ਬੂਟੇ ਲਗਾ ਕੇ ਮਨਾਇਆ ਭਤੀਜੀ ਦਾ ਜਨਮ ਦਿਨ
ਤੇਜਿੰਦਰ ਮਹਿਤਾ ਵੱਲੋਂ ਪੌਦੇ ਲਗਾ ਕੇ ਮਨਾਇਆ ਭਤੀਜੀ ਜਲਸੀਰਤ ਅਮਨ ਦਾ ਜਨਮਦਿਨ
Publish Date: Sat, 28 Mar 2026 05:51 PM (IST)
Updated Date: Sat, 28 Mar 2026 05:53 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਬੇਟੀਆਂ ਜਿੱਥੇ ਸੱਭਿਅਕ ਸਮਾਜ ਦਾ ਆਧਾਰ ਹਨ, ਉੱਥੇ ਹੀ ਰੁੱਖ ਮਨੁੱਖੀ ਜੀਵਨ ਦਾ ਆਧਾਰ ਹਨ। ਇਹ ਵਿਚਾਰ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਅਤੇ ਹਿੰਦੂ ਆਗੂ ਅਤੇ ਸਮਾਜ ਸੇਵੀ ਆਸ਼ੂਤੋਸ਼ ਗੌਤਮ ਨੇ ਅਮਨ ਅਰੋੜਾ ਦੀ ਬੇਟੀ ਜਲਸੀਰਤ ਅਮਨ ਦੇ 15ਵੇਂ ਜਨਮ ਦਿਨ ਮੌਕੇ ਬੂਟੇ ਲਾਉਣ ਉਪਰੰਤ ਪ੍ਰਗਟ ਕੀਤੇ। ਵਣ ਮਹਾਉਤਸਵ ਮਨਾਉਣ ਦਾ ਉੱਦਮ ਆਸ਼ੂਤੋਸ਼ ਗੌਤਮ ਪ੍ਰਧਾਨਗੀ ਵਾਲੀ ਸੋਸ਼ਲ ਇੰਪਾਵਰਮੈਂਟ ਵੈੱਲਫੇਅਰ ਐਸੋਸੀਏਸ਼ਨ (ਸੇਵਾ) ਵੱਲੋਂ ਕੀਤਾ ਗਿਆ ਅਤੇ ਤੇਜਿੰਦਰ ਮਹਿਤਾ ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ। ਇਸ ਮੌਕੇ ਸਰਹੰਦੀ ਗੇਟ ਦੇ ਨੇੜੇ 15 ਛਾਂਦਾਰ ਬੂਟੇ ਲਾ ਕੇ ਬੇਟੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮਹਿਤਾ ਅਤੇ ਗੌਤਮ ਨੇ ਕਿਹਾ ਕਿ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਾਰੇ ਨਾਗਰਿਕਾਂ ਨੂੰ ਬੂਟੇ ਲਾ ਕੇ ਬੱਚਿਆਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਹਨ। ਇਸ ਮੌਕੇ ਅਮਨ ਅਰੋੜਾ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਪਣੀ ਬੇਟੀ ਦੇ ਜਨਮ ਦਿਨ ਨੂੰ ਸਮਾਜ ਅਤੇ ਪ੍ਰਕਿਰਤੀ ਨਾਲ ਜੁੜੇ ਇਸ ਸੰਦੇਸ਼ ਦੇ ਨਾਲ ਮਨਾਉਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਇਸ ਮੌਕੇ ਵਰਿੰਦਰ ਗਾਂਧੀ, ਸੌਰਵ ਸ਼ਰਮਾ, ਵਿਨੋਦ ਬਾਲੀ, ਅਮਿਤ ਸ਼ਰਮਾ, ਕੁਸ਼ਲ ਚੋਪੜਾ, ਚਿੰਟੂ ਕੱਕੜ, ਅਮਰਜੀਤ ਭਾਟੀਆ, ਨਿਖਿਲ ਕਾਕਾ, ਰਾਜਿੰਦਰ ਸਿੰਘ, ਨਰਿੰਦਰ ਕੁਮਾਰ ਬਬਲਾ, ਅਨਮੋਲ ਚੋਪੜਾ, ਅੰਮ੍ਰਿਤਪਾਲ ਅਮਨ, ਅਮਨ ਅਰੋੜਾ, ਸੁਰਮੀਤ ਕੌਰ ਵੱਲੋਂ ਬੂਟੇ ਲਾਉਣ ਦੀ ਸੇਵਾ ਨਿਭਾਈ ਗਈ।