ਮੁਲਾਜ਼ਮ ਜਥੇਬੰਦੀਆਂ ਨੇ ਖੇੜਾ ਗੱਜੂ ਸਬ ਡਵੀਜ਼ਨ ’ਚ ਕੀਤਾ ਪ੍ਰਦਰਸ਼ਨ
50 ਏਕੜ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਵਿਰੁੱਧ ਖੇੜਾ ਗੱਜੂ ਸਬ ਡਵੀਜ਼ਨ ਵਿਖੇ ਕੀਤਾ ਪ੍ਰਦਰਸ਼ਨ
Publish Date: Mon, 16 Feb 2026 06:07 PM (IST)
Updated Date: Mon, 16 Feb 2026 06:09 PM (IST)

ਫੋਟੋ 16ਪੀਟੀਐਲ: 17 -ਮਾਮਲਾ 50 ਏਕੜ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਦਾ ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ (ਏਕਤਾ ਮੰਚ)ਅਤੇ ਜੁਆਇੰਟ ਫੋਰਮ, ਏਉਜੇਈ ਗਰਿਡ ਐਸੋਸੀਏਸ਼ਨ ਦੇ ਸਾਝੇ ਸੱਦੇ ਤੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਡਵੀਜ਼ਨ ਰਾਜਪੁਰਾ ਅਧੀਨ ਸਬ ਡਵੀਜ਼ਨ ਗੱਜੂ ਖੇੜਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿਛਲੇ ਦਿਨੀ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਮੀਟਿੰਗ ਉਪਰੰਤ ਜੱਥੇਬੰਦੀਆਂ ਨਾਲ ਮੁਲਾਜ਼ਮ ਤੇ ਪੈਨਸ਼ਨਰ ਮਸਾਲਿਆਂ ਤੇ ਸਹਿਮਤੀ ਕੀਤੀ ਗਈ ਸੀ ਅਤੇ ਮੈਨੇਜਮੈਂਟ ਵੱਲੋਂ ਬਿਜਲੀ ਨਿਗਮ ਦੀਆਂ ਜਾਇਦਾਦਾਂ ਨਾ ਵੇਚਣ ਦਾ ਭਰੋਸਾ ਦਿੱਤਾ ਸੀ। ਪਰ ਹੁਣ ਮੈਨੇਜਮੈਂਟ ਨੇ ਵਾਅਦਾ ਖਿਲਾਫ਼ੀ ਕਰਦੇ ਹੋਏ ਪਿੰਡ ਬਡੂੰਗਰ ਜ਼ਿਲ੍ਹਾ ਪਟਿਆਲਾ ਵਿਚਲੀ ਬਿਜਲੀ ਨਿਗਮ ਦੀ 50 ਏਕੜ ਜ਼ਮੀਨ ਪੁਡਾ ਦੇ ਨਾਮ ਤਬਦੀਲ ਕਰ ਦਿੱਤੀ ਹੈ। ਇਸ ਗੰਭੀਰ ਮੁੱਦੇ ਦੇ ਮਸਲੇ ਸਬੰਧੀ ਸਾਂਝੇ ਥੜੇ ਵੱਲੋ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਦੇ ਵਿਰੁੱਧ ਅਤੇ ਮੰਨੀਆ ਮੰਗਾਂ ਲਾਗੂ ਕਰਵਾਉਣ ਲਈ ਮਿਤੀ 16 ਅਤੇ 17 ਫਰਬਰੀ ਨੂੰ ਮੈਨੇਜਮੈਂਟ ਦੀ ਇਸ ਵਾਅਦਾ ਖ਼ਿਲਾਫ਼ੀ ਵਿਰੁੱਧ ਜਿਥੇ ਸਮੁੱਚੇ ਪੰਜਾਬ ਅੰਦਰ ਉਪ ਮੰਡਲ/ਮੰਡਲ ਪੱਧਰ ਤੇ ਪ੍ਰਦਰਸ਼ਨ ਕੀਤੇ ਗਏ ਉਥੇ ਅੱਜ ਇਸ ਸਬੰਧ ਵਿੱਚ ਗੱਜੂ ਖੇੜਾ ਉਪ ਮੰਡਲ ਵਿਚ ਵੀ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰੁਪਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਕੁਲਦੀਪ ਸਿੰਘ, ਜਗਵਿੰਦਰ ਸਿੰਘ, ਨੈਬ ਸਿੰਘ, ਦਲਜੀਤ ਸਿੰਘ, ਨਿਰਮਲ ਸਿੰਘ ਹਾਜ਼ਰ ਸਨ।