
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐੱਨ.ਸੀ.ਸੀ. ਯੂਨਿਟ ਲਈ ਵਿਦਿਆਰਥੀਆਂ ਦੀ ਚੋਣ ਹੋਈ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਦੀ ਰਹਿਨੁਮਾਈ ਹੇਠ ਤੇ 5 ਪੰਜਾਬ ਬਟਾਲੀਅਨ ਦੇ ਸੀਈਓ ਸੰਦੀਪ ਰੌਏ ਤੇ ਲੈਫ਼ਟੀਨੈਂਟ ਡਾ. ਜੈਦੀਪ ਸਿੰਘ ਦੀ ਅਗਵਾਈ ਵਿਚ ਕਾਲਜ ਦੇ ਐੱਨਸੀਸੀ ਯੂਨਿਟ ਲਈ ਕੈਡਿਟਸ ਦੀ ਚੋਣ ਸਬੰਧੀ ਇਕ ਰੋਜ਼ਾ ਕੈਂਪ ਲਗਾਇਆ ਗਿਆ। ਕੈਂਪ ਵਿਚ ਕਾਲਜ ਵਿੱਚ ਚੱਲ ਰਹੇ ਸਾਰੇ ਅੰਡਰ ਗ੍ਰੈਜੂਏਟ ਕੋਰਸਾਂ ਦੇ ਸਮੈਸਟਰ ਪਹਿਲਾ ਦੇ 85 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਡਾ. ਜੈਦੀਪ ਨੇ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਨ.ਸੀ.ਸੀ. ਲਈ ਵਿਦਿਆਰਥੀਆਂ ਦੀ ਚੋਣ ਤਿੰਨ ਪੜਾਵਾਂ ਵਿੱਚ ਹੋਈ| ਉਨ੍ਹਾਂ ਦੱਸਿਆ ਕਿ ਭਰਤੀ ਦੇ ਪਹਿਲੇ ਪੜਾਅ ਵਿਚ ਵਿਦਿਆਰਥੀਆਂ ਦੀ ਫਿਜ਼ੀਕਲ ਫਿੱਟਨੈੱਸ ਦੇ ਨਾਲ ਨਾਲ ਉਨ੍ਹਾਂ ਦੇ ਕੱਦ ਅਤੇ ਵਜ਼ਨ ਨੂੰ ਮਾਪਿਆ ਗਿਆ, ਦੂਜੇ ਪੜਾਅ ਵਿੱਚ ਲਿਖ਼ਤੀ ਟੈਸਟ ਹੋਇਆ ਅਤੇ ਤੀਜੇ ਪੜਾਅ ਵਿੱਚ ਟੈਸਟ ਵਿੱਚੋਂ ਪਾਸ ਹੋਏ ਵਿਦਿਆਰਥੀਆਂ ਦੀ ਇੰਟਰਵਿਊ ਹੋਈ| ਉਨ੍ਹਾਂ ਦੱਸਿਆ ਕਿ ਕੁੱਲ 10 ਮੁੰਡੇ ਅਤੇ 7 ਕੁੜੀਆਂ ਦੀ ਐੱਨ.ਸੀ.ਸੀ. ਯੂਨਿਟ ਲਈ ਕੈਡਿਟਸ ਵਜੋਂ ਸਿਲੈਕਸ਼ਨ ਹੋਈ| ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਨਵੇਂ ਚੁਣੇ ਗਏ ਐੱਨ.ਸੀ.ਸੀ. ਕੈਡਿਟਸ ਨੂੰ ਦੇਸ਼ ਦੀ ਪਹਿਲੀ ਡਿਫੈਂਸ ਲਾਈਨ ਵਿਚ ਸ਼ਾਮਿਲ ਹੋਣ ਤੇ ਵਧਾਈਆਂ ਦਿੰਦੇ ਹੋਏ ਰਾਸ਼ਟਰ ਸੇਵਾ ਵਿਚ ਵਧ ਚੜ੍ਹ ਕੇ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਡਾ. ਵੰਦਨਾ ਗੁਪਤਾ, ਡਾ. ਗੁਰਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਸਿੱਧੂ ਮੌਜ਼ੂਦ ਸਨ।