- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਬਲਿਕ ਕਾਲਜ ਵਿੱਚ ਅਧਿਆਪਕਾਂ ਨੂੰ ਕੀਤਾ ਸਨਮਾਨਿਤ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪਬਲਿਕ ਕਾਲਜ ਸਮਾਣਾ ਦੇ ਆਈਕਿਊਏ ਸੈੱਲ ਵੱਲੋਂ ਕਾਲਜ ਵਿਚ ਅਧਿਆਪਕ ਦਿਵਸ ਮਨਾਇਆ ਗਿਆ, ਜਿਸ ਦੌਰਾਨ ਇਲਾਕੇ ਦੇ ਵੱਖ-ਵੱਖ ਖੇਤਰਾਂ ਵਿਚ ਵਿਲੱਖਣ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਡਾ. ਧਰਮ ਵੀਰ ਸ਼ਰਮਾ ਡੀਨ, ਕੰਪਿਊਟਿੰਗ ਸਾਇੰਸ ਫੈਕਲਟੀ ਡਾਇਰੈਕਟਰ, ਆਈ.ਕਿਉ.ਏ. ਸੈੱਲ, ਡਾਇਰੈਕਟਰ, ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਲਈ ਖੋਜ ਕੇਂਦਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੇ ਵਿਸ਼ੇਸ਼ ਮਹਿਮਾਨ ਪ੍ਰੋ. ਤ੍ਰਿਪਤ ਕੌਰ (ਸੇਵਾ-ਮੁਕਤ) ਸਾਬਕਾ ਮੁਖੀ, ਰਾਜਨੀਤੀ ਸ਼ਾਸਤਰ ਵਿਭਾਗ, ਪਬਲਿਕ ਕਾਲਜ ਸਮਾਣਾ ਨੇ ਸ਼ਮੂਲੀਅਤ ਕੀਤੀ। ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਨੇ ਅਧਿਆਪਕ ਦਿਵਸ ਦੀ ਸਭ ਨੂੰ ਮੁਬਾਰਕਬਾਦ ਦਿੱਤੀ। ਮੁੱਖ ਮਹਿਮਾਨ ਡਾ. ਧਰਮ ਵੀਰ ਸ਼ਰਮਾ, ਪ੍ਰੇਮ ਤ੍ਰਿਪਤ ਕੌਰ ਨੇ ਅਧਿਆਪਕਾਂ ਦੀ ਦੇਣ ਨੂੰ ਉਤਾਰਦਿਆਂ ਕਿਹਾ ਕਿ ਅਧਿਆਪਕ ਜੀਵਨ ਵਿਚ ਹੋਣ ਵਾਲੀਆਂ ਚੁਣੌਤੀਆਂ ਨਾਲ ਲੜਨਾ ਸਿਖਾਉਂਦੇ ਹਨ ਅਤੇ ਭਵਿੱਖ ਦੇ ਬਿਹਤਰ ਨਿਰਮਾਣ ਲਈ ਪ੍ਰੇਰਣਾ ਦਿੰਦੇ ਹਨ। ਇਸ ਲਈ ਅਧਿਆਪਕ ਨੂੰ ਆਪਣੇ ਫ਼ਰਜ਼ਾਂ ਨੂੰ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਇਸ ਉਪਰੰਤ 20 ਅਧਿਆਪਕਾਂ ਦਾ ਸਨਮਾਨਿਤ ਕੀਤਾ ਗਿਆ। ਪਬਲਿਕ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋਮ ਹਰਪ੍ਰੀਤ ਕੌਰ ਅਤੇ ਕਾਲਜ ਮਨੋ ਵਿਗਿਆਨ ਵਿਭਾਗ ਦੇ ਮੁੱਖੀ ਡਾ. ਸੁਮਨ ਰਾਹੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਦਾ ਸਨਮਾਨ ਕਰਨ ਵਿਚ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਕਾਲਜ ਪ੍ਰਿੰਸੀਪਲ ਡਾ. ਹਰਕੀਰਤ ਸਿੰਘ, ਵਾਈਸ ਪ੍ਰਿੰਸੀਪਲ ਡਾ.ਹਰਕੀਰਤਨ ਕੌਰ, ਪ੍ਰੇਮ ਜਸਵਿੰਦਰਬੀਰ ਸਿੰਘ, ਪ੍ਰੇਮ ਮੇਨਿਟਾ ਸਲੂਜਾ ਅਤੇ ਕਾਲਜ ਸੁਪਰਡੈਂਟ ਸੁਭਾਸ਼ ਚੰਦ ਸ਼ਾਮਲ ਹੋਏ। ਸਨਮਾਨਿਤ ਅਧਿਆਪਕਾਂ ਵਿੱਚੋਂ ਕੁਝ ਨੇ ਆਪਣੇ ਭਾਵਪੂਰਤ ਵਿਚਾਰ ਪੇਸ਼ ਕੀਤੇ।