ਡਾ.ਗੁਰਵਿੰਦਰ ਅਮਨ ਨੂੰ ਕੀਤਾ ਸਨਮਾਨਿਤ ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ' ਨਾਲ ਸਨਮਾਨਿਤ
Publish Date: Mon, 02 Nov 2026 04:30 PM (IST)
Updated Date: Mon, 02 Nov 2026 04:32 PM (IST)
ਫੋਟੋ 2ਪੀਟੀਐਲ: 3: ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ ਕਲਸ਼ ਪਟਿਆਲਾ ਅਤੇ ਹਿੰਦੀ ਅਕਾਦਮੀ ਦਿੱਲੀ ਦੇ ਸੰਯੁਕਤ ਤਵੱਜੋ ਹੇਠ ਵਾਈਐੱਮਸੀਏ ਆਡੀਟੋਰੀਅਮ ਦਿੱਲੀ ’ਚ ਰਾਸ਼ਟਰੀ ਸਾਹਿਤਕਾਰ ਸੰਮੇਲਨ-2026 ’ਚ ਪੰਜਾਬ ਦੇ ਸਾਹਿਤਕਾਰ ਡਾ. ਗੁਰਵਿੰਦਰ ਅਮਨ ਨੂੰ ਦੇ ਅਮੁੱਲ ਸਾਹਿਤਕ ਯੋਗਦਾਨ ਬਦਲੇ ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ‘ਰਾਸ਼ਟਰੀ ਸਾਹਿਤ ਗੌਰਵ ਸਨਮਾਨ ਨਾਲ ਨਿਵਾਜਿਆ ਗਿਆ। ਇਹ ਸਨਮਾਨ ਦੇਸ਼ ਦੇ ਪ੍ਰਸਿੱਧ ਸਾਹਿਤਕਾਰ ਸੁਭਾਸ਼ ਵਸ਼ਿਸ਼ਟ, ਚਮਨਜੀਤ ਸਿੰਘ, ਹਰਜੀਤ ਕੌਰ ਬਬਲੀ , ਡਾ ਪ੍ਰਿਯੰਕਾ ਸੋਨੀ ਪ੍ਰੀਤ, ਸਾਗਰ ਸੂਦ ਤੇ ਸੋਨੂੰ ਸਿੰਘ ਨੇ ਪ੍ਰਦਾਨ ਕੀਤਾ। ਜੋਬਨ ਦੀ ਕਿਤਾਬ ਮੀਠੀ ਯਾਦੇਂ ਵੀ ਲੋਕ ਅਰਪਣ ਕੀਤੀ। ਡਾ ਤ੍ਰਿਲੋਕ ਸਿੰਘ ਢਿੱਲੋਂ, ਕੁਲਜੀਤ ਕੌਰ, ਡਾ. ਅਨੀਸ਼ਾ ਆਂਗਰਾ, ਗੁਪਤਾ ਪਟਿਆਲਾ ਨੇ ਆਪਣੇ ਕਲਾਮ ਸਾਂਝੇ ਕੀਤੇ। ਇਸੇ ਮੰਚ ਤੇ ਰਾਧੇਸ਼ਾਮ ਦੀਵਾਨਾ ਤੇ ਕੁੰਜ ਬਿਹਾਰੀ ਲਾਲ ਕਾਕਾ ਸ਼੍ਰੀ ਨੂੰ ਵੀ ਸਨਮਾਨਿਤ ਕੀਤਾ। ਇਸ ਪ੍ਰਾਪਤੀ ਤੇ ਐਲਾਇੰਸ ਕਲੱਬ ਇੰਟਰਨੈਸ਼ਨਲ ਦੇ ਡਾਇਰੈਕਟਰ ਰੋਸ਼ਨ ਲਾਲ ਊਮਰਵੈਸ਼ਯ, ਅੰਮਾ ਸਾਹਿਬ ਟਰੱਸਟ ਦੇ ਟਰੱਸਟੀ ਆਨੰਦ ਮੋਹਨ ਓਝਾ, ਵਿਕਾਸ ਅਧਿਕਾਰੀ ਰਾਜੀਵ ਕੁਮਾਰ ਆਰਯ, ਤਾਮਿਲ-ਹਿੰਦੀ-ਅਵਧੀ ਵਿਦਵਾਨ ਡਾ. ਐਮ. ਗੋਵਿੰਦ ਰਾਜਨ, ਸਾਹਿਤ ਭੂਸ਼ਣ ਹਰੀ ਲਾਲ ਮਿਲਨ ਤੇ ਰਾਕੇਸ਼ ਕਨੌਜੀਆ ਨੇ ਵਧਾਈ ਦਿੱਤੀ। ਇਸ ਮੌਕੇ ਇੰਦਰਜਿੱਤ ਸਿੰਘ ਦਿੱਲੀ, ਡਾ. ਪ੍ਰਿਯੰਕਾ ਸੋਨੀ, ਨਿਵੇਦਿਤਾ, ਮੋਹਿੰਦਰ ਸਿੰਘ ਨਾਮਧਾਰੀ, ਰਾਮਸ਼ੰਕਰ ਸਿੰਘ, ਸੁਭਾਸ਼ ਵਸ਼ਿਸ਼ਟ, ਡਾ. ਪ੍ਰਤਿਭਾ ਮਾਹੀ, ਸਾਬਕਾ ਮੰਤਰੀ ਜੇਪੀ ਅਗਰਵਾਲ, ਵਿਨੈ ਆਰੀਆ, ਸੰਤ ਵਜਿੰਦਰ ਦਾਸ, ਭਾਈ ਚਮਨਜੀਤ ਸਿੰਘ ਲਾਲ, ਕ੍ਰਿਸ਼ਨ ਸ਼ਾਹ ਵਿਦਿਆਰਥੀ, ਫਾਦਰ ਡਾ. ਆਰ ਆਰ ਭਾਸਕਰ ,ਚੰਦਰ ਸੈਨ ਦਿੱਲੀ ਸਾਹਿਤ ਅਕਾਦਮੀ ਮੌਜੂਦ ਸਨ।