ਸਨੀ ਇਨਕਲੇਵ ਦੇ ਮਹਾਂ ਕਾਲੇਸ਼ਵਰ ਮੰਦਰ ਵਿਖੇ ਮਨਾਈ ਸ਼ਿਵਰਾਤਰੀ
ਸਨੀ ਇਨਕਲੇਵ ਦੇ ਮਹਾਂ ਕਾਲੇਸ਼ਵਰ ਮੰਦਰ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ
Publish Date: Wed, 18 Feb 2026 05:15 PM (IST)
Updated Date: Wed, 18 Feb 2026 05:18 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਬੀਤੇ ਦਿਨ ਸਨੀ ਇਨਕਲੇਵ ਦੇਵੀਗਡ਼੍ਹ ਰੋਡ ਦੇ ਮਹਾਂ ਕਾਲੇਸ਼ਵਰ ਮੰਦਰ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਬਡ਼ੇ ਧੂਮਧਾਮ ਨਾਲ ਮਿਲਾਇਆ ਗਿਆ। ਸ਼ਾਮ ਨੂੰ 7 ਵਜੇ ਤੋਂ 11 ਵਜੇ ਤੱਕ ਹਰਪ੍ਰੀਤ ਧੀਮਾਨ ਵੱਲੋਂ ਸ੍ਰੀ ਮੰਦਰ ਵਿਖੇ ਸ਼ਿਵ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਰਣਜੋਧ ਸਿੰਘ ਹਡਾਣਾ ਹਲਕਾ ਇੰਚਾਰਜ ਸਨੌਰ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਸੰਦੀਪ ਬਧਵਾਰ ਵੱਲੋਂ ਰਣਜੋਧ ਸਿੰਘ ਹਡਾਣਾ ਨੂੰ ਤ੍ਰਿਸ਼ੂਲ ਅਤੇ ਭਗਵਾਨ ਸ਼ਿਵ ਦੀ ਫੋਟੋ ਦੇਖ ਕੇ ਸਨਮਾਨਿਤ ਕੀਤਾ। ਹਿੰਦੂ ਯੁਵਾ ਵਾਹਿਣੀ ਦੇ ਜ਼ਿਲ੍ਹਾ ਇੰਚਾਰਜ ਵਰਿੰਦਰ ਗੁਪਤਾ ਨੇ ਵੀ ਸਮਾਗਮ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਰੋਬਿਨ ਗਰੋਵਰ ਪਰਮਜੀਤ ਸਿੰਘ ਰੰਧਾਵਾ, ਅਮਿਤ ਬਧਵਾਰ, ਵਿਦਰੋਹੀ, ਮਨੋਜ ਕੁਮਾਰ, ਅਨਿਲ ਓਬਰਾਏ, ਵਿਸ਼ਾਲ ਮਹਿਤਾ, ਹਰਵਿੰਦਰ ਸਿੰਘ, ਸੰਦੀਪ ਅਰੋਡ਼ਾ, ਸੁਸ਼ੀਲ ਸਿੰਗਲਾ, ਸੁਮਿਤ ਸਿੰਗਲਾ, ਕਮਲ ਸੇਠ ਅਤੇ ਵਿਜੇ ਕੁਮਾਰ ਆਦਿ ਸੰਗਤ ਮੌਜੂਦ ਸਨ।