
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜੋਲਾ ’ਚ ਤੀਆਂ ਤੀਜ਼ ਦੀਆਂ ਸਮਾਗਮ ਯਾਦਗਾਰੀ ਹੋ ਨਿੱਬੜਿਆ

ਭੁਪਿੰਦਰ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਹਲਕਾ ਸਨੌਰ ਦੇ ਪਿੰਡ ਪੰਜੋਲਾ ਵਿਖੇ ਸਤਪਾਲ ਸਿੰਘ ਪੂਨੀਆਂ ਹਲਕਾ ਇੰਚਾਰਜ ਬੀਜੇਪੀ ਸਨੌਰ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਆਂ ਤੀਜ਼ ਦੀਆਂ ਦਾ ਪਵਿੱਤਰ ਤਿਉਹਾਰ ਸ਼ਰਧਾ ਪੂਰਵਕ ਕਰਵਾਇਆ ਗਿਆ। ਸਮਾਗਮ ਵਿਚ ਪਿੰਡ ਦੀਆਂ ਬੱਚੀਆਂ, ਭੈਣਾਂ ਤੇ ਬਜ਼ੁਰਗ ਮਾਤਾਵਾਂ ਨੇ ਇਕੱਠੇ ਹੋ ਕੇ ਸਾਵਣ ਮਹੀਨੇ ਮੌਕੇ ਤੀਆਂ ਤੀਜ਼ ਦੀਆਂ ਨੂੰ ਸਮਰਪਿਤ ਸਮਾਗਮ ਵਿਚ ਗਿੱਧਾ, ਭੰਗੜਾਂ, ਬੋਲੀਆਂ ਪਾ ਤੇ ਪੀਂਘਾ ਝੂਟ ਕੇ ਤੀਜ਼ ਮੇਲੇ ਦਾ ਰੰਗ ਬੰਨਿ੍ਹਆ ਜੋ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਸਤਪਾਲ ਸਿੰਘ ਪੂਨੀਆਂ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ ਸਨੌਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਕਿਹਾ ਕਿ ਸਾਡੇ ਨਗਰ ਦੀਆਂ ਬੱਚੀਆਂ, ਭੈਣਾਂ ਤੇ ਬਜ਼ੁਰਗ ਮਾਤਾਵਾਂ ਨੇ ਇਹ ਪਵਿੱਤਰ ਤਿਉਹਾਰ ਰੱਲ ਮਿਲ ਕੇ ਮਨਾਇਆ ਜਿਸ ਨੁੰ ਦੇਖ ਕੇ ਬਹੁਤ ਖੁਸੀ ਹੋਈ। ਇਸ ਮੌਕੇ ਪੂਨੀਆਂ ਨੇ ਇਹ ਵੀ ਕਿਹਾ ਕਿ ਸਾਡਾ ਸੱਭ ਦਾ ਪਹਿਲਾ ਫਰਜ਼ ਹੈ ਕਿ ਅਸੀਂ ਆਪਣੇ ਅਮੀਰ ਵਿਰਸੇ ਨੂੰ ਸਾਂਭਣ ਲਈ ਅਜਿਹੇ ਸਮਾਗਮ ਵੱਧ ਚੜ੍ਹ ਕੇ ਉਲੀਕਦੇ ਰਹੀਏ ਤਾਂ ਜੋ ਸਾਡਾ ਆਪਸੀ ਭਾਈਚਾਰਾ ਹਮੇਸ਼ਾ ਬਣਿਆ ਰਹੇ।