
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਦਿਆਰਥਣ ਸ਼੍ਰਿਸ਼ਟੀ ਨੇ ਹਾਸਲ ਕੀਤਾ ਪਹਿਲਾ ਸਥਾਨ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੀ ਸੱਤਵੀਂ ਬੀ ਜਮਾਤ ਦੀ ਵਿਦਿਆਰਥਣ ਸ਼੍ਰਿਸ਼ਟੀ ਨੇ ਅੰਡਰ-17 ਵਰਗ ਦੇ ਜ਼ਿਲ੍ਹਾ ਪੱਧਰੀ ਵੇਟਲਿਫਟਿੰਗ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਦੇ ਨਾਲ ਹੀ ਸ੍ਰਿਸ਼ਟੀ ਨੂੰ ਸਟੇਟ ਕੈਂਪ ਲਈ ਵੀ ਚੁਣਿਆ ਗਿਆ। ਇਸ ਸ਼ਾਨਦਾਰ ਉਪਲੱਬਧੀ ਲਈ ਸਕੂਲ ਵੱਲੋਂ ਵੇਟਲਿਫਟਿੰਗ ਕੋਚ ਮਨਪ੍ਰੀਤ ਕੌਰ, ਵਿਭਾਗ ਸਪੋਰਟਸ ਪੰਜਾਬ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਵਿਦਿਆਰਥਣ ਨੂੰ ਕੀਮਤੀ ਮਾਰਗਦਰਸ਼ਨ ਤੇ ਸਹਿਯੋਗ ਪ੍ਰਦਾਨ ਕੀਤਾ। ਸਕੂਲ ਦੀ ਹੈੱਡ ਮਿਸਟ੍ਰੈਸ ਵੀਨਾ ਅਰੋੜਾ ਤੇ ਕਲਾਸ ਇੰਚਾਰਜ ਰੋਜ਼ੀ ਨੂੰ ਵੀ ਇਸ ਉਪਲੱਬਧੀ ਲਈ ਵਧਾਈ ਦਿੱਤੀ ਗਈ। ਸਕੂਲ ਦੀ ਸਵੇਰ ਦੀ ਸਭਾ ਦੌਰਾਨ ਵੇਟਲਿਫਟਿੰਗ ਮੁਕਾਬਲੇ ਵਿਚ ਪ੍ਰਾਪਤੀਆਂ ਕਰਨ ਵਾਲੇ ਸਾਰੇ ਵਿਦਿਆਰਥੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਗੁੰਜਨ ਨੌਵੀਂ ਸੀ, ਸ਼ਗਨਦੀਪ ਕੌਰ ਨੌਵੀਂ ਸੀ, ਨੇਹਾ ਸੱਤਵੀਂ ਬੀ, ਅਦਿਤੀ ਸੱਤਵੀਂ ਏ, ਸ਼ਿਵਾ ਛੇਵੀਂ ਸੀ ਤੇ ਵਿਦਿਆਰਥੀ ਪਾਰਥ ਸੱਤਵੀਂ ਏ ਸ਼ਾਮਲ ਸਨ। ਇਸ ਮੌਕੇ ਹਰਜੀਤ ਕੌਰ, ਰਾਜਿੰਦਰ ਸਿੰਘ ਚਾਨੀ, ਮੀਨਾ ਰਾਣੀ, ਕਿੰਪੀ ਬਤਰਾ, ਮਮਤਾ, ਸੋਨੀਆ ਰਾਣੀ, ਜਸਵਿੰਦਰ ਕੌਰ, ਤਲਵਿੰਦਰ ਕੌਰ, ਅਮਿਤਾ ਤਨੇਜਾ, ਪੂਨਮ ਨਾਗਪਾਲ, ਅਕਸ਼ੇ ਕੁਮਾਰ, ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ। ਸਕੂਲ ਮੁਖੀ ਨੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਮਿਹਨਤ, ਅਨੁਸ਼ਾਸਨ ਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।