ਪੀਐੱਮ ਮੋਦੀ ਖ਼ਿਲਾਫ਼ ਵਰਤੀ ਭੱਦੀ ਸ਼ਬਦਾਬਲੀ ਦਾ ਨਿੰਦਣਯੋਗ : ਸਰਜੀਵਨ ਜਿੰਦਲ ਪੀਐੱਮ ਨਰਿੰਦਰ ਮੋਦੀ ਖ਼ਿਲਾਫ਼ ਵਰਤੀਅਪਮਾਨਜਨਕ ਭਾਸ਼ਾ ਦਾ ਸਖ਼ਤ ਵਿਰੋਧ: ਸਰਜੀਵਨ ਜਿੰਦਲ
Publish Date: Wed, 28 Oct 2026 05:40 PM (IST)
Updated Date: Wed, 28 Oct 2026 05:43 PM (IST)
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਵਰਤੀ ਗਈ ਇਤਰਾਜ਼ਯੋਗ ਅਤੇ ਅਪਸ਼ਬਦ ਭਾਸ਼ਾ ਉੱਤੇ ਡੂੰਘਾ ਰੋਹ ਅਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਇਸ ਘਟਨਾ ਨੂੰ ਭਾਰਤੀ ਲੋਕਤੰਤਰ, ਸੰਵਿਧਾਨਕ ਮਰਿਆਦਾ ਅਤੇ ਦੇਸ਼ ਦੇ ਸਰਵ ਉੱਚ ਅਹੁਦੇ ਦਾ ਨਿਰਾਦਰ ਕਰਾਰ ਦਿੱਤਾ ਹੈ। ਲੋਕਤੰਤਰੀ ਮਰਿਆਦਾਵਾਂ ਦਾ ਘਾਣ ਹੋਇਆ ਹੈ। ਰਾਜਨੀਤਿਕ ਮਤਭੇਦ ਹੋਣ ਦੇ ਬਾਵਜੂਦ, ਦੇਸ਼ ਦੇ ਪ੍ਰਧਾਨ ਮੰਤਰੀ ਸੰਵਿਧਾਨਕ ਅਹੁਦੇ ਉੱਤੇ ਬਿਰਾਜਮਾਨ ਸ਼ਖ਼ਸੀਅਤ ਬਾਰੇ ਅਜਿਹੇ ਗ਼ੈਰ-ਜ਼ਿੰਮੇਵਾਰਾਨਾ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨਾ ਕਾਂਗਰਸ ਪਾਰਟੀ ਦੀ ਘਟੀਆ ਰਾਜਨੀਤਿਕ ਸੋਚ ਨੂੰ ਦਰਸਾਉਂਦਾ ਹੈ। ਇਸ ਨਾਲ ਦੇਸ਼ਵਾਸੀਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਇੱਕ ਵਿਅਕਤੀ ਨਹੀਂ, ਸਗੋਂ 140 ਕਰੋੜ ਭਾਰਤੀਆਂ ਦੀ ਆਵਾਜ਼ ਅਤੇ ਦੇਸ਼ ਦੇ ਚੁਣੇ ਹੋਏ ਲੋਕਤੰਤਰੀ ਮੁਖੀ ਹਨ। ਕਾਂਗਰਸ ਪਾਰਟੀ ਅਤੇ ਮੱਲਿਕਾਰਜੁਨ ਖੜਗੇ ਨੂੰ ਦੇਸ਼ ਦੀ ਜਨਤਾ ਤੋਂ ਬਿਨਾਂ ਸ਼ਰਤ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਜੋਗੀ ਰਾਮ ਸਾਹਨੀ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ, ਅਮਨ ਪੂਨੀਆਂ ਸੂਬਾ ਜਨਰਲ ਸਕੱਤਰ ਪੰਜਾਬ ਕਿਸਾਨ ਮੋਰਚਾ, ਰੋਮੀ ਗੋਇਲ ਮੰਡਲ ਪ੍ਰਧਾਨ, ਜਤਿੰਦਰ ਮਿੱਤਲ ਮੰਡਲ ਪ੍ਰਧਾਨ, ਭੁਪਿੰਦਰ ਸਿੰਘ ਮੰਡਲ ਪ੍ਰਧਾਨ, ਸਤਪਾਲ ਸਿੰਘ ਮੀਡੀਆ ਇੰਚਾਰਜ, ਅਮ੍ਰਿਤ ਬਰਾੜ, ਪ੍ਰਦੀਪ ਗਰਗ ਸੀਨੀਅਰ ਭਾਜਪਾ ਆਗੂ, ਆਵਾ ਸਿੰਘ ਸਹਿ ਦਫ਼ਤਰ ਇੰਚਾਰਜ, ਅਮੀਰ ਸਿੰਘ, ਉਮੇਸ਼, ਜਸਵੀਰ ਸਿੰਘ ਮੰਡਲ ਜਨਰਲ ਸਕੱਤਰ ਹਾਜ਼ਰ ਸਨ।