ਕਿਸੇ ਸਿਆਸੀ ਆਗੂ ਦੇ ਮਨ ’ਚੋਂ ਵਹਿਮ ਮੌਕੇ ’ਤੇ ਕੱਢ ਦਿੱਤਾ ਜਾਵੇਗਾ : ਜੌੜਾਮਾਜਰਾ ਕਿਸੇ ਸਿਆਸੀ ਆਗੂ ਦੇ ਮਨ ਚੋਂ ਵਹਿਮ ਮੌਕੇ ’ਤੇ ਕੱਢ ਦਿੱਤਾ ਜਾਵੇਗਾ: ਜੌੜਾਮਾਜਰਾ
Publish Date: Sat, 11 Jul 2026 06:18 PM (IST)
Updated Date: Sun, 12 Jul 2026 04:09 AM (IST)
ਫੋਟੋ 11ਪੀਟੀਐਲ: 35: ਭਾਰਤ ਭੂਸ਼ਣ ਗੌਇਲ, ਪੰਜਾਬੀ ਜਾਗਰਣ ਸਮਾਣਾ : ਸਿਆਸਤ ’ਚ ਉਤਰਾਅ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨ ਪਰ ਪਾਰਟੀਆਂ ਬਦਲਣਾ ਗ਼ਲਤ ਹੈ ਤੇ ਉਹ ਆਉਣ ਵਾਲੇ ਸਮੇਂ ’ਚ ਨਾ ਹੀ ਭਾਜਪਾ, ਕਾਂਗਰਸ ਅਕਾਲੀ ਦਲ, ਜਾਂ ਕਿਸੇ ਹੋਰ ਪਾਰਟੀ ’ਚ ਦਲ ਬਦਲ ਕੇ ਨਹੀਂ ਜਾਣਗੇ ਬਲਕਿ ਸਿਆਸੀ ਆਗੂਆਂ ਦੇ ਮਨਾਂ ’ਚੋਂ ਵਹਿਮ ਕੱਢਣ ਲਈ ਆਮ ਆਦਮੀ ਪਾਰਟੀ ’ਚ ਹੀ ਰਹਿਣਗੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਿਨਟ ਮੰਤਰੀ ਤੇ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਗੱਲਬਾਤ ਕਰਦਿਆਂ ਕੀਤਾ। ਸਮਾਣਾ-ਪਟਿਆਲਾ ਸੜਕ ਤੇ ਇੱਕ ਪੈਲਸ ਵਿੱਚ ਪਿੰਡਾਂ ਦੇ ਪੰਚਾਂ-ਸਰਪੰਚਾਂ ਤੇ ਹੋਰ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜੋਸ਼ੀਲੀ ਆਵਾਜ਼ ’ਚ ਬੋਲਦਿਆਂ ਕਿਹਾ ਕਿ ਐੱਸ.ਆਈ.ਆਰ ਜ਼ਰੂਰੀ ਹੈ। ਉਨ੍ਹਾਂ ਵਿਸਥਾਰ ’ਚ ਦੱਸਦਿਆਂ ਕਿਹਾ ਕਿ ਵੋਟਾਂ ਦੀ ਵਿਸ਼ੇਸ਼ ਸੁਧਾਈ ਚੱਲ ਰਹੀ ਹੈ ਤੇ ਹਰੇਕ ਨੂੰ ਆਪਣੀ ਵੋਟ ਦਾ ਸਹੀ ਢੰਗ ਨਾਲ ਵਰਤੋਂ ਕਰਨ ਲਈ ਵੋਟਾਂ ਦੀ ਤੀਬਰ ਸੋਧ ਕਰਵਾਉਣੀ ਜ਼ਰੂਰੀ ਹੈ। ਉਨ੍ਹਾਂ ਵੋਟਾਂ ਦੀ ਵਿਸ਼ੇਸ਼ ਵੋਟਰ ਸੂਚੀ ਸੁਧਾਈ ਬਾਰੇ ਕਿਹਾ ਕਿ ਬੀ.ਐਲ.ਓ ਘਰ-ਘਰ ਜਾ ਕੇ ਵੋਟਰ ਸੂਚੀ ਅਪਡੇਟ ਕਰ ਰਹੇ ਹਨ, ਜਿਸ ਚ ਨਵੀ ਵੋਟ ਬਣਵਾਉਣ ਕਟਵਾਉਣ ਜਾਂ ਵੇਰਵੇ ਠੀਕ ਕਰਨ ਦਾ ਕੰਮ ਕੀਤਾ ਜਾਂਦਾ ਹੈ। ਜੌੜਾਮਾਜਰਾ ਨੇ ਹਲਕੇ ਚ ਕਰਵਾਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨਾਂ ਮੰਡੀ ਬੋਰਡ ਚੇਅਰਮੈਨ ਪੰਜਾਬ ਹਰਚੰਦ ਸਿੰਘ ਬਰਸਟ, ਚੇਅਰਮੈਨ ਮਾਰਕੀਟ ਕਮੇਟੀ ਬਲਕਾਰ ਸਿੰਘ ਗੱਜੂਮਾਜਰਾ ਦੇ ਸਹਿਯੋਗ ਨਾਲ ਹਲਕੇ ਚ ਸਭ ਤੋਂ ਜਿਆਦਾ 18 ਫੁੱਟੀਆਂ ਸੜਕਾਂ ਬਣਵਾਈਆਂ ਹਨ ਤੇ ਕਰੋੜਾਂ ਰੁਪਏ ਹੋਰ ਵਿਕਾਸ ਕਾਰਜਾਂ ਤੇ ਖ਼ਰਚੇ ਹਨ। ਉਨਾਂ ਦੁਆਰਾ ਐੱਸ.ਆਰ.ਆਈ ਸਬੰਧੀ ਜ਼ਿਕਰ ਕਰਦਿਆਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕੋਈ ਵੀ ਵੋਟ ਗਲਤ ਢੰਗ ਨਾਲ ਨਾ ਕੱਟੀ ਜਾਵੇ ਤੇ ਬੀ.ਐੱਲ.ਓ ਦੇ ਨਾਲ ਇੱਕ-ਇੱਕ ਵਿਅਕਤੀ ਜਾ ਕੇ ਵੋਟਾਂ ਦੀ ਸੁਧਾਈ ਕਰਵਾਏ। ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਦਾਅਵਾ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ 2027 ਵਿੱਚ ਮੁੜ ਆਪ ਦੀ ਸਰਕਾਰ ਬਣੇਗੀ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਬਲਕਾਰ ਸਿੰਘ ਗੱਜੂ ਮਾਜਰਾ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਦੇਵ ਸਿੰਘ ਟਿਵਾਣਾ ਤੇ ਹਲਕੇ ਦੇ ਸਮੂਹ ਪੰਚ-ਸਰਪੰਚ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਵਰਕਰ ਮੌਜੂਦ ਸਨ।