਰ ਦੇ ਬਾਹਰ ਖੜੇ ਜਨਰੇਟਰ ਦੇ ਅਲਟੀਨੇਟਰ ’ਚੋਂ ਕੀਮਤੀ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਕੁਲਵਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਉਹ ਅੱਜ ਸਵੇਰੇ ਜਦੋ ਉਹ ਘਰ ਦੇ ਨੇੜੇ ਹੀ ਆਪਣੇ ਜ਼ਮੀਨ ’ਚ ਗਏ ਤਾਂ ਦੇਖਿਆ ਕਿ ਮੋਟਰ ਨੂੰ ਬਿਜਲੀ ਸਪਲਾਈ ਦੇਣ ਵਾਲੇ ਟਰਾਂਸਫਾਰਮਰ ਦਾ ਖੋਲ ਜ਼ਮੀਨ ਤੇ ਡਿੱਗਿਆ ਹੋਇਆ ਸੀ ਅਤੇ ਟ੍ਰਾਂਸਫਾਰਮਰ ’ਚੋਂ ਕੀਮਤੀ ਸਮਾਨ ਗਾਇਬ ਸੀ। ਜਦੋਂ ਉਹ ਟਿਊਬਵੈੱਲ ਦੇ ਕਮਰੇ ’ਚ ਗਏ ਤਾਂ ਦੇਖਿਆ ਕਿ ਟਿਊਬਵੈੱਲ ਦੀ ਕੇਬਲ ਤਾਰ ਵੀ ਗਾਇਬ ਸੀ। ਇਸ ਤੋਂ ਇਲਾਵਾ ਪਿੰਡ ਦੇ ਵਸਨੀਕ ਇੱਕ ਹੋਰ ਕਿਸਾਨ ਮਾਸਟਰ ਸੁਰਮੁੱਖ ਸਿੰਘ ਅਤੇ ਕਮਲਜੀਤ ਸਿੰਘ ਦੇ ਮੋਟਰਾਂ ਦੀ ਕੇਬਲ ਤਾਰ ਵੀ ਗਾਇਬ ਸੀ। ਇਸ ਤੋਂ ਇਲਾਵਾ ਪਿੰਡ ਦੇ ਵਸਨੀਕ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਖੜੇ ਜਨਰੇਟਰ ਦੇ ਅਲਟੀਨੇਟਰ ਵਿੱਚੋਂ ਤਾਂਬਾ ਅਤੇ ਹੋਰ ਕੀਮਤੀ ਸਾਮਾਨ ਵੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਚੋਰੀ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਗਿਆ ਹੈ ਅਤੇ ਇਸ ਚੋਰੀ ਦੀ ਘਟਨਾ ਬਾਰੇ ਪਾਵਰ ਕੌਮ ਦੇ ਅਧਿਕਾਰੀਆਂ ਅਤੇ ਥਾਣਾ ਬਨੂੜ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਚੋਰ ਗਿਰੋਹ ਦੇ ਆਂਤਕ ਕਾਰਨ ਇਲਾਕੇ ਦੇ ਲੋਕ ਬਹੁਤ ਪਰੇਸ਼ਾਨ ਹਨ।