ਪਬਲਿਕ ਕਾਲਜ ’ਚ ਪ੍ਰਤਿਭਾ ਭਾਲ ਮੁਕਾਬਲੇ ਕਰਵਾਏ
ਪਬਲਿਕ ਕਾਲਜ ਵਿੱਚ ਪ੍ਰਤਿਭਾ ਭਾਲ ਮੁਕਾਬਲੇ ਕਰਵਾਏ ਗਏ
Publish Date: Mon, 19 Oct 2026 03:39 PM (IST)
Updated Date: Mon, 19 Oct 2026 03:39 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪਬਲਿਕ ਕਾਲਜ ਸਮਾਣਾ ਵੱਲੋਂ ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਦੀ ਅਗਵਾਈ ਹੇਠ, ਡਾ. ਇਕਬਾਲ ਸਿੰਘ ਕੋਆਰਡੀਨੇਟਰ, ਡਾ. ਰਿਤਿਕਾ ਅਗਨੀਹੋਤਰੀ ਕੋ-ਕੋਆਰਡੀਨੇਟਰ ਯੂਥ ਭਲਾਈ ਵਿਭਾਗ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿਖੇ ਪ੍ਰਤਿਭਾ ਭਾਲ ਮੁਕਾਬਲੇ ਕਰਵਾਏ ਗਏ, ਜਿਸ ’ਚ ਰਾਜੇਸ਼ ਛਿੱਬੜ, ਐੱਸਪੀ (ਡੀ) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਕਾਲਜ ਮੈਨੇਜਮੈਂਟ ਸੁਸਾਇਟੀ ਦੇ ਸਤਿਕਾਰਤ ਮੈਂਬਰ ਸਤਪਾਲ ਜੌਹਰੀ, ਅਮਰਜੀਤ ਸਿੰਘ ਪੰਜਰਥ ਤੇ ਵਿਕਰਮਜੀਤ ਸਿੰਘ ਮਣਕੂ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿਚ ਪਹੁੰਚੇ। ਪ੍ਰੋਗਰਾਮ ਦਾ ਆਰੰਭ ਜੋਤ ਜਗਾਉਣ ਦੀ ਰਸਮ ਨਾਲ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਰਾਜੇਸ਼ ਛਿੱਬੜ ਨੇ ਵਿਦਿਆਰਥੀਆਂ ਨੂੰ ਪ੍ਰਤਿਭਾ ਭਾਲ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੇ ਲਈ ਉਤਸ਼ਾਹਿਤ ਕੀਤਾ। ਕਰਵਾਏ ਗਏ ਮੁਕਾਬਲਿਆਂ ਵਿਚ ਕਾਲਜ ਅਧੀਨ ਚਲਾਏ ਜਾ ਰਹੇ ਪਬਲਿਕ ਕਾਲਜ ਆਫ਼ ਐਜੂਕੇਸ਼ਨ ਸਮਾਣਾ ਅਤੇ ਪਬਲਿਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।