ਐੱਸ ਆਰ ਐੱਸ ਵਿੱਦਿਆਪੀਠ ਦਾ ਸਾਲਾਨਾ ਨਤੀਜਾ ਰਿਹਾ 100 ਫੀਸਦੀ
ਐੱਸ ਆਰ ਐੱਸ ਵਿੱਦਿਆਪੀਠ ਦਾ ਸਾਲਾਨਾ ਨਤੀਜਾ ਰਿਹਾ 100 ਫੀਸਦੀ
Publish Date: Wed, 01 Apr 2026 04:48 PM (IST)
Updated Date: Wed, 01 Apr 2026 04:52 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਐੱਸਆਰਐੱਸ ਵਿੱਦਿਆਪੀਠ ਦਾ ਸਾਲਾਨਾ ਨਤੀਜਾ 100 ਫੀਸਦੀ ਰਿਹਾ। ਨਤੀਜੇ ਵਾਲੇ ਦਿਨ ਕੈਂਪਸ ਵਿੱਚ ਖੁਸੀ ਦਾ ਮਾਹੌਲ ਦੇਖਣ ਨੂੰ ਮਿਲਿਆ ਕਿਉਂਕਿ ਮਾਪਿਆਂ ਨੇ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਦੇਖ ਕੇ ਸੰਤੁਸ਼ਟੀ ਪ੍ਰਗਟਾਈ। ਮਾਪਿਆਂ ਦੇ ਹੁੰਗਾਰੇ ਨੇ ਇੱਕ ਵਾਰ ਫਿਰ ਐੱਸ ਆਰ ਐੱਸ ਵਿੱਦਿਆਪੀਠ ਵਿੱਚ ਉਨ੍ਹਾਂ ਦੇ ਵਿਸਵਾਸ ਦੀ ਪੁਸਟੀ ਕੀਤੀ। ਪ੍ਰਬੰਧਕਾਂ ਅਤੇ ਸਟਾਫ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ’ਤੇ ਵਧਾਈ ਦਿੱਤੀ ਅਤੇ ਮਾਪਿਆਂ ਦਾ ਉਨ੍ਹਾਂ ਦੇ ਨਿਰੰਤਰ ਵਿਸਵਾਸ ਅਤੇ ਸਮਰਥਨ ਲਈ ਧੰਨਵਾਦ ਕੀਤਾ। ਇਸ ਮੌਕੇ ’ਤੇ ਸਕੂਲ ਚੇਅਰਮੈਨ ਅਮਿਤ ਸਿੰਗਲਾ, ਮੈਨੇਜਿੰਗ ਡਾਇਰੈਕਟਰ ਲਲਿਤ ਸਿੰਗਲਾ ਵਾਈਸ ਚੇਅਰਮੈਨ ਮਿਸ ਸਮਿਧਾ ਸਿੰਗਲਾ ਅਤੇ ਪਿ੍ਰੰਸੀਪਲ ਮਿਸ ਮਿਲੀ ਬੋਸ ਨੇ ਕਿਹਾ ਕਿ ਇਹ ਸਕੂਲ ਸਟਾਫ ਦੀ ਮਿਹਨਤ ਅਤੇ ਕਾਬਲਿਅਤ ਸਣੇ ਵਿਦਿਆਰਥੀਆਂ ਦੀ ਲਗਨ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਦੇ ਉਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਐੱਸ ਆਰ ਐੱਸ ਆਪਣੇ ਦਿ੍ਰਸਟੀਕੋਣ ਦੇ ਨਾਲ, ਸਕੂਲ ਭਵਿੱਖ ਲਈ ਤਿਆਰ ਵਿਅਕਤੀਆਂ ਨੂੰ ਆਕਾਰ ਦੇਣ ਲਈ ਸਮਰਪਿਤ ਹੈ।