ਵਿਸ਼ਵ ਸ਼ਾਂਤੀ ਲਈ ਹਵਨ ਮਗਰੋਂ ਕੰਚਕਾਂ ਬਿਠਾਈਆਂ
ਵਿਸ਼ਵ ਸ਼ਾਤੀ ਹੇਤੂ ਹਵਨ ਕਰਵਾਉਣ ਉਪਰੰਤ ਕੰਚਕਾ ਬਿਠਾਇਆ: ਸੁਧਾਰ ਸਭਾ
Publish Date: Fri, 27 Mar 2026 04:23 PM (IST)
Updated Date: Fri, 27 Mar 2026 04:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਬੀਤੇ ਦਿਨੀਂ ਮੰਦਰ ਸ਼੍ਰੀ ਕੇਦਾਰ ਨਾਥ ਵਿਖੇ ਮੰਦਰ ਦੇ ਪ੍ਰਾਗਨ ਵਿਚ ਸੁਧਾਰ ਸਭਾ ਵਲੋਂ ਵਿਸ਼ਵ ਸ਼ਾਂਤੀ ਹਿੱਤ ਸਾਰੇ ਮੈਂਬਰਾਂ ਨੇ ਪਰਿਵਾਰਾਂ ਸਮੇਤ ਮਿਲ ਕੇ ਹਵਨ ਕੀਤਾ ਅਤੇ ਮੰਦਰ ਦੇ ਅੰਦਰ ਕੰਚਕਾਂ ਦਾ ਪੂਜਨ ਕੀਤਾ। ਇਸ ਮੌਕੇ ਮੰਦਰ ਦੇ ਪੁਜਾਰੀ ਪੰ. ਨਰਿੰਦਰ ਤੇ ਅਜੇ ਪੰਡਿਤ ਨੇ ਸ਼ਲਾਘਾ ਕੀਤੀ। ਇਹੋ ਜਿਹਾ ਕੰਚਕਾਂ ਦਾ ਪੂਜਨ ਅਸੀਂ ਮੰਦਰ ਵਿਖੇ ਪਹਿਲੀ ਵਾਰ ਦੇਖਿਆ ਹੈ ਜਿਸ ਵਿੱਚ ਕੰਚਕਾਂ ਦਾ ਭਾਰੀ ਇਕੱਠ ਸੀ। ਕੰਚਕਾਂ ਨੂੰ ਚੁੰਨੀਆਂ ਪਵਾ ਕੇ ਮਰਿਆਦਾ ਅਨੁਸਾਰ ਪੂਜਨ ਕੀਤਾ। ਇਸ ਮੌਕੇ ਉਚੇਚੇ ਐੱਮਸੀ ਰਣਜੀਤ ਸਿੰਘ ਚੰਡੋਕ ਨੇ ਵੀ ਸ਼ਿਰਕਤ ਕੀਤੀ। ਕੰਚਕਾਂ ਪੂਜਨ ਤੋਂ ਬਾਅਦ ਸ਼ਿਵ ਜੀ ਦੀ ਮੂਰਤੀ ਦੇ ਕੋਲ ਆਲੂ ਪੂੜੀ ਅਤੇ ਹਲਵੇ ਦਾ ਲੰਗਰ ਅਤੇ ਦੁੱਧ ਵਾਲੀ ਛਬੀਲ ਅਤੁੱਟ ਵਰਤਾਈ ਗਈ ਤੇ ਸ਼ਾਮ ਨੂੰ ਸ਼੍ਰੀ ਰਾਮਨੌਮੀ, ਰਾਮ ਜਨਮ ਉਤਸਵ ਮਨਾਇਆ ਗਿਆ। ਇਸ ਸਮੇਂ ਕੜੀ ਚਾਵਲ ਦਾ ਅਤੁੱਟ ਲੰਗਰ ਵਰਤਾਇਆ ਗਿਆ। ਸੁਧਾਰ ਸਭਾ ਵਲੋਂ ਸਾਰੇ ਮੈਂਬਰਾਂ ਨੇ ਲੰਗਰ ਬਣਾਉਣ ਅਤੇ ਵਰਤਾਉਣ ਦੀ ਸੇਵਾ ਕੀਤੀ ਗਈ। ਇਸ ਮੌਕੇ ਤਜਿੰਦਰ ਮਹਿਤਾ ਚੇਅਰਮੈਨ ਯੋਜਨਾ ਬੋਰਡ, ਜ਼ਿਲ੍ਹਾ ਪ੍ਰਧਾਨ ਅਤੇ ਐਮ.ਸੀ. 34 ਨੰਬਰ ਵਾਰਡ ਨੇ ਵੀ ਪਹੁੰਚ ਕੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ।