ਹਰਦਿਆਲ ਕੰਬੋਜ ਦੀ ਅਗਵਾਈ ਹੇਠ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਹਰਦਿਆਲ ਕੰਬੋਜ ਦੀ ਅਗਵਾਈ ਹੇਠ ਰੱਖੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ
Publish Date: Tue, 06 Oct 2026 04:31 PM (IST)
Updated Date: Tue, 06 Oct 2026 04:32 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਕਾਂਗਰਸ ਪਾਰਟੀ ਦਫ਼ਤਰ ਰਾਜਪੁਰਾ ਵਿਖੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਦੇ ਹੇਠ ਰੱਖੀ ਗਈ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਬਦਲਾਅ ਤੇ ਇੰਕਲਾਬ ਦੇ ਨਾਅਰੇ ਮਾਰਨ ਵਾਲਿਆਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਲੁਟਿਆ ਤੇ ਡੋਬਿਆ ਹੈ। ਉਨ੍ਹਾਂ ਆਖਿਆ ਕਿ ਇਮਾਨਦਾਰੀ ਦੇ ਢੋਂਗ ਦਿਖਾਉਣ ਵਾਲਿਆਂ ਦੇ ਖ਼ਿਲਾਫ਼ ਹਾਈਕੋਰਟ ਨੇ ਹੀ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ ਤੇ ਨਾਲ ਸੀਬੀਆਈ ਇਨਕੁਆਰੀ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਆਖਿਆ ਕਿ ਹੁਣ ਸਭ ਕੁੱਝ ਸੂਬੇ ਦੇ ਲੋਕਾਂ ਸਾਹਮਣੇ ਆ ਜਾਵੇਗਾ। ਕੰਬੋਜ ਨੇ ਆਖਿਆ ਕਿ ਨਵੇ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਵਿਚ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ। ਉਨ੍ਹਾਂ ਨੇ ਸੱਤਾਧਾਰੀ ਧਿਰ ਦੇ ਸਿਆਸੀ ਕਿਲੇ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਸੰਗਰੂਰ ਵਿਖੇ ਮ੍ਰਿਤਕ ਵਿਅਕਤੀਆਂ ਦੇ ਸਸਕਾਰ ਵੀ ਪੁਲਿਸ ਕਰ ਰਹੀ ਹੈ ਜੇਕਰ ਕੋਈ ਵਿਰੋਧ ਕਰਦਾ ਹੈ ਤਾਂ ਪੁਲਿਸ ਤਸ਼ੱਦਦ ਕੀਤਾ ਜਾਂਦਾ ਹੈ। ਇਸ ਮੌਕੇ ਕਾਂਗਰਸ ਦੇ ਸੀਨੀਅਰ ਨੇਤਾ ਨਿਰਭੈ ਸਿੰਘ ਮਿਲਟੀ, ਬਲਾਕ ਪ੍ਰਧਾਨ ਨਰਿੰਦਰ ਸ਼ਾਸਤਰੀ, ਕੋਂਸਲਰ ਅਮਨਦੀਪ ਸਿੰਘ ਨਾਗੀ, ਕੌਂਸਲਰ ਡਿੰਪੀ ਰਾਣਾ, ਸਾਬਕਾ ਚੇਅਰਮੈਨ ਬਲਦੇਵ ਸਿੰਘ ਗੱਦੋਮਾਜਰਾ, ਅਮਰ ਸਿੰਘ ਪਾਸੀ ਐਮਸੀ, ਮਲਕੀਤ ਸਿੰਘ ਉਪਲਹੇਤੀ ਸਰਬਜੀਤ ਸਿੰਘ ਮਾਣਕਪਰ, ਮਾ.ਇੰਦਰਜੀਤ ਸਿੰਘ, ਜਵਾਲਾ ਸਿੰਘ ਚਹਿਲ, ਦਰਸ਼ਨ ਸਿੰਘ ਮਾਮਾ, ਮਨੀਸ਼ ਮੁਜਾਲ, ਰੂਬੀ ਰਾਣੀ ਟੈਨੀ, ਕੰਵਲਜੀਤ ਕੌਰ ਧਮੇਲੀ, ਦਵਿੰਦਰ ਸਿੰਘ ਧਮੋਲੀ, ਬਲਵਿੰਦਰ ਸਿੰਘ, ਰਾਹੁਲ ਤੁਲੀ, ਅਮਨਦੀਪ ਸਿੰਘ ਚੀਮਾ, ਦੇਸ਼ ਰਾਜ, ਭੁਪਿੰਦਰ ਸਿੰਘ ਸੰਜੂ, ਕਰਨ ਵੋਹਰਾ, ਅਮਰਿੰਦਰ ਸਿੰਘ ਪੀਰ ਕਾਲੋਨੀ, ਵਰੁਨ ਮੁਡੇਜਾ, ਵਿਨੇ ਨਿਰੰਕਾਰੀ, ਮਨਜੀਤ ਸਿੰਘ ਸਰਪੰਚ, ਰਜਨੀ ਰਾਣੀ ਸੀਮਾ ਮੁਜਾਲ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।