- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਨਗਰ ਮਹੱਲਾ ਸੁਧਾਰ ਕਮੇਟੀ ਦੇ ਸੁਰਜੀਤ ਸਿੰਘ ਮਰਵਾਹਾ ਬਣੇ ਪ੍ਰਧਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਗੁਰੂ ਨਾਨਕ ਨਗਰ ਦੀਆਂ ਗਲੀਆਂ ਨੰਬਰ 8, 9 ਤੇ 10 ਦੀ ਮਹੱਲਾ ਸੁਧਾਰ ਕਮੇਟੀ ਦਾ ਸਾਲਾਨਾ ਚੋਣ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਜਨਰਲ ਇਜਲਾਸ ਬੁਲਾਇਆ ਗਿਆ। ਇਸ ਮੌਕੇ ਲਗਭਗ 60 ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਕੱਤਰ ਹੋਏ ਮੈਂਬਰਾਂ ਨੇ ਸਰਬਸੰਮਤੀ ਨਾਲ ਕਮੇਟੀ ਦੀ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ। ਇਸ ਦੌਰਾਨ ਸੁਰਜੀਤ ਸਿੰਘ ਮਰਵਾਹਾ ਨੂੰ ਸਰਬਸੰਮਤੀ ਨਾਲ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਇਨਵਾਈਟੀ ਵਜੋਂ ਗੁਰਬਖਸ਼ ਸਿੰਘ ਗਾਜੇਵਾਸ, ਰਣਧੀਰ ਸਿੰਘ ਗੁਰੂ ਨਾਨਕ ਨਗਰ, ਬਰਜਿੰਦਰ ਸਿੰਘ ਗੁਰੂ ਨਾਨਕ ਨਗਰ, ਅੰਕਿਤ ਸਹਿਗਲ ਅਤੇ ਮਨਦੀਪ ਸਿੰਘ ਵਾਲੀਆ ਨੂੰ ਸ਼ਾਮਲ ਹੋਏ। ਨਵੀਂ ਚੁਣੀ ਗਈ ਕਾਰਜਕਾਰਨੀ ਵਿੱਚ ਜਗਦੇਵ ਸਿੰਘ ਢੀਂਡਸਾ ਨੂੰ ਸਰਪ੍ਰਸਤ, ਜਗਦੀਸ਼ ਵਰਮਾ ਨੂੰ ਚੇਅਰਮੈਨ, ਇੰਜੀਨੀਅਰ ਪੀ. ਕੇ. ਮੋਂਗਾ ਨੂੰ ਚੀਫ਼ ਪੈਟਰਨ, ਸੁਰਿੰਦਰ ਸਿੰਘ ਚੰਦੀ ਨੂੰ ਜਨਰਲ ਸਕੱਤਰ, ਸੁਰਿੰਦਰ ਸਿੰਘ ਠੇਕੇਦਾਰ ਨੂੰ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਕਬੋਤਰਾ ਨੂੰ ਮੀਤ ਪ੍ਰਧਾਨ, ਦਲੀਪ ਕੁਮਾਰ ਨੂੰ ਵਿੱਤ ਸਕੱਤਰ, ਕੁਲਵਿੰਦਰ ਸਿੰਘ ਭੰਡਾਰੀ ਨੂੰ ਜੁਆਇੰਟ ਸਕੱਤਰ, ਇੰਦਰਜੀਤ ਸਿੰਘ ਕੋਹਲੀ ਨੂੰ ਸਲਾਹਕਾਰ ਅਤੇ ਰਾਜੇਸ਼ ਕੁਮਾਰ ਵਰਮਾ ਨੂੰ ਆਡੀਟਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਕਮੇਟੀ ਦੇ ਮੈਂਬਰਾਂ ਵਜੋਂ ਅਨਿਲ ਕੁਮਾਰ ਯਾਦਵ, ਬੀਰਬਲ, ਜਸਪਾਲ ਸਿੰਘ, ਅਸ਼ਵਨੀ ਕੁਮਾਰ, ਇੰਦਰਜੀਤ ਸਿੰਘ, ਜਗਜੀਤ ਸਿੰਘ ਸਾਹਨੀ, ਨਰਿੰਦਰਪਾਲ ਸਿੰਘ, ਨੀਰਜ ਰਾਜਾ ਨਕਵੀ, ਬਲਵਿੰਦਰ ਸਿੰਘ ਮੱਕੜ ਅਤੇ ਪ੍ਰਭਜੋਤ ਸਿੰਘ ਨੂੰ ਸ਼ਾਮਲ ਕੀਤਾ ਗਿਆ।