ਤੰਬਾਕੂ ਨਿਯੰਤਰਣ ਮੁਹਿੰਮ ਤਹਿਤ 15 ਚਾਲਾਨ ਕੱਟੇ, 2500 ਰੁਪਏ ਜੁਰਮਾਨਾ ਪਟਿਆਲਾ 'ਚ ਤੰਬਾਕੂ ਨਿਯੰਤਰਣ ਮੁਹਿੰਮ ਤਹਿਤ 15 ਚਲਾਨ ਕੱਟੇ, 2500 ਰੁਪਏ ਜੁਰਮਾਨਾ
Publish Date: Tue, 18 Aug 2026 06:33 PM (IST)
Updated Date: Tue, 18 Aug 2026 06:36 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਸਿਵਲ ਸਰਜਨ ਦਫ਼ਤਰ ਪਟਿਆਲਾ ਵੱਲੋਂ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਹ ਮੁਹਿੰਮ ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਡਾ. ਇੰਦਰਪ੍ਰੀਤ ਰੰਧਾਵਾ ਦੀ ਅਗਵਾਈ ਹੇਠ ਚਲਾਈ ਗਈ। ਇਸ ਦੌਰਾਨ ਟੀਮ ਵੱਲੋਂ ਪੁਰੀ ਮਾਰਕੀਟ, ਲਹਿਲ ਚੌਂਕ, ਸਰਹਿੰਦ ਬਾਈਪਾਸ, ਰਾਜਪੁਰਾ ਰੋਡ ਅਤੇ ਪਰਸ਼ੂਰਾਮ ਚੌਂਕ ਚ ਵਿਸ਼ੇਸ਼ ਜਾਂਚ ਕੀਤੀ ਗਈ। ਡਾ. ਇੰਦਰਪ੍ਰੀਤ ਰੰਧਾਵਾ ਨੇ ਦੱਸਿਆ ਕਿ ਜਾਂਚ ਦੌਰਾਨ ਕੋਟਪਾ ਐਕਟ ਦੀ ਧਾਰਾ 4 ਦੀ ਉਲੰਘਣਾ ਕਰਨ ਵਾਲਿਆਂ ਦੇ 15 ਚਾਲਾਨ ਕੱਟੇ ਗਏ, ਜਿਨ੍ਹਾਂ ਤੋਂ 2,500 ਰੁਪਏ ਜੁਰਮਾਨਾ ਵਸੂਲਿਆ ਗਿਆ। ਵਿਭਾਗ ਵੱਲੋਂ ਸਪਸ਼ਟ ਕੀਤਾ ਗਿਆ ਕਿ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਉਣ ਵਾਲੇ ਸਮੇਂ ਵਿ ਚ ਵੀ ਇਸੇ ਤਰ੍ਹਾਂ ਸਖ਼ਤ ਕਾਰਵਾਈ ਜਾਰੀ ਰਹੇਗੀ। ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੰਬਾਕੂ ਵਰਗੇ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਇਹ ਪ੍ਰੋਗਰਾਮ ਲੋਕਾਂ ਦੀ ਸਿਹਤ ਸੁਧਾਰਨ ਤੇ ਜਾਗਰੂਕਤਾ ਵਧਾਉਣ ਲਈ ਬਹੁਤ ਮਹੱਤਵਪੂਰਨ ਹਨ। ਡਾ. ਇੰਦਰਪ੍ਰੀਤ ਰੰਧਾਵਾ ਨੇ ਦੱਸਿਆ ਕਿ ਅਜਿਹੀਆਂ ਚੈਕਿੰਗਾਂ ਆਉਣ ਵਾਲੇ ਦਿਨਾਂ ਵਿਚ ਵੀ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਤੰਬਾਕੂ ਰਹਿਤ ਸਮਾਜ ਯਕੀਨੀ ਬਣਾਇਆ ਜਾ ਸਕੇ। ਇਸ ਮੁਹਿੰਮ ਦੌਰਾਨ ਸਿਵਲ ਸਰਜਨ ਦਫ਼ਤਰ ਤੋਂ ਡੀਐੱਚਓ ਡਾ. ਗੁਰਪ੍ਰੀਤ ਕੌਰ, ਜ਼ੈੱਡ.ਐਲ.ਏ. ਨਵਜੋਤ ਕੌਰ, ਐੱਮ.ਪੀ.ਐਚ.ਐਸ. ਅਨਿਲ ਗੁਰੂ, ਐੱਮ.ਪੀ.ਐਚ.ਐਸ. ਪਰਮਜੀਤ ਸਿੰਘ ਅਤੇ ਲਖਬੀਰ ਸਿੰਘ ਤੋਂ ਇਲਾਵਾ ਫੂਡ ਸੇਫਟੀ ਅਫ਼ਸਰ ਅਤੇ ਡਰੱਗ ਸੇਫਟੀ ਅਫ਼ਸਰ ਵੀ ਮੌਜੂਦ ਸਨ।