- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਬਲਿਕ ਮਾਡਰਨ ਸਕੂਲ ’ਚ ਮਨਾਇਆ ਤੀਆਂ ਦਾ ਤਿਉਹਾਰ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਦੇ ਪਬਲਿਕ ਮਾਰਡਰਨ ਸਕੂਲ (ਸ਼ਾਹੀ ਸਕੂਲ) ਵਿਖੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਿਆ ਹੋਇਆ ਤੀਆਂ ਦਾ ਤਿਉਹਾਰ ਖੁਸ਼ੀਆਂ ਭਰੇ ਮਾਹੌਲ ਅੰਦਰ ਬਹੁਤ ਉਤਸਾਹ ਨਾਲ ਮਨਾਇਆ ਗਿਆ। ਸਕੂਲ ਦੀਆਂ ਵਿਦਿਆਰਥਣ ਮੁਟਿਆਰਾਂ ਨੇ ਪੁਰਾਤਣ ਰਵਾਇਤੀ ਰੰਗ ਬਿਰੰਗੇ ਪੰਜਾਬੀ ਪਹਿਰਾਵੇ ’ਚ ਨੱਚ—ਨੱਚ, ਗਿੱਧੇ ਪਾ ਕੇ ਰੌਣਕਾਂ ਲਾਈਆਂ। ਵਿਦਿਆਰਥਣਾਂ ਨੇ ਲੋਕ ਗੀਤ ਅਤੇ ਲੋਕ ਬੋਲੀਆਂ ਪਾ ਕੇ ਰੌਣਕਾਂ ਲਗਾਈਆਂ ਅਤੇ ਚਰਖੇ ਡਾਹ ਕੇ ਫੁਲਕਾਰੀ ਕੱਢਦੀਆਂ ਦੀਆਂ ਝਲਕੀਆਂ ਪੇਸ਼ ਕਰ ਰਿਵਾਇਤੀ ਵਿਰਸੇ ਨੂੰ ਉਜਾਗਰ ਕੀਤਾ। ਪ੍ਰੋਗਰਾਮ ’ਚ ਵਿਦਿਆਰਥਣਾਂ ਨੇ ਗੀਤਾਂ ’ਤੇ ਨੱਚ ਕੇ ਆਪਣੇ ਦਿਲ ਦੇ ਵਲਵਲੇ ਕੱਢੇ ਅਤੇ ਪੰਜਾਬੀ ਵਿਰਸੇ ਨੂੰ ਮੁੜ ਸੁਰਜੀਤ ਕਰਨ ਦਾ ਯਤਨ ਕੀਤਾ। ਇਸ ਦੌਰਾਨ ਸਕੂਲ ਦੀ ਮੁੱਖ ਕੋਆਰਡੀਨੇਟਰ ਮਨਦੀਪ ਕੌਰ ਅਤੇ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ’ਚ ਸਾਰੇ ਤਿਉਹਾਰ ਪੂਰੇ ਉਤਸਾਹ ਤੇ ਖੁਸ਼ੀਆਂ ਨਾਲ ਮਨਾਏ ਜਾਂਦੇ ਹਨ। ਇਸ ਮੌਕੇ ਇੰਦੂ ਰਾਣੀ, ਦਮਨਪ੍ਰੀਤ ਕੌਰ, ਨਵਜੋਤ ਕੌਰ, ਮਨਪ੍ਰੀਤ ਕੌਰ, ਗੁਰਵਿੰਦਰ ਕੌਰ, ਅਨੁਰਾਧਾ, ਰੇਨੂੰ ਧੀਮਾਨ, ਗਗਨਪ੍ਰੀਤ ਕੌਰ, ਰੇਨੂੰ ਵਰਮਾ ਸਮੇਤ ਹੋਰ ਅਧਿਆਪਕਾਵਾਂ ਨੇ ਸਮਾਰੋਹ ਨੂੰ ਯਾਦਗਾਰੀ ਬਣਾਉਣ ਲਈ ਆਪਣੀ ਸੇਵਾ ਨਿਭਾਈ।