
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖੇਡਾਂ ਪਿੰਡ ਚਰਾਸੋਂ ਦੀਆਂ ਕੱਲ੍ਹ ਤੋਂ

ਭੁਪਿੰਦਰ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਪਿੰਡ ਚੁਰਾਸੋ ਵਿਖੇ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਸਪੋਰਟ ਕਲੱਬ ਵੱਲੋਂ ਐਨਆਰਆਈ ਭਰਾਵਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੋ ਰੋਜਾ ਛੌਥਾ ਕਬੱਡੀ ਮਹਾਂਕੁੰਭ 23 ਅਤੇ 24 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਸੋਹਨ ਸਿੰਘ ਸੋਨੀ ਨੇ ਦੱਸਿਆ ਕਿ ਇਸ ਖੇਡ ਮੇਲੇ ਵਿਚ 23 ਅਗਸਤ ਨੂੰ ਲੀਗ ਦੇ ਮੈਚ ਹੋਣਗੇ ਅਤੇ 24 ਅਗਸਤ ਨੂੰ ਨਿਰੋਲ ਇਕ ਪਿੰਡ ਓਪਨ ਦੇ ਮੈਚ ਹੋਣਗੇ। ਇਸ ਖੇਡ ਮੇਲੇ ਵਿਚ ਪਹਿਲਾ ਇਨਾਮ 41000,ਦੂਜਾ ਇਨਾਮ 31000/,ਬੈਸਟ ਰੇਡਰ ਜਾਫੀ ਨੂੰ 11000/, 11000/, ਕਬੱਡੀ ਲੀਗ ਦੇ ਬੈਸਟ ਰੇਡਰ ਜਾਫੀ ਨੂੰ ਇਲੈਕਟ੍ਰੀਕਲ ਸਕੂਟਰ ਤੇ ਖਿਡਾਰੀ ਵੀਰਾਂ ਨੂੰ ਹੋਰ ਇਨਾਮ ਦਿੱਤੇ ਜਾਣਗੇ। ਇਸ ਦੋ ਰੋਜ਼ਾ ਕਬੱਡੀ ਖੇਡ ਮੇਲੇ ਦਾ ਉਦਘਾਟਨ ਬਾਬਾ ਲਖਵਿੰਦਰ ਸਿੰਘ ਬਲਬੇੜ੍ਹਾ ਵਾਲੇ ਅਤੇ ਬਾਬਾ ਹੈਪੀ ਸਿੰਘ ਚੁਰਾਸੋ ਵਾਲੇ ਕਰਨਗੇ ਤੇ ਖੇਡ ਮੇਲੇ ਦੇ ਅਖੀਰਲੇ ਦਿਨ 24 ਅਗਸਤ ਨੂੰ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਆਮ ਆਦਮੀ ਪਾਰਟੀ ਹਲਕਾ ਸਨੌਰ ਦੇ ਇੰਚਾਰਜ਼ ਰਣਜੋਧ ਸਿੰਘ ਹਡਾਣਾ ਕਰਨਗੇ। ਪ੍ਰਧਾਨ ਸੋਹਨ ਸਿੰਘ ਸੋਨੀ ਨੇ ਪਿੰਡ ਵਾਸੀਆਂ ਤੇ ਖੇਤਰ ਵਾਸੀਆਂ ਨੂੰ ਅਪੀਲ ਕੀਤੀ ਇਸ ਖੇਡ ਮੇਲੇ ਵਿਚ ਸਮੇ ਸਿਰ ਪਹੁੰਚ ਕੇ ਖਿਡਾਰੀ ਵੀਰਾਂ ਤੇ ਖੇਡ ਮੈਦਾਨ ਦੀ ਸੋਭਾ ਵਧਾਉਣ।