ਪਬਲਿਕ ਕਾਲਜ ਸਮਾਣਾ ਦੇ ਵਿਦਿਆਰਥੀਆਂ ਨੇ ਕੀਤੀਆਂ ਪੁਜ਼ੀਸ਼ਨਾਂ ਹਾਸਲ
ਪਬਲਿਕ ਕਾਲਜ ਸਮਾਣਾ ਦੇ ਵਿਦਿਆਰਥੀਆਂ ਨੇ ਕੀਤੀਆਂ ਪੁਜ਼ੀਸ਼ਨਾਂ ਹਾਸਿਲ
Publish Date: Tue, 03 Nov 2026 04:59 PM (IST)
Updated Date: Tue, 03 Nov 2026 05:02 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਜ਼ੋਨ ਦਾ ਚਾਰ ਰੋਜਾ਼ਾ ਯੁਵਕ ਮੇਲਾ ਖਾਲਸਾ ਕਾਲਜ ਪਟਿਆਲਾ ਵਿਖੇ ਕਰਵਾਇਆ ਗਿਆ, ਜਿਸ ’ਚ ਪਟਿਆਲਾ ਜ਼ੋਨ ਦੇ ਲਗਭਗ 50 ਕਾਲਜਾਂ ਨੇ ਭਾਗ ਲਿਆ। ਇਸ ਯੁਵਕ ਮੇਲੇ ਵਿਚ ਪਬਲਿਕ ਕਾਲਜ ਸਮਾਣਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ ’ਚੋਂ 23 ਪੁਜ਼ੀਸ਼ਨਾਂ ਹਾਸਲ ਕੀਤੀਆਂ। ਕਾਲਜ ਵਿਦਿਆਰਥੀਆਂ ਨੇ ਜਨਰਲ ਕੁਇਜ਼ ਚੋਂ ਪਹਿਲਾ ਸਥਾਨ,ਪੱਖੀ ਬਣਾਉਣ,ਛਿੱਕੂ ਬਣਾਉਣ,ਨਾਲ਼ਾ ਬਣਾਉਣ,ਕਢਾਈ ਕਰਨ,ਕਾਵਿ-ਉਚਾਰਨ,ਪੱਛਮੀ ਸਮੂਹ ਗਾਨ,ਵਾਰ ਗਾਇਨ, ਕਵੀਸ਼ਰੀ,ਕਲੀ,ਡਿਬੇਟ (ਪੱਖ) ਅਤੇ ਸਕਿੱਟ ਵਿੱਚੋਂ ਦੂਜਾ ਸਥਾਨ ਅਤੇ ਫੋਕ ਆਰਕੈਸਟਰਾ,ਕਰੋਸ਼ੀਆ, ਪਰਾਂਦਾ, ਇੰਨੂੰ, ਪੀੜ੍ਹੀ, ਪੱਛਮੀ ਸਾਜ਼(ਸੋਲੋ), ਲੋਕ ਸਾਜ਼, ਗਰੁੱਪ ਸ਼ਬਦ ਗਾਇਨ, ਲਘੂ ਫਿਲਮ, ਭੰਡ ਅਤੇ ਲੜਕੀਆਂ ਦੇ ਲੋਕਨਾਚ ਸੰਮੀ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਾਲਜ ਦੇ ਯੁਵਕ ਭਲਾਈ ਵਿਭਾਗ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਕਾਲਜ ਵਿਖੇ ਵੀ ਸਨਮਾਨਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਨੇ ਸਾਰੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੂੰ ਇਹਨਾਂ ਪ੍ਰਾਪਤੀਆਂ ਲਈ ਵਧਾਈ ਦਿੱਤੀ। ਯੂਥ ਕੋਆਰਡੀਨੇਟਰ ਡਾ. ਇਕਬਾਲ ਸਿੰਘ ਅਤੇ ਕੋ-ਕੋਆਰਡੀਨੇਟਰ ਡਾ. ਰੀਤਿਕਾ ਅਗਨੀਹੋਤਰੀ ਨੇ ਵੀ ਇਨ੍ਹਾਂ ਪ੍ਰਾਪਤੀਆਂ ਤੇ ਸਭ ਨੂੰ ਵਧਾਈ ਦਿੱਤੀ।