
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤੀਆਂ ਦਾ ਤਿਉਹਾਰ ਮੁਟਿਆਰਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ: ਅਨੂ ਜੁਨੇਜਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋਂ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਹੇਠ ਭਾਸ਼ਾ ਭਵਨ, ਸ਼ੇਰਾ ਵਾਲਾ ਗੇਟ ਵਿਖੇ ਤੀਆਂ ਦੇ ਤਿਉਹਾਰ ਸਬੰਧੀ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਵਿੱਚ ਅਨੂ ਜੁਨੇਜਾ, ਸੁਪਤਨੀ ਹਰਪਾਲ ਜੁਨੇਜਾ, ਚੇਅਰਮੈਨ ਪੀ.ਆਰ.ਟੀ.ਸੀ., ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਰਜਨੀ ਗੋਗੀਆ, ਸੁਪਤਨੀ ਕੁੰਦਨ ਗੋਗੀਆ, ਮੇਅਰ ਪਟਿਆਲਾ, ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਰਾਜਪਾਲ ਕੌਰ, ਰਿਟਾ. ਡਿਪਟੀ ਡੀ.ਈ.ਓ., ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਪ੍ਰਸਿੱਧ ਕਵਿਤਰੀ ਆਸ਼ਾ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਡਾ. ਹਰਨੇਕ ਸਿੰਘ, ਸਹਾਇਕ ਡਾਇਰੈਕਟਰ (ਰਿਟਾ.) ਭਾਸ਼ਾ ਵਿਭਾਗ ਪੰਜਾਬ, ਨੇ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਮਨਜੀਤ ਕੌਰ ਆਜ਼ਾਦ, ਰਿਟਾ. ਪ੍ਰਿੰਸੀਪਲ, ਨੇ ਤੀਆਂ ਦੇ ਇਤਿਹਾਸਕ ਮਹੱਤਵ ’ਤੇ ਚਾਨਣਾ ਪਾਇਆ। ਸਮਾਗਮ ਦੌਰਾਨ ਬਜਿੰਦਰ ਠਾਕੁਰ, ਆਸ਼ਾ ਗੇਰਾ ਅਤੇ ਜਾਗ੍ਰਿਤੀ ਗੋਡ ਨੇ ਸਭਿਆਚਾਰਕ ਗੀਤ ਪੇਸ਼ ਕੀਤੇ। ਜੁਗਰੀਤ ਕੌਰ ਢੋਟ ਨੇ ਗਰੁੱਪ ਨਾਲ ਗੀਤ ਪੇਸ਼ ਕੀਤੇ, ਜਦਕਿ ਰਿਟਾ. ਪ੍ਰੋਫੈਸਰ ਤਰਲੋਚਨ ਕੌਰ ਨੇ ਪੰਜਾਬੀ ਟੱਪਿਆਂ ਰਾਹੀਂ ਰੰਗ ਬੰਨ੍ਹਿਆ। ਪ੍ਰੋਗਰਾਮ ਦੀ ਦੇਖ-ਰੇਖ ਮੋਹਨ ਲਾਲ ਖੰਨਾ ਅਤੇ ਦੀਪਕ ਕਪੂਰ ਨੇ ਕੀਤੀ। ਅੰਤ ਵਿੱਚ ਡਾ. ਰਿਸ਼ਮਾ ਕੋਹਲੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਪਰੰਤ ਚਾਹ ਅਤੇ ਮਿਕਸ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ।