ਜੈ ਸ਼੍ਰੀਰਾਮ ਦੇ ਜੈਕਾਰਿਆਂ ਨਾਲ ਗੂੰਜਿਆਂ ਸ਼ਹਿਰ ਸੰਗਰੂਰ
ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆਂ ਸ਼ਹਿਰ ਸੰਗਰੂਰ
Publish Date: Sun, 18 Jan 2026 04:06 PM (IST)
Updated Date: Mon, 19 Jan 2026 04:00 AM (IST)

ਅਯੋਧਿਆ ’ਚ ਸ਼੍ਰੀਰਾਮ ਲੱਲਾ ਦੇ ਆਗਮਨ ’ਤੇ ਤੀਜੀ ਸ਼ੋਭਾ ਯਾਤਰਾ ਕੱਢੀ ਸਜੇ ਬਜ਼ਾਰ, ਥਾਂ-ਥਾਂ ’ਤੇ ਲਾਏ ਲੰਗਰ ਜਸਵੀਰ ਸਿੰਘ, ਪੰਜਾਬੀ, ਜਾਗਰਣ, ਸੰਗਰੂਰ : ਸਨਾਤਨ ਉਤਕਰਸ਼ ਫਾਊਂਡੇਸ਼ਨ ਸਨਾਤਨ ਸੰਸਦ ਵੱਲੋਂ ਅਯੋਧਿਆ ਵਿਚ ਸ਼੍ਰੀਰਾਮ ਲੱਲਾ ਜੀ ਦੇ ਆਗਮਨ ’ਤੇ ਤੀਜੀ ਵਿਸ਼ਾਲ ਸ਼ੋਭਾ ਯਾਤਰਾ ਐਤਵਾਰ ਨੂੰ ਸਥਾਨਕ ਮਾਤਾ ਸ਼੍ਰੀ ਮਹਾਕਾਲੀ ਦੇਵੀ ਮੰਦਰ ਤੋ ਢੋਲ ਢਮੱਕੇ, ਜੈਕਾਰਿਆਂ ਤੇ ਫੁੱਲਾਂ ਦੀ ਵਰਖਾ ਨਾਲ ਸ਼ੁਰੂ ਹੋਈ। ਇਸ ਦੌਰਾਨ ਵੱਡੀ ਗਿਣਤੀ ’ਚ ਲੋਕ ਸ਼੍ਰੀਰਾਮ ਦੇ ਜੈਕਾਰੇ ਲਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਭਗਵੇ ਕੱਪੜੇ ਤੇ ਭਗਵੀਆਂ ਪੱਗੜੀਆਂ ਸਜਾ ਕੇ ਲੋਕ ਸ਼ਾਮਲ ਹੋਏ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਸ਼ਰਧਾਲੂਆਂ ਲਈ ਭੰਡਾਰੇ, ਮਿਠਾਈਆਂ, ਫਲ-ਫਰੂਟ, ਖੀਰ-ਪੂੜੇ ਅਤੇ ਪਕੌੜਿਆਂ ਦੇ ਲੰਗਰ ਲਾਏ ਗਏ। ਯਾਤਰਾ ਦੀ ਵਿਸ਼ੇਸ਼ਤਾ ਇਹ ਰਹੀ ਕਿ ਪਾਲਕੀ ’ਚ ਅਯੋਧਿਆ ਧਾਮ ਤੋਂ ਲਿਆਂਦੀ ਪ੍ਰਭੂ ਸ਼੍ਰੀਰਾਮ ਜੀ ਦੀ ਪਾਵਨ ਜਯੋਤੀ ਬਿਰਾਜਮਾਨ ਕੀਤੀ ਗਈ। ਜਿਸ ਦਾ ਪੂਜਨ ਸ਼ਾਸਤਰੀ ਬ੍ਰਿਜੇਸ਼ਵਰ ਅਚਾਰਿਆ ਵੱਲੋਂ ਪੂਰੀ ਵਿਧੀ ਨਾਲ ਕੀਤਾ ਗਿਆ। ਇਹ ਸ਼ੋਭਾ ਯਾਤਰਾ ਪ੍ਰਦੀਪ ਸ਼ਰਮਾ ਪ੍ਰਧਾਨ, ਅਰੁਣ ਕੁਮਾਰ ਪਰਾਸ਼ਰ ਸੰਸਥਾਪਕ, ਅਵਿਨਾਸ਼ ਸ਼ਰਮਾ ਜਨਰਲ ਸਕੱਤਰ, ਸਨਾਤਨ ਉਤਕਰਸ਼ ਫਾਊਂਡੇਸ਼ਨ ਕਾਰਜ਼ਕਾਰੀ ਦੇ ਮੁੱਖ ਮੈਂਬਰ ਨਰੇਸ਼ ਸ਼ਰਮਾ, ਅਮਰੀਕ ਸਿੰਘ, ਦੀਪਕ ਪਰਾਸ਼ਰ, ਲਵਦੀਪ ਸਿੰਘ ਜੀਤਪਾਲ ਸਿੰਘ,ਹਰਭਜਨ ਸਿੰਘ, ਬ੍ਰਿਜੇਸ਼ ਪੰਡਿਤ,ਹਰਬੰਸ ਸਿੰਘ, ਸਮਰਾਟ ਭਾਜੀ, ਬਾਵਾ ਸਿੰਘ , ਅਮਨ ਜ਼ਖਮੀ ਵਾਈਸ ਚੇਅਰਮੈਨ ਇੰਡਸਟਰੀ ਚੈਬਰ, ਕ੍ਰਿਸ਼ਨ ਸੈਨੀ ਦੀ ਦੇਖਰੇਖ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਸ਼ਹਿਰ ਦੇ ਪਟਿਆਲਾ ਗੇਟ ਤੋ ਚੱਲ ਕੇ ਸੁਨਾਮੀ ਗੇਟ, ਸ਼ਹੀਦ ਭਗਤ ਸਿੰਘ ਚੌਕ, ਗਊਸ਼ਾਲਾ ਰੋਡ, ਰੇਲਵੇ ਚੌਕ, ਪ੍ਰੇਮ ਬਸਤੀ, ਧੂਰੀ ਗੇਟ, ਨਾਭਾ ਗੇਟ, ਕਿਸ਼ਨਪੁਰਾ, ਲੇਬਰ ਚੌਕ, ਕੋਰਟ ਰੋਡ, ਛੋਟਾ ਚੌਕ ਤੋਂ ਹੁੰਦੇ ਹੋਇਆ ਜੈਕਾਰਿਆਂ ਨਾਲ ਨਾਭਾ ਗੇਟ ਸਥਿਤ ਮੰਦਰ ਮੰਗਲਾ ਦੇਵੀ ਵਿਚ ਜਾ ਕੇ ਸਮਾਪਤ ਹੋਈ। ਸਾਰੇ ਬਾਜ਼ਾਰ ਖੂਬਸੂਰਤ ਰੰਗ ਬਿਰੰਗੀਆਂ ਲਾਈਟਾਂ, ਝੰਡੀਆਂ ਨਾਲ ਸਜਾਏ ਗਏ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਭਾਜਪਾ ਆਗੂ ਅਰਵਿੰਦ ਖੰਨਾ, ਭਾਜਪਾ ਆਗੂ ਕਰਮ ਲਹਿਲ, ਚੇਅਰਮੈਨ ਅਵਤਾਰ ਸਿੰਘ ਈਲਵਾਲ, ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ, ਰਵਿੰਦਰ ਸਿੰਘ ਗੁੱਡੂ, ਡਾ. ਨਰਵਿੰਦਰ ਕੌਸ਼ਲ, ਜਸਪਾਲ ਸ਼ਰਮਾ, ਅਵਿਨਾਸ਼ ਸ਼ਰਮਾ, ਭਗਵਾਨ ਦਾਸ, ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਐਡੋਵੋਕੇਟ ਨਰੇਸ਼ ਜੁਨੇਜਾ, ਤਰਸੇਮ ਕਾਲੜਾ, ਓਪੀ ਅਰੋੜਾ, ਪਵਨ ਅਹੂਜਾ, ਦਲਜੀਤ ਜਖਮੀ, ਪੰਕਜ ਬਾਵਾ, ਮੋਤੀ ਕਪੂਰ, ਰਮੇਸ਼ ਰਜੌਰੀਆ, ਮੁਕੇਸ਼ ਰਤਨ, ਜਤਿੰਦਰ ਕਾਲੜਾ, ਡਾ. ਮਹਿੰਦਰ ਬਾਬਾ, ਪੰਕਜ ਗਰਗ ਮੁੰਨਾ, ਮਨੀਸ਼ ਕੁਮਾਰ ਮੌਜੂਦ ਸਨ।