ਪੰਜਾਬੀ ਯੂਨੀਵਰਸਿਟੀ : ਵਿਦਿਆਰਥੀਆਂ ਦਾ ਰੋਹ ਭਖਿਆ, ਵੀਸੀ ਦਾ ਪੁਤਲਾ ਸਾੜਿਆ ਪੰਜਾਬੀ ਯੂਨੀਵਰਸਿਟੀ : ਵਿਦਿਆਰਥੀਆਂ ਦਾ ਰੋਹ ਭਖਿਆ, ਵੀਸੀ ਦਾ ਪੁਤਲਾ ਸਾੜਿਆ
Publish Date: Wed, 26 Aug 2026 05:40 PM (IST)
Updated Date: Wed, 26 Aug 2026 05:43 PM (IST)
-ਕੰਟਰੈਕਟ ਅਧਿਆਪਕਾਂ ਨੇ ਕੀਤਾ ਰੋਸ ਮਾਰਚ ਫੋਟੋ : 26ਪੀਟੀਐਲ : 20 ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਫੀਸ ਵਾਧੇ ਵਿਰੋਧੀ ਫਰੰਟ ਦੇ ਪੱਕੇ ਮੋਰਚੇ ਦੇ 15ਵੇਂ ਦਿਨ ਫਰੰਟ ਦੀਆਂ ਮੰਗਾਂ ਨੂੰ ਨਾ ਮੰਨਣ ’ਤੇ ਵੀਸੀ ਦਾ ਪੁਤਲਾ ਸਾੜਿਆ ਗਿਆ। ਵੀਸੀ ਦੇ ਪੁਤਲੇ ਤੇ ਵੈਣ ਪਾਉਂਦੇ ਹੋਏ ਵਿਦਿਆਰਥੀਆਂ, ਅਧਿਆਪਕਾਂ ਤੇ ਮੁਲਾਜ਼ਮਾਂ ਨੇ ਮਿਲਕੇ ਪੁਤਲੇ ਨਾਲ ਯੂਨੀਵਰਸਿਟੀ ਵਿਚ ਮਾਰਚ ਕੱਢਿਆ ਅਤੇ ਵੀਸੀ ਤੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ। ਇਸ ਦੌਰਾਨ ਪੁਤਲੇ ਨੂੰ ਵੀਸੀ ਦਫਤਰ ਅੰਦਰ ਵੀ ਲਿਜਾਇਆ ਗਿਆ ਅਤੇ ਉਥੇ ਰੱਖਕੇ ਵੀ ਵੈਣ ਪਾਏ ਗਏ। ਬੁਲਾਰਿਆਂ ਨੇ ਵੀਸੀ ਦੀਆਂ ਮਾੜੀਆਂ ਨੀਤੀਆਂ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਜਿਸ ਤਰ੍ਹਾਂ ਅੱਜ ਯੂਨੀਵਰਸਿਟੀ ਦੇ ਲਗਪਗ ਹਰ ਮਹਿਕਮੇ ਦੇ ਬੰਦਿਆਂ ਨੂੰ ਧਰਨੇ ਲਾਉਣੇ ਪੈ ਰਹੇ ਹਨ, ਇਸ ਤੋਂ ਸਾਬਤ ਹੁੰਦਾ ਹੈ ਕਿ ਪ੍ਰਸ਼ਾਸਨ ਯੂਨੀਵਰਸਿਟੀ ਨੂੰ ਚਲਾਉਣ ਤੋਂ ਨਾਕਾਮ ਹੈ। ਉਹ ਵਿਦਿਆਰਥੀਆਂ ਤੇ ਸਰਕਾਰੀ ਯੂਨੀਵਰਸਿਟੀ ਦੇ ਹਿੱਤਾਂ ਨੂੰ ਅੱਖੋਂ-ਪਰੋਖੇ ਕਰ ਕੇ ਸਿਰਫ ਸਰਕਾਰ ਦੇ ਖਰਚੇ ਘਟਾਉਣ ਦੇ ਲੇਖੇ ਲੱਗੇ ਹੋਏ ਹਨ। ਉਨ੍ਹਾਂ ਦਾ ਸਿੱਖਿਆ ਤੇ ਵਿਦਿਆਰਥੀ ਵਿਰੋਧੀ ਚਿਹਰਾ ਹਰ ਦਿਨ ਹੋਰ ਉਜਾਗਰ ਹੋ ਰਿਹਾ ਹੈ। ਇਸ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੋਂ ਸੰਜੂ ਕੁਮਾਰ, ਦਿਲਪ੍ਰੀਤ ਕੌਰ ਅਤੇ ਹਰਪ੍ਰੀਤ ਸਿੰਘ; ਪੰਜਾਬ ਸਟੂਡੈਂਟਸ ਯੂਨੀਅਨ ਤੋਂ ਗੁਰਦਾਸ ਸਿੰਘ ਤੇ ਵਕਸ਼ਿਤ ਗਰਗ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਤੋਂ ਰਾਹੁਲ; ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ, ਤੋਂ ਰਮਨਦੀਪ ਸਿੰਘ; ਪੰਜਾਬ ਸਟੂਡੈਂਟਸ ਫੈਡਰੇਸ਼ਨ ਤੋਂ ਗਗਨਦੀਪ ਸਿੰਘ, ਡੈਮੋਕਰੇਟਿਕ ਸਟੂਡੈਂਟਸ ਔਰਗਨਾਈਜੇਸ਼ਨ ਤੋਂ ਪਾਰਸ਼ ਸਿੰਘ, ਗੁਰਛਿੰਦਰ ਸਿੰਘ ਅਗਰਗਾਮੀ ਛਾਤਰ ਨੌਜਵਾਨ ਸਭਾ ਤੋਂ ਵਿਕਾਸ ਅਤੇ ਸ਼ਵੇਤਾ ਸਮੇਤ ਹੋਰ ਸ਼ਾਮਲ ਹੋਏ। -ਕੰਟਰੈਕਟ ਅਧਿਆਪਕਾਂ ਨੇ ਕੀਤਾ ਰੋਸ ਮਾਰਚ ਪੁਤਲਾ ਫੂਕ ਮੁਜ਼ਾਹਰਾ ਵਿਚ ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ ਨੇ ਵੀ ਹਿੱਸਾ ਲਿਆ। ਕੈਂਪਸ ਵਿਚ ਰੋਸ ਮਾਰਚ ਕੱਢਦਿਆ ਕੰਟਰੈਕਟ ਅਧਿਆਪਕਾਂ ਦੇ ਹੱਕ ਦੀ ਮੰਗ ਕੀਤੀ ਗਈ। ਪ੍ਰੋਫੈਸਰ ਦਲਵੀਰ ਸਿੰਘ ਨੇ ਗੱਲ ਕੀਤੀ। ਇਸ ਤੋਂ ਬਿਨਾਂ ਅੱਜ ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ ਨੇ ਵੀ ਯੂਨੀਵਰਸਿਟੀ ਵਿੱਚ ਮਾਰਚ ਕੱਢਿਆ ਜਿਸ ਦਾ ਵਿਦਿਆਰਥੀ ਫਰੰਟ ਨੇ ਡੱਟ ਕੇ ਸਮਰਥਨ ਕੀਤਾ ਅਤੇ ਵਿਦਿਆਰਥੀ, ਅਧਿਆਪਕ, ਮੁਲਾਜਮ ਏਕਤਾ ਦੇ ਨਾਅਰੇ ਬੁਲੰਦ ਕੀਤੇ।