
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

15 ਸਤੰਬਰ ਤੱਕ ਮਨਾਵਾਂਗੇ ਕੇਜਰੀਵਾਲ ਦਾ ਜਨਮਦਿਨ-ਚੇਅਰਮੈਨ ਤੇਜਿੰਦਰ ਮਹਿਤਾ

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਜਨਸੇਵਕ ਅਰਵਿੰਦ ਕੇਜਰੀਵਾਲ ਦਾ 58ਵਾਂ ਜਨਮਦਿਨ 15 ਸਤੰਬਰ ਤੱਕ ਜਨਸੇਵਾ ਦੇ ਵੱਖ-ਵੱਖ ਕਾਰਜ ਕਰਕੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਖੂਨਦਾਨ, ਨੇਤਰਦਾਨ ਤੇ ਅੰਗਦਾਨ ਰਜਿਸਟ੍ਰੇਸ਼ਨ, ਪੌਦਾਰੋਪਣ, ਬੂਟਿਆਂ ਦੀ ਵੰਡ ਅਤੇ ਹੋਰ ਜਨਸੇਵੀ ਕਾਰਜ ਪੂਰੇ ਮਹੀਨੇ ਕੇਜਰੀਵਾਲ ਦੀ ਸੋਚ ਨੂੰ ਸਮਰਪਿਤ ਕਰਕੇ ਕੀਤੇ ਜਾਣਗੇ। ਇਹ ਘੋਸ਼ਣਾ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਜਨਮਦਿਨ ਨੂੰ ਸਮਰਪਿਤ ਜਨਸੇਵਾ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤੀ। ਐਸਡੀਕੇਐਸ ਭਵਨ ਵਿਖੇ ਟੀਮ ਤੇਜਿੰਦਰ ਮਹਿਤਾ ਅਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਦੌਰਾਨ 180 ਯੂਨਿਟ ਖੂਨਦਾਨ ਕੀਤਾ ਗਿਆ ਅਤੇ 5800 ਫਲਦਾਰ ਤੇ ਛਾਂਦਾਰ ਬੂਟਿਆਂ ਦੀ ਵੰਡ ਕੀਤੀ ਗਈ। ਇਸ ਤੋਂ ਇਲਾਵਾ 58 ਨੇਤਰਦਾਨ ਅਤੇ 58 ਅੰਗਦਾਨ ਲਈ ਰਜਿਸਟ੍ਰੇਸ਼ਨ ਵੀ ਕੀਤੀ ਗਈ। ਆਮ ਆਦਮੀ ਪਾਰਟੀ ਦੇ ਸਟੇਟ ਜਨਰਲ ਸਕੱਤਰ ਬਲਤੇਜ ਪੰਨੂ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਚੇਅਰਮੈਨ ਮਹਿਤਾ ਨੇ ਕਿਹਾ ਕਿ ਜਨਸੇਵਾ ਦਿਵਸ ਦਾ ਉਦੇਸ਼ ਸਿਰਫ਼ ਇੱਕ ਦਿਨ ਸਮਾਗਮ ਕਰਨਾ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਭਾਵਨਾ ਨੂੰ ਲਗਾਤਾਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਹਮੇਸ਼ਾ ਆਮ ਲੋਕਾਂ ਦੀ ਭਲਾਈ ਅਤੇ ਜਨਸੇਵਾ ਨੂੰ ਆਪਣੀ ਸੋਚ ਦੇ ਕੇਂਦਰ ਵਿੱਚ ਰੱਖਿਆ ਹੈ। ਉਨ੍ਹਾਂ ਦੇ ਜਨਮਦਿਨ ਨੂੰ ਜਨਸੇਵਾ ਦਿਵਸ ਵਜੋਂ ਮਨਾਉਣਾ ਉਨ੍ਹਾਂ ਦੀ ਇਸ ਸੋਚ ਨੂੰ ਅੱਗੇ ਵਧਾਉਣ ਦਾ ਇੱਕ ਨਿਮਾਣਾ ਉਪਰਾਲਾ ਹੈ। ‘ਆਪ’ ਦੇ ਸਟੇਟ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਿਹਾ ਕਿ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਹਮੇਸ਼ਾ ਜਨਸੇਵਾ ਅਤੇ ਲੋਕ ਭਲਾਈ ਨੂੰ ਆਪਣੀ ਸੋਚ ਦੇ ਕੇਂਦਰ ਵਿੱਚ ਰੱਖਿਆ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨ ਮਹਿਤਾ ਵੱਲੋਂ ਕੇਜਰੀਵਾਲ ਦੇ ਜਨਮਦਿਨ ਨੂੰ ਇਸੇ ਸੋਚ ਨਾਲ ਜੋੜਦਿਆਂ ਜਨਸੇਵਾ ਦੇ ਕਾਰਜਾਂ ਨੂੰ ਲਗਾਤਾਰ ਅੱਗੇ ਵਧਾਉਣਾ ਸ਼ਲਾਘਾਯੋਗ ਉਪਰਾਲਾ ਹੈ।