ਤਹਿਸੀਲ ਦੁੱਧਨਸਾਧਾਂ ਦੇ ਖੇਤਰ ’ਚ ਫਾਇਰ ਬ੍ਰਿਗੇਡ ਗੱਡੀ ਦਾ ਨਹੀਂ ਕੋਈ ਪ੍ਰਬੰਧ
ਕਣਕ ਦਾ ਸੀਜਨ ਸਿਰ ’ਤੇ ਪਰ ਤਹਿਸੀਲ ਦੁੱਧਨਸਾਧਾਂ ਦੇ ਖੇਤਰ ’ਚ ਫਾਇਰ ਬ੍ਰਿਗੇਡ ਗੱਡੀ ਦਾ ਨਹੀਂ ਕੋਈ ਪ੍ਰਬੰਧ
Publish Date: Sat, 04 Apr 2026 05:43 PM (IST)
Updated Date: Sat, 04 Apr 2026 05:46 PM (IST)

ਫੋਟੋ 4ਪੀਟੀਐਲ: 19 ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਇਸ ਸਮੇਂ ਪੰਜਾਬ ਵਿਚ ਕਣਕਾਂ ਪੱਕ ਕੇ ਤਿਆਰ ਹੋ ਚੁੱਕੀਆਂ ਹਨ ਅਤੇ ਥੋਡ਼ੇ ਦਿਨਾਂ ਵਿਚ ਵਾਢੀ ਜ਼ੋਰ ਫਡ਼ ਲਵੇਗੀ। ਕਣਕ ਦਾ ਸੀਜ਼ਨ ਗਰਮੀ ’ਚ ਹੋਣ ਕਾਰਨ ਅਤੇ ਕਣਕ ਦੀ ਫਸਲ ਸੁੱਕੀ ਹੋਣ ਕਾਰਨ ਅੱਗ ਲੱਗਣ ਦਾ ਹਮੇਸ਼ਾ ਡਰ ਬਣਿਆ ਰਹਿੰਦਾ ਹੈ। ਪੰਜਾਬ ਦੀ ਕਿਸਾਨੀ ਪਹਿਲਾਂ ਹੀ ਆਰਥਿਕ ਪੱਖੋਂ ਕਾਫੀ ਕਮਜੋਰ ਚੱਲ ਰਹੀ ਹੈ ਜੇਕਰ ਅਜਿਹੇ ’ਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਕਣਕ ਨੂੰ ਅੱਗ ਲੱਗਣ ਦੀ ਘਟਨਾ ਵਾਪਰ ਜਾਵੇ ਤਾਂ ਉਸਦਾ ਜ਼ਿੰਮੇਵਾਰ ਕੌਣ ਹੋਵੇਗਾ। ਹਲਕਾ ਸਨੌਰ ਦੀ ਤਹਿਸੀਲ ਦੁੱਧਨਸਾਧਾਂ ਪਟਿਆਲਾ ਸਹਿਰ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਤਹਿਸੀਲ ਵਿਚ ਬਹੁਤ ਪਿੰਡ ਪੈਂਦੇ ਹਨ ਪਰ ਇੱਥੇ ਕਣਕ ਨੂੰ ਅੱਗ ਤੋਂ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਇਕ ਵੀ ਫਾਇਰ ਬ੍ਰਿਗੇਡ ਦੀ ਗੱਡੀ ਦਾ ਪ੍ਰਬੰਧ ਨਹੀਂ ਕੀਤਾ ਗਿਆ। ਲਗਦਾ ਹੈ ਕਿ ਸ਼ਾਇਦ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇਣਾ ਚਾਹੁੰਦਾ। ਪਟਿਆਲਾ ਤੋਂ ਦੇਵੀਗਡ਼੍ਹ ਖੇਤਰ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚਣ ਲਈ 1-2 ਘੰਟੇ ਦਾ ਸਮਾਂ ਲੱਗ ਜਾਂਦਾ ਹੈ, ਪਰ ਇੰਨੇ ਸਮੇਂ ਵਿੱਚ ਕਿਸਾਨਾਂ ਦੀ ਫਸਲ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਲਈ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਸ ਇਲਾਕੇ ਲਈ ਫਾਇਰ ਬ੍ਰਿਗੇਡ ਦੀ ਗੱਡੀ ਪੱਕੇ ਤੋਰ ਤੇ ਦੁੱਧਨਸਾਧਾਂ ਤਹਿਸੀਲ ਵਿੱਚ ਖਡ਼ਾ ਦੇਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਅਣ ਸੁਖਾਵੀਂ ਘਟਨਾ ਤੇ ਜਲਦੀ ਕਾਬੂ ਪਾਇਆ ਜਾ ਸਕੇ।