ਸਰਕਾਰੀ ਸਮਾਰਟ ਸਕੂਲ ਜਖੇਪਲ ਦੇ ਵਿਦਿਆਰਥੀਆਂ ਨੇ ਲਾਇਆ ਟੂਰ ਸਰਕਾਰੀ ਸਮਾਰਟ ਸਕੂਲ ਜਖੇਪਲ ਦੇ ਵਿਦਿਆਰਥੀਆਂ ਨੇ ਲਾਇਆ ਟੂਰ
Publish Date: Wed, 28 Oct 2026 04:31 PM (IST)
Updated Date: Wed, 28 Oct 2026 04:34 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਵੱਲੋਂ ਪ੍ਰਿੰਸੀਪਲ ਮੁਨੀਸ਼ ਵਰਮਾ ਅਤੇ ਪ੍ਰਬੰਧਕਾਂ ਦੀ ਯੋਗ ਅਗਵਾਈ ਹੇਠ ਟੂਰ ਲਾਇਆ ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਇਤਿਹਾਸਕ ਤੇ ਧਾਰਮਿਕ ਸਥਾਨਾਂ ਨੂੰ ਪ੍ਰਤੱਖ ਰੂਪ ਵਿੱਚ ਦਿਖਾਉਣਾ ਸੀ। ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਭਾਰਤ ਦੇ ਅਮੀਰ ਇਤਿਹਾਸ, ਬੇਮਿਸਾਲ ਇਮਾਰਤਸਾਜ਼ੀ ਅਤੇ ਸੰਸਕ੍ਰਿਤੀ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਆਗਰਾ,ਫ਼ਤਿਹਪੁਰ ਸੀਕਰੀ ਅਤੇ ਵ੍ਰਿੰਦਾਵਨ ਦੇ ਇਤਿਹਾਸ ਤੇ ਉਥੋਂ ਦੀ ਭੂਗੋਲਿਕ ਸਥਿਤੀ ਬਾਰੇ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਵਿਸ਼ਵ ਪ੍ਰਸਿੱਧ ‘ਤਾਜ ਮਹਿਲ’ ਦੇਖਿਆ। ਉਨ੍ਹਾਂ ਨੇ ਇਸ ਦੇ ਚਿੱਟੇ ਸੰਗਮਰਮਰ ਦੀ ਬੇਮਿਸਾਲ ਖ਼ੂਬਸੂਰਤੀ ਨੂੰ ਨਿਹਾਰਿਆ ਅਤੇ ਮੁਗ਼ਲ ਇਤਿਹਾਸ ਨਾਲ ਜੁੜੀਆਂ ਗੱਲਾਂ ਬਾਰੇ ਜਾਣਿਆ। ਆਗਰਾ ਦੇ ਕਿਲ੍ਹੇ ਦੀ ਯਾਤਰਾ ਦੌਰਾਨ ਬੱਚਿਆਂ ਨੇ ਮੁਗ਼ਲ ਕਾਲ ਦੇ ਰਾਜਿਆਂ ਦੀ ਜੀਵਨ ਸ਼ੈਲੀ ਨੂੰ ਨੇੜਿਓਂ ਸਮਝਿਆ। ਪ੍ਰਿੰਸੀਪਲ ਮੁਨੀਸ਼ ਵਰਮਾ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੀ ਰਹਿਨੁਮਾਈ ਲਈ ਲੈਕਚਰਾਰ ਯਾਦਵਿੰਦਰ ਕੁਮਾਰ, ਹਰਪ੍ਰੀਤ ਸਿੰਘ, ਅਧਿਆਪਿਕਾ ਅਮਨਦੀਪ ਕੌਰ ਗਿੱਲ, ਕੌਰ ਸਿੰਘ, ਹਰਜਿੰਦਰ ਕੌਰ, ਯੋਗੇਸ਼ ਕੁਮਾਰ, ਨਿਸ਼ਾ ਸਿੰਗਲਾ, ਮਨਪ੍ਰੀਤ ਕੌਰ ਅਤੇ ਕਿਰਨਦੀਪ ਕੌਰ ਵਿਸ਼ੇਸ਼ ਤੌਰ ਹਾਜ਼ਰ ਰਹੇ। ਉਨ੍ਹਾਂ ਪੂਰੇ ਸਫ਼ਰ ਦੌਰਾਨ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰੱਖਿਆ ਅਤੇ ਸਾਰੇ ਸਥਾਨਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।