- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕ ਜਥੇਬੰਦੀਆਂ ਨੇ ਡੀਈਓ ਨਾਲ ਕੀਤੀ ਮੀਟਿੰਗ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਸਮੂਹ ਅਧਿਆਪਕ ਜਥੇਬੰਦੀਆਂ ਪਟਿਆਲਾ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ (ਸ.ਸ.) ਮਮਤਾ ਖੁਰਾਨਾ ਤੇ ਜ਼ਿਲ੍ਹਾ ਪਟਿਆਲਾ ਦੇ ਬੀਪੀਓਜ਼ ਨਾਲ ਸਾਂਝੀ ਮੀਟਿੰਗ ਕਰਕੇ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸਬੰਧੀ ਸਨਮਾਨ ਜਨਕ ਰਾਸ਼ੀ ਜ਼ਾਰੀ ਨਾ ਕਰਨ ਤੱਕ ਖੇਡਾਂ ਨਾ ਕਰਵਾਉਣ ਦੇ ਫੈਸਲੇ ਬਾਰੇ ਦੱਸਿਆ ਗਿਆ। ਅਧਿਆਪਕ ਆਗੂਆਂ ਪਰਮਜੀਤ ਸਿੰਘ ਪਟਿਆਲਾ, ਮਨੋਜ ਘਈ, ਡਾ. ਰਾਮ ਸ਼ਰਨ ਅਲੌਹਰਾਂ, ਅਮਰਿੰਦਰ ਸਿੰਘ ਬਾਬਾ, ਜਗਤਾਰ ਸਿੰਘ ਜੱਗੀ ਨੇ ਕਿਹਾ ਕਿ ਸੈਂਟਰ ਸਕੂਲਾਂ ਦੀਆਂ ਖੇਡਾਂ ਲਈ 2000 ਅਤੇ ਬਲਾਕ ਦੀਆਂ ਖੇਡਾਂ ਲਈ 5000 ਨਿਰਧਾਰਿਤ ਕੀਤੀ ਹੋਈ ਰਾਸ਼ੀ ਵਿਦਿਆਰਥੀਆਂ ਦੀ ਰਿਫਰੈਸ਼ਮੈਂਟ, ਫਸਟ ਏਡ, ਜੇਤੂ ਵਿਦਿਆਰਥੀਆਂ ਦੇ ਸਨਮਾਨ ਅਤੇ ਵਿਦਿਆਰਥੀ, ਅਧਿਆਪਕ ਤੇ ਮਾਪਿਆਂ ਨਾਲ ਸਬੰਧਤ ਬਾਕੀ ਪ੍ਰਬੰਧਾਂ ਲਈ ਨਿਗੂਣੀ ਰਾਸ਼ੀ ਹੈ। ਅਧਿਆਪਕ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਬਜਟ 1700 ਕਰੋੜ ਰੱਖਿਆ ਗਿਆ ਹੈ ਜੋ ਵੱਖ ਵੱਖ ਗਤੀਵਿਧੀਆਂ ਵਿਚ ਵੰਡਿਆ ਹੋਇਆ ਹੈ ਪਰ ਦੂਜੇ ਪਾਸੇ ਸਰਕਾਰੀ ਸਕੂਲ ਇਸ ਵਿਸ਼ਾਲ ਫੰਡ ਵਿੱਚੋਂ ਮਨਫੀ ਹਨ। ਆਗੂਆਂ ਦਾ ਕਹਿਣਾ ਹੈ ਕਿ ਪ੍ਰਾਈਮਰੀ ਸਕੂਲ ਦੇ ਲੱਖਾਂ ਬੱਚੇ ਜੋ ਹਰ ਸਾਲ ਜੀ-ਜਾਨ ਨਾਲ ਤਿਆਰੀ ਕਰਦੇ ਹਨ ਆਪਣੀ ਸਿਹਤ ਤੇ ਭਵਿੱਖ ਨੂੰ ਵਿਭਾਗੀ ਖੇਡਾਂ ਵਿੱਚੋਂ ਤਲਾਸ਼ਦੇ ਹਨ ਉਹਨਾਂ ਲਈ ਘਟੋਂ ਘੱਟ ਪੰਜ ਕਰੋੜ ਦੀ ਰਾਸ਼ੀ ਜਾਰੀ ਕੀਤੀ ਜਾਵੇ। ਇਸ ਮੌਕੇ ਅਤਿੰਦਰਪਾਲ ਘੱਗਾ, ਕਮਲ ਨੈਣ, ਜਗਜੀਤ ਸਿੰਘ, ਰਵਿੰਦਰ ਸਿੰਘ ਕੰਬੋਜ, ਪਵਨ ਕੁਮਾਰ ਨਾਭਾ, ਸ਼ਪਿੰਦਰਜੀਤ ਸਿੰਘ ਧਨੇਠਾ, ਮਨਦੀਪ ਕਾਲੇਕੇ, ਹਰਦੀਪ ਪਟਿਆਲਾ, ਹਰਪ੍ਰੀਤ ਸਿੰਘ ਉੱਪਲ, ਗੁਰਪ੍ਰੀਤ ਸਿੰਘ ਸਿੱਧੂ, ਅਮਰਿੰਦਰ ਸਿੰਘ ਤਰਖੇੜੀ,ਸੁਖਪਾਲ ਸਿੰਘ ਬਕਰਾਹਾ, ਹਰਪ੍ਰੀਤ ਸਿੰਘ ਗੁਰੂ, ਗੁਰਜਿੰਦਰ ਗੁਰੀ ਨਾਭਾ, ਮਲਕੀਤ ਦੁਲੜ,ਅਵਤਾਰ ਸਿੰਘ ਮਾਨ, ਸੁਰਿੰਦਰ ਸਿੰਘ, ਗੁਰਵਿੰਦਰ ਜਨਹੇੜੀਆਂ, ਸ਼ਮਸ਼ਾਦ ਅਲੀ, ਵਿਕਰਮਜੀਤ ਸਮਾਣਾ, ਗੁਰਪ੍ਰੀਤ ਸਿੰਘ ਪਟਿਆਲਾ, ਹਰਜਿੰਦਰ ਸਿੰਘ ਪਟਿਆਲਾ, ਗੁਰਮੁਖ ਸਿੰਘ, ਚਮਕੌਰ ਸਿੰਘ ਮੌਜੂਦ ਰਹੇ।