ਸਰਕਾਰ ਨੇ ਪੰਜਾਬ ਨੂੰ ਲੀਜ਼ ਹੋਲਡਰ ਤੇ ਦਿੱਲੀ ਦੇ ਹਵਾਲੇ ਕੀਤਾ : ਪ੍ਰੋ. ਚੰਦੂਮਾਜਰਾ ਸਰਕਾਰ ਨੇ ਪੰਜਾਬ ਨੂੰ ਲੀਜ਼ ਹੋਲਡਰ ਤੇ ਦਿੱਲੀ ਦੇ ਹਵਾਲੇ ਕੀਤਾ : ਪ੍ਰੋ. ਚੰਦੂਮਾਜਰਾ
Publish Date: Sun, 09 Aug 2026 06:27 PM (IST)
Updated Date: Mon, 10 Aug 2026 04:02 AM (IST)
ਜੀਐੱਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗਡ਼੍ਹ : ਲੋਕਾ ਸਭਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਜੋ ਕਿ ਪਿਛਲੇ ਕਈ ਦਿਨਾਂ ਤੋਂ ਹਲਕਾ ਸਨੌਰ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਸ਼੍ਰੀ ਗੁਰੂ ਰਵਿਦਾਸ ਜੀ ਦੀ 650ਵੀਂ ਸ਼ਤਾਬਦੀ ਮਨਾਉਣ ਸਬੰਧੀ ਲੋਕਾਂ ਨੂੰ ਜਾਗਰੁਕ ਕਰ ਰਹੇ ਹਨ। ਅੱਜ ਉਹਨਾਂ ਪਿੰਡਾਂ ਔਜਾਂ, ਮਹਿਤਾਬਗਡ਼੍ਹ, ਬਿੰਜਲ, ਅਹਿਰੂ ਖੁਰਦ, ਅਹਿਰੂ ਕਲਾਂ, ਮੋਹਲਗਡ਼੍ਹ, ਧਗਡ਼ੋਲੀ, ਖਾਂਸਿਆਂ ਆਦਿ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ, ਜੋ ਕਿ ਝੂਠ ਦੇ ਸਹਾਰੇ ਡੰਗ ਟਪਾ ਰਹੀ ਹੈ ਅਤੇ ਪੰਜਾਬ ਦਾ ਕੁਝ ਨਹੀਂ ਸਵਾਰ ਰਹੀ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਦਾ ਕੀ ਸਵਾਰਨਾ ਸੀ ਸਗੋਂ ਪੰਜਾਬ ਨੂੰ ਲੀਜ਼ ਹੋਲਡ ਤੇ ਦਿੱਲੀ ਦੇ ਹਵਾਲੇ ਕਰ ਦਿੱਤਾ ਹੈ, ਜਿੱਥੋਂ ਕਿ ਪੰਜਾਬ ਦੇ ਸਾਰੇ ਕੰਮ ਕਰਨ ਦੇ ਇਸ਼ਾਰੇ ਮਿਲਦੇ ਹਨ। ਇਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੋਈ ਮੋਹ ਪਿਆਰ ਨਹੀਂ ਹੈ, ਜਿਸ ਨੇ ਪੰਜਾਬ ਤੇ ਪੰਜਾਬੀਅਤ ਦਾ ਵੱਡਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਾਸੀ ਇਸ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਨੂੰ ਹੀ ਵੋਟਾਂ ਪਾਉਣਗੇ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸਤਿਗੁਰੂ ਰਵਿਦਾਸ ਮਿਸ਼ਨ ਕਮੇਟੀ ਸਨੌਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ 650ਵੀਂ ਸ਼ਤਾਬਦੀ ਨੂੰ ਸਮਰਪਿਤ 30 ਅਗਸਤ ਨੂੰ ਗੁਰਦੁਆਰਾ ਸਾਹਿਬ ਭੁਨਰਹੇਡ਼ੀ ਵਿਖੇ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮਹਾਨ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਹਨ ਅਤੇ ਸੰਗਤਾਂ ਨੂੰ ਇਸ ਸ਼ਤਾਬਦੀ ਸਮਾਗਮ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਹਲਕਾ ਸਨੌਰ ਦੀਆਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਵੱਧ ਚਡ਼੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ਼ਾਨਵੀਰ ਸਿੰਘ ਬ੍ਰਹਮਪੁਰ, ਵਰਿੰਦਰ ਡਕਾਲਾ ਪੀ.ਏ., ਤਰਲੋਕ ਸਿੰਘ ਹਾਜੀਪੁਰ, ਜਸਬੀਰ ਸਿੰਘ ਈਸਰਹੇਡ਼ੀ, ਰਾਜਿੰਦਰ ਸਿੰਘ ਭੁਨਰਹੇਡ਼ੀ, ਆਕਾਸ਼ਦੀਪ ਸਿੰਘ ਨੌਰੰਗਵਾਲ, ਸੁਖਦੇਵ ਸਿੰਘ ਬਿੰਜਲ, ਨਾਜਰ ਸਿੰਘ ਮੋਹਲਗਡ਼੍ਹ, ਰਾਮ ਸਿੰਘ ਖਾਂਸਾ, ਸੋਨੂੰ, ਹਰਨੇਕ ਸਿੰਘ, ਧਰਮਾ ਧਗਡ਼ੌਲੀ, ਗੁਰਵਿੰਦਰ ਸਿੰਘ ਨੰਬਰਦਾਰ, ਮਲਕੀਤ ਸਿੰਘ, ਮੁਖਤਿਆਰ ਸਿੰਘ ਮੋਹਲਗਡ਼੍ਹ ਆਦਿ ਵੀ ਹਾਜ਼ਰ ਸਨ।