ਸ੍ਰੀ ਨੈਣਾ ਦੇਵੀ ਪੈਦਲ ਯਾਤਰਾ ਦਲ ਵਲੋਂ 38ਵੀਂ ਪੈਦਲ ਯਾਤਰਾ ਰਵਾਨਾ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਦਲ ਦੇ ਉਪਰਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਵੀ-ਦੇਵਤੇ ਪੂਜਣ ਯੋਗ ਹਨ ਜਿੰਨ੍ਹਾਂ ਨੇ ਮਨੁੱਖਤਾ ਨੂੰ ਸਾਰਥਕ ਜ਼ਿੰਦਗੀ ਦਾ ਰਾਹ ਵਿਖਾਇਆ ਹੈ। ਇਸ ਮੌਕੇ ਪ੍ਰਧਾਨ ਵਿਜੇ ਮਿੱਤਲ ਬੰਟੀ, ਵਿਜੇ ਗਰਗ, ਨਿਸ਼ਾਂਤ ਸਿੰਗਲਾ, ਸੰਜੀਵ ਸੰਜੂ, ਰਜਿੰਦਰ ਕੁਮਾਰ, ਟੀਨੂ ਜੈਨ, ਹੇਮੰਤ ਮੰਨ ਅਤੇ ਗਗਨਦੀਪ ਸਿੰਘ ਨਾਗੀ ਆਦਿ ਵੀ ਹਾਜਰ ਸਨ।
Publish Date: Sun, 09 Aug 2026 05:49 PM (IST)
Updated Date: Mon, 10 Aug 2026 11:36 AM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸ੍ਰੀ ਨੈਣਾ ਦੇਵੀ ਪੈਦਲ ਯਾਤਰਾ ਦਲ ਵਲੋਂ ਸ਼ਨਿਚਰਵਾਰ ਸਵੇਰੇ ਸੰਸਥਾ ਦੇ ਪ੍ਰਧਾਨ ਵਿਜੇ ਮਿੱਤਲ ਬੰਟੀ ਦੀ ਅਗਵਾਈ ’ਚ 170 ਬੰਦਿਆਂ ਦਾ ਦਲ ਸ੍ਰੀ ਨੈਣਾ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਚਾਰ ਦਿਨਾਂ ਵਿਚ ਪਹੁੰਚਣ ਵਾਲੀ ਇਹ ਦਲ ਦੀ 38ਵੀਂ ਯਾਤਰਾ ਹੈ। ਬੀਤੀ ਰਾਤ ਮਾਤਾ ਨੈਣਾ ਆਰੀਆ ਧਰਮਸ਼ਾਲਾ ਵਿਚ ਮਹਾਮਾਈ ਦਾ ਵਿਸ਼ਾਲ ਗੁਣਗਾਨ ਸਮਾਗਮ ਕੀਤਾ ਗਿਆ। ਬੀਨੂੰ ਕਾਕੂ ਤੇ ਪਾਰਟੀ ਨੇ ਮਹਾਮਾਈ ਦਾ ਗਾਇਨ ਕੀਤਾ। ਇਸ ਵਿਚ ਸਮਾਣਾ ਦੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ, ਅਕਾਲੀ ਦਲ ਦੇ ਹਲਕਾ ਮੁਖੀ ਜਗਮੀਤ ਸਿੰਘ ਹਰਿਆਊ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬੀਬਾ ਗੁਰਸ਼ਰਨ ਕੌਰ ਰੰਧਾਵਾ, ਕਾਂਗਰਸ ਕਿਸਾਨ ਸੈੱਲ ਦੇ ਸੰਯੋਜਕ ਰਛਪਾਲ ਸਿੰਘ ਜੌੜਾਮਾਜਰਾ, ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ, ਕਾਂਗਰਸ ਆਗੂ ਸੰਦੀਪ ਸਿੰਗਲਾ, ਜੀਵਨ ਗਰਗ, ਰਮੇਸ਼ ਗਰਗ, ਪ੍ਰਮੋਦ ਸਿੰਗਲਾ, ਟੋਨੀ ਆਲਮਪੁਰ, ਡਾਕਟਰ ਧਰਮਪਾਲ ਗਰਗ, ਯਸ਼ਪਾਲ ਸਿੰਗਲਾ, ਕਿੱਟੀ ਗਰਗ, ਸਚਿਨ ਕੰਬੋਜ, ਨਗਰ ਕੌਂਸਲਰ ਹਰਪ੍ਰੀਤ ਸਿੰਘ ਕੂਕਾ, ਦੀਪੂ ਬਾਲੀ, ਗੋਪਾਲ ਸ਼ਰਮਾ, ਹਰਸ਼ ਵਿਰਕ, ਹੀਰਾ ਜੈਨ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ। ਸਮਾਗਮ ਵਿਚ ਪਹੁੰਚੇ ਮਹਿਮਾਨਾਂ ਦਾ ਸਨਮਾਨ ਕੀਤਾ। ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਦਲ ਦੇ ਉਪਰਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਵੀ-ਦੇਵਤੇ ਪੂਜਣ ਯੋਗ ਹਨ ਜਿੰਨ੍ਹਾਂ ਨੇ ਮਨੁੱਖਤਾ ਨੂੰ ਸਾਰਥਕ ਜ਼ਿੰਦਗੀ ਦਾ ਰਾਹ ਵਿਖਾਇਆ ਹੈ। ਇਸ ਮੌਕੇ ਪ੍ਰਧਾਨ ਵਿਜੇ ਮਿੱਤਲ ਬੰਟੀ, ਵਿਜੇ ਗਰਗ, ਨਿਸ਼ਾਂਤ ਸਿੰਗਲਾ, ਸੰਜੀਵ ਸੰਜੂ, ਰਜਿੰਦਰ ਕੁਮਾਰ, ਟੀਨੂ ਜੈਨ, ਹੇਮੰਤ ਮੰਨ ਅਤੇ ਗਗਨਦੀਪ ਸਿੰਘ ਨਾਗੀ ਆਦਿ ਵੀ ਹਾਜਰ ਸਨ।