ਰਾਜ ਪੱਧਰੀ ਇੰਡਸਟਰੀ ਅਕੈਡਮੀਆ ਮੀਟ ਅਤੇ ਪਲੇਸਮੈਂਟ ਡਰਾਈਵ ਕਰਵਾਈ ਰਾਜ ਪੱਧਰੀ ਇੰਡਸਟਰੀ-ਅਕੈਡਮੀਆ ਮੀਟ ਅਤੇ ਪਲੇਸਮੈਂਟ ਡਰਾਈਵ ਕਰਵਾਈ
Publish Date: Wed, 12 Aug 2026 03:46 PM (IST)
Updated Date: Wed, 12 Aug 2026 03:47 PM (IST)
40 ਤੋਂ ਵੱਧ ਰਾਸ਼ਟਰੀ ਤੇ ਅੰਤਰਰਾਸ਼ਟਰੀ ਕੰਪਨੀਆਂ ਨੇ ਕੀਤੀ ਸ਼ਿਰਕਤ ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਅਗਵਾਈ ਵਿੱਚ ‘ਰਾਜ ਪੱਧਰੀ ਇੰਡਸਟਰੀ-ਅਕੈਡਮੀਆ ਮੀਟ ਕਮ ਮੈਗਾ ਪਲੇਸਮੈਂਟ ਡਰਾਈਵ 2026’ ਕਰਵਾਈ। ਇਸ ਉਪਰਾਲੇ ਨੇ ਮਾਲਵਾ ਖੇਤਰ ਅਤੇ ਪੂਰੇ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਦਰਵਾਜ਼ੇ ਖੋਲ੍ਹ ਕੇ ਸਿੱਖਿਆ ਜਗਤ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਅਦਾਰਿਆਂ ਵਿੱਚ ਪੜ੍ਹੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਰੁਜ਼ਗਾਰ ਦੇ ਬਿਹਤਰੀਨ ਮੌਕੇ ਮੁਹੱਈਆ ਕਰਵਾਏ ਜਾਣ। ਉੱਪ ਮੰਡਲ ਮੈਜਿਸਟਰੇਟ ਗੁਰਮੀਤ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਕਾਲਜਾਂ ਵਿਖੇ ਸਿਰਫ਼ ਡਿਗਰੀਆਂ ਹਾਸਲ ਕਰਨ ਤੱਕ ਹੀ ਨਾ ਸੀਮਿਤ ਰਹਿਣ, ਬਲਕਿ ਪੜ੍ਹਾਈ ਮੁਕੰਮਲ ਕਰਨ ਉਪਰੰਤ ਉਨ੍ਹਾਂ ਨੂੰ ਤੁਰੰਤ ਕੰਪਨੀਆਂ ਵਿੱਚ ਰੁਜ਼ਗਾਰ ਵੀ ਪ੍ਰਾਪਤ ਕਰਨਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਆਪਣੇ ਮਾਪਿਆਂ ਅਤੇ ਸਮਾਜ ਦਾ ਸਹਾਰਾ ਬਣ ਸਕਣ। ਇੰਡਸਟਰੀ-ਅਕੈਡਮੀਆ ਮੀਟ ਮੌਕੇ ਮਿਸ ਅਨੰਨਿਆ ਸ਼ਰਮਾ ਸੀਨੀਅਰ ਸਲਿਊਸ਼ਨ ਇੰਜੀਨੀਅਰ ਅਤੇ ਪ੍ਰੋਗਰਾਮ ਮੈਨੇਜਰ, ਜਾਪੈਕ ਹੱਬ ਵੱਲੋਂ ਸਿੰਗਾਪੁਰ ਤੋਂ ਆਨਲਾਈਨ ਸੈਸ਼ਨ ਲਾਇਆ ਗਿਆ, ਜਿਸਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਅਹਿਮ ਹੁਨਰ ਤੇ ਚਾਨਣਾ ਪਾਉਣਾ ਸੀ ਜੋ ਆਪਣੇ ਸੈਸ਼ਨ ਵਿੱਚ ਮਿਸ ਸ਼ਰਮਾ ਨੇ ਵਿਸਥਾਰ ਵਿੱਚ ਦੱਸਿਆ ਕਿ ਮਲਟੀਨੈਸ਼ਨਲ ਕੰਪਨੀਆਂ ਅੱਜ-ਕੱਲ੍ਹ ਨਵੇਂ ਗ੍ਰੈਜੂਏਟਾਂ ਵਿੱਚ ਕੀ ਲੱਭਦੀਆਂ ਹਨ। ਨਵੀਨ ਸੁਤੇਰੀ, ਜਰਨਲ ਸੈਕਟਰੀ, ਯੂਨਾਈਟਿਡ ਫਾਰਮਾ ਐਸੋਸੀਏਸ਼ਨ ਨਾਰਥ ਰੀਜਨ, ਹੇਮੰਤ ਨੇਗੀ, ਵਿਸ਼ਨੂੰ ਪ੍ਰਿਯਾ, ਕਲੀਨੀਕਲ ਸਾਈਕੌਲਜੀ,ਲਵਤੇਸ, ਆਈਸੀਟੀ ਅਕੈਡਮੀ ਹੈਦਰਾਬਾਦ ਨੇ ਕਿਹਾ ਕਿ ਵਿਦਿਆਰਥੀ ਆਪਣੇ ਰੈਜ਼ਿਊਮੇ ਵਿੱਚ ਪ੍ਰੈਕਟੀਕਲ ਪ੍ਰੋਜੈਕਟਾਂ, ਇੰਟਰਨਸ਼ਿਪ ਅਤੇ ਡਿਜੀਟਲ ਸਾਖਰਤਾ ਨੂੰ ਚੰਗੇ ਢੰਗ ਨਾਲ ਪੇਸ਼ ਕਰਨ ਤਾਂ ਜੋ ਉਹ ਐੱਚਆਰ. ਮਾਹਿਰਾਂ ਦਾ ਧਿਆਨ ਖਿੱਚ ਸਕਣ। ਪਲੇਸਮੈਂਟ ਕੋਆਰਡੀਨੇਟਰ ਡਾ. ਨੀਤਿਕਾ ਗੋਇਲ ਨੇ ਇਸ ਮੈਗਾ ਡਰਾਈਵ ਦੱਸਿਆ ਕਿ ਇਸ ਰਾਜ ਪੱਧਰੀ ਈਵੈਂਟ ਲਈ ਪਹਿਲਾਂ ਹੀ ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ। ਇਸ ਡਰਾਈਵ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਗੁਆਂਢੀ ਰਾਜਾਂ ਦੇ ਬਹੁ ਗਿਣਤੀ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਯੋਗਤਾ ਪਰਖਣ ਲਈ ਕੰਪਨੀਆਂ ਵੱਲੋਂ ਗਰੁੱਪ ਡਿਸਕਸ਼ਨ ਅਤੇ ਐਚ.ਆਰ. ਇੰਟਰਵਿਊ ਦੇ ਕਈ ਦੌਰ ਚਲਾਏ ਗਏ। ਇਸ ਸਖ਼ਤ ਅਤੇ ਪਾਰਦਰਸ਼ੀ ਪ੍ਰਕਿਰਿਆ ਤੋਂ ਬਾਅਦ ਬਹੁ ਗਿਣਤੀ ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਮੌਕੇ ਤੇ ਹੀ ਸ਼ਾਰਟਲਿਸਟ ਕੀਤਾ ਗਿਆ। ਇਸ ਵਿਸ਼ਾਲ ਪਲੇਸਮੈਂਟ ਡਰਾਈਵ ਵਿੱਚ 40 ਤੋਂ ਵੱਧ ਨਾਮਵਰ ਕੌਮੀ ਅਤੇ ਕੌਮਾਂਤਰੀ ਕੰਪਨੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਮਲਵਿੰਦਰ ਸਿੰਘ ਮੀਰੀ ਪੀਰੀ ਖਾਲਸਾ ਕਾਲਜ ਭਦੌੜ, ਪ੍ਰੋਫੈਸਰ ਸਪਨਜੀਤ ਕੌਰ,ਓਲਡ ਸਟੂਡੈਂਟ ਐਸੋਸੀਏਸ਼ਨ ਦੇ ਮੈਂਬਰ,ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।ਮੰਚ ਸੰਚਾਲਨ ਡਾ. ਹਰਵਿੰਦਰਜੀਤ ਸਿੰਘ ਅਤੇ ਪ੍ਰੋਫੈਸਰ ਗੁਰਦੀਪ ਸਿੰਘ ਨੇ ਕੀਤਾ।