34ਵੀਂ ਸੀਨੀਅਰ ਸਟੇਟ ਸਾਫਟਬਾਲ ਚੈਂਪੀਅਨਸ਼ਿਪ ਦੀ ਸ਼ੁਰੂਆਤ 34ਵੀਂ ਸੀਨੀਅਰ ਸਟੇਟ ਸਾਫਟਬਾਲ ਚੈਂਪੀਅਨਸ਼ਿਪ ਦੀ ਸ਼ੁਰੂਆਤ
Publish Date: Mon, 09 Nov 2026 04:49 PM (IST)
Updated Date: Mon, 09 Nov 2026 04:50 PM (IST)
ਫੋਟੋ 9ਪੀਟੀਐਲ: 5: ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਸ਼ੁੱਕਰਵਾਰ ਨੂੰ ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੌਰਾ ਵਿਖੇ ਮਹੰਤ ਚਮਕੌਰ ਸਿੰਘ ਸੇਵਾ ਪੰਥੀ ਸਰਪ੍ਰਸਤ ਪਟਿਆਲਾ ਸਾਫਟਬਾਲ ਐਸੋਸੀਏਸ਼ਨ ਦੀ ਰਹਿਨੁਮਾਈ ਅਤੇ ਪੈਰੀ ਗੋਇਲ ਪ੍ਰਧਾਨ ਪੰਜਾਬ ਸਟੇਟ ਸਾਫਟਬਾਲ ਐਸੋਸੀਏਸ਼ਨ, ਸੈਕਟਰੀ ਸੁਖਰਾਮ ਸਿੰਘ ਦੀ ਅਗਵਾਈ ਹੇਠ 34ਵੀਂ ਸੀਨੀਅਰ ਸਟੇਟ ਸਾਫਟਬਾਲ ਚੈਂਪੀਅਨਸ਼ਿਪ ਦੀ ਸ਼ੁਰੂਆਤ ਕੀਤੀ ਗਈ। ਇਸ ਚੈਂਪੀਅਨਸ਼ਿਪ ਵਿਚ 14 ਟੀਮਾਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ’ਚ ਲੜਕੀਆਂ ਚੋਂ ਲੁਧਿਆਣਾ ਦੀ ਟੀਮ ਪਹਿਲੇ, ਪਟਿਆਲਾ ਦੂਜੇ ਜਦੋਂ ਕਿ ਫਾਜ਼ਿਲਕਾ ਦੀ ਟੀਮ ਤੀਜੇ ਸਥਾਨ ਤੇ ਰਹੀ। ਲੜਕਿਆਂ ਚੋਂ ਅਮ੍ਰਿਤਸਰ ਦੀ ਟੀਮ ਪਹਿਲੇ, ਲੁਧਿਆਣਾ ਦੀ ਟੀਮ ਦੂਜੇ ਜਦੋਂ ਕਿ ਪਟਿਆਲਾ ਦੀ ਟੀਮ ਤੀਜੇ ਸਥਾਨ ਤੇ ਰਹੀ। ਜੇਤੂ ਟੀਮਾਂ ਨੂੰ ਮੈਡਲ ਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹੰਤ ਚਮਕੌਰ ਸਿੰਘ ਸੇਵਾ ਪੰਥੀ ਨੇ ਸੰਬੋਧਨ ਦੌਰਾਨ ਕਿਹਾ ਕਿ ਖੇਡਾਂ ਚ ਮਿਲੀ ਜਿੱਤ ਤੇ ਹਾਰ ਵਿਦਿਆਰਥੀਆਂ ਨੂੰ ਜ਼ਿੰਦਗੀ ਚ ਹੋਰ ਮਜ਼ਬੂਤ ਬਣਾਉਂਦੀ ਹੈ। ਇਸ ਤਰ੍ਹਾਂ ਵਿਦਿਆਰਥੀ ਜੀਵਨ ’ਚ ਕਾਮਯਾਬ ਹੋਣ ਲਈ ਹੋਰ ਲਗਨ ਅਤੇ ਮਿਹਨਤ ਨਾਲ ਆਪਣੇ ਟੀਚੇ ਹਾਸਲ ਕਰਨ ਲਈ ਤਿਆਰ ਹੁੰਦੇ ਹਨ। ਇਸ ਮੌਕੇ ਪ੍ਰਿੰਸੀਪਲ ਹਿੰਮਤ ਕੌਰ, ਅਸ਼ੋਕ ਰੈਣੀ, ਗੁਰਵਿੰਦਰ ਸਿੰਘ, ਗਗਨਦੀਪ ਸਿੰਘ ਰੋਪੜ, ਸੁਰੇਸ਼ ਚੌਹਾਨ, ਰਮੇਸ਼ ਕੁਮਾਰ, ਸੰਜੀਵ ਕੁਮਾਰ, ਕੁਲਵੰਤ ਕੌਰ, ਗੁਰਲਾਲ ਸਿੰਘ, ਪਵਿੱਤਰ ਸਿੰਘ, ਜੱਸੀ ਮਾਣਸਾ, ਗੌਰਵ ਵਿਰਦੀ, ਗੁਰਜੰਟ ਸਿੰਘ, ਯਸ਼ ਡੀਪੀਈ ਅਤੇ ਜਸਵਿੰਦਰ ਸਿੰਘ ਚੱਪੜ ਆਦਿ ਮੌਜੂਦ ਸਨ।