ਜ਼ਿਲ੍ਹਾ ਸਕੂਲ ਖੇਡਾਂ 'ਚ ਤਾਇਕਮਾਂਡੋ ਤੇ ਕਰਾਟੇ ਦਾ ਹੋਇਆ ਆਗਾਜ਼ ਜ਼ਿਲ੍ਹਾ ਸਕੂਲ ਖੇਡਾਂ 'ਚ ਤਾਇਕਮਾਂਡੋ ਤੇ ਕਰਾਟੇ ਦਾ ਹੋਇਆ ਆਗਾਜ਼
Publish Date: Wed, 28 Oct 2026 05:07 PM (IST)
Updated Date: Wed, 28 Oct 2026 05:10 PM (IST)
ਫੋਟੋ 28ਪੀਟੀਐੱਲ-10 ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, •ਪਟਿਆਲਾ : ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਦੀ ਅਗਵਾਈ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-14 ਲੜਕੇ/ਲੜਕੀਆਂ ਦੇ ਤਾਈਕਮਾਂਡੋ ਅਤੇ ਅੰਡਰ-17 ਲੜਕੇ/ਲੜਕੀਆਂ ਦੇ ਕਰਾਟੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਆਗਾਜ਼ ਪਲੇ ਵੇਜ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਹੋਇਆ। ਅੱਜ ਮੁੱਖ ਮਹਿਮਾਨ ਦੇ ਤੌਰ ’ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ, ਡਾ ਰਾਜਦੀਪ ਸਿੰਘ (ਚੇਅਰਮੈਨ) ਹਰਲੀਨ ਕੌਰ (ਡਾਇਰੈਕਟਰ) ਨੇ ਉਚੇਚੇ ਤੌਰ ’ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਸਕੂਲ ਪੁੱਜਣ ’ਤੇ ਚੇਅਰਮੈਨ ਡਾ. ਰਾਜਦੀਪ ਸਿੰਘ ਨੇ ਡਿਪਟੀ ਡਿਈਓ ਡਾ. ਰਵਿੰਦਰਪਾਲ ਸ਼ਰਮਾ ਦਾ ਸਵਾਗਤ ਕੀਤਾ। ਇਹ ਟੂਰਨਾਮੈਂਟ 28 ਅਕਤੂਬਰ ਤੋਂ 31 ਅਕਤੂਬਰ ਤੱਕ ਹੋਵੇਗਾ। ਇਸ ਟੂਰਨਾਮੈਂਟ ਵਿੱਚ 400 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ। ਪਲੇ ਵੇਜ ਸੀਨੀਅਰ ਸੈਕੈਂਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਬਹੁਤ ਹੀ ਵਧੀਆ ਗਿੱਧੇ ਦੀ ਪੇਸ਼ਕਾਰੀ ਕੀਤੀ। ਸਟੇਜ ਦਾ ਸੰਚਾਲਨ ਜਸਵਿੰਦਰ ਸਿੰਘ ਨੇ ਬਖੂਬੀ ਨਿਭਾਇਆ।ਇਸ ਮੌਕੇ ਤੇ ਅਬਜਰਵਰ ਨਿਖਿਲ ਹੰਸ, ਅਬਜਰਵਰ ਰਾਜੇਸ਼ ਸ਼ਰਮਾ, ਪ੍ਰਿੰਸੀਪਲ ਰਕਸ਼ਾ ਵਰਮਾ, ਚਰਨਜੀਤ ਸਿੰਘ ਰੈਫਰੀ, ਪਵਨ ਸਿੰਗਲਾ,ਰਾਕੇਸ਼ ਕੁਮਾਰ,ਹਰਜੀਤ ਸਿੰਘ,ਸਾਰੇ ਜਿਲ੍ਹਿਆਂ ਦੇ ਖਿਡਾਰੀ ਅਤੇ ਡਿਊਟੀ ਸਟਾਫ ਹਾਜ਼ਰ ਸੀ।