ਸੁਰਜੀਤ ਸਿੰਘ ਰੱਖੜਾ ਨੇ 'ਆਪ' ਇੰਚਾਰਜਾਂ ਨਾਲ ਕੀਤੀ ਅਹਿਮ ਵਿਚਾਰਾਂ ਸੁਰਜੀਤ ਸਿੰਘ ਰੱਖੜਾ ਨੇ 'ਆਪ' ਇੰਚਾਰਜਾਂ ਨਾਲ ਕੀਤੀ ਅਹਿਮ ਬੈਠਕ਼
Publish Date: Tue, 22 Sep 2026 06:11 PM (IST)
Updated Date: Tue, 22 Sep 2026 06:15 PM (IST)
ਫੋਟੋ 22ਪੀਟੀਐਲ: 29: ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਆਮ ਆਦਮੀ ਪਾਰਟੀ ਵੱਲੋਂ 20 ਸਤੰਬਰ ਤੋਂ ਸ਼ੁਰੂ ਕੀਤੀ ਗਈ ‘ਡੋਰ-ਟੂ-ਡੋਰ’ ਮੁਹਿੰਮ ਤਹਿਤ ਹਲਕਾ ਸਮਾਣਾ ਵਿੱਚ ਸੰਗਠਨਾਤਮਿਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਇੰਚਾਰਜ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਹੋਈ। ਮੀਟਿੰਗ ਵਿਚ ਬਲਾਕ ਪ੍ਰਧਾਨਾਂ, ਵੱਖ-ਵੱਖ ਵਿੰਗਾਂ ਦੇ ਇੰਚਾਰਜਾਂ, ਸੰਗਠਨ ਇੰਚਾਰਜਾਂ ਤੇ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ। ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ 2.68 ਲੱਖ ਤੋਂ ਵੱਧ ਬੂਥ ਕਮੇਟੀ ਮੈਂਬਰਾਂ ਦੇ ਪੰਜਾਬ ਦੇ 25,332 ਬੂਥਾਂ ਤੱਕ ਘਰ-ਘਰ ਪਹੁੰਚਣ ਦੀ ਯੋਜਨਾ ਹੈ। ਪਾਰਟੀ ਮੁਤਾਬਕ ਇਸ ਦੌਰਾਨ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ, ਫ਼ੈਸਲਿਆਂ ਤੇ ਕੰਮਾਂ ਬਾਰੇ ਲੋਕਾਂ ਨਾਲ ਸਿੱਧਾ ਸੰਵਾਦ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪਾਰਟੀ ਵਰਕਰਾਂ ਨੂੰ ਇਕਜੁੱਟ ਹੋ ਕੇ ਸਰਕਾਰ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਬਾਰੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਲਕਾ ਸਮਾਣਾ ਵਿਚ ਹਰ ਵਰਕਰ ਤੇ ਅਹੁਦੇਦਾਰ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਤੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਆਗੂਆਂ ਤੇ ਵਰਕਰਾਂ ਨੇ ਸੰਗਠਨ ਦੀ ਮਜ਼ਬੂਤੀ ਲਈ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ, ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ, ਹਲਕਾ ਸੰਗਠਨ ਇੰਚਾਰਜ ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਸੀਨੀਅਰ ਵਾਈਸ ਪ੍ਰਧਾਨ ਪਾਰਸ ਸ਼ਰਮਾ, ਕੌਂਸਲਰ ਮਨਜਿੰਦਰ ਸਿੰਘ ਰਾਣਾ ਸੇਖੋਂ, ਸਾਬਕਾ ਚੇਅਰਮੈਨ ਅਸ਼ੋਕ ਮੋਦਗਿੱਲ, ਸਾਬਕਾ ਚੇਅਰਮੈਨ ਹਰਿੰਦਰ ਸਿੰਘ ਕੁਲਬੁਰਛਾਂ, ਚੇਅਰਮੈਨ ਹਰਦੀਪ ਸਿੰਘ ਚੀਮਾ ਚੇਅਰਮੈਨ ਮਨਿੰਦਰ ਸਿੰਘ ਡਕਾਲਾ, ਯੂਥ ਵਿੰਗ ਇੰਚਾਰਜ ਸੰਦੀਪ ਸਿੰਘ ਝੰਡੀ, ਗੁਰਦਿਆਲ ਸਿੰਘ ਰੰਧਾਵਾ, ਗੁਰਦੀਪ ਸ਼ਰਮਾ, ਕੌਂਸਲਰ ਕੋਮਲ ਮਹੰਤ, ਰਾਜ ਕੌਰ ਵਾਹਲਾ, ਕੌਂਸਲਰ ਬੇਅੰਤ ਸਿੰਘ ਬੱਗਾ, ਕੌਂਸਲਰ ਸੁਖਜੀਤ ਸਿੰਘ ਚੀਮਾ ਅਤੇ ਆਪ ਆਗੂ ਤੇ ਵੱਡੀ ਗਿਣਤੀ ਆਪ ਵਰਕਰ ਮੌਜੂਦ ਸਨ।