- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਵਨ ਵਿੱਚ ਅਧਿਆਤਮ ਦਿੰਦਾ ਹੈ ਸੱਚਾ ਸਹਾਰਾ : ਸਾਧਵੀ ਭਾਰਤੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ੍ਰੀ ਮਨਕਾਮਨੇਸ਼ਵਰ ਮਹਾਦੇਵ ਮੰਦਰ, ਆਜ਼ਾਦ ਨਗਰ ਵਿਖੇ ‘ਭਜ ਗੋਬਿੰਦਮ’ ਭਜਨ ਸੰਧਿਆ ਕਰਵਾਈ ਗਈ। ਇਸ ਮੌਕੇ ਗੁਰੂਦੇਵ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਗਿਆਨ ਪ੍ਰਭਾ ਭਾਰਤੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਜਦੋਂ ਸੱਚਾਈ ਦੀ ਥਾਂ ਝੂਠ ਅਤੇ ਇਮਾਨਦਾਰੀ ਤੇ ਨੈਤਿਕਤਾ ਦੀ ਥਾਂ ਧੋਖੇਬਾਜ਼ੀ ਵਧ ਰਹੀ ਹੈ, ਅਜਿਹੇ ਹਾਲਾਤ ਵਿਚ ਦ੍ਰਿੜ੍ਹ ਇੱਛਾ ਸ਼ਕਤੀ ਦੀ ਬਹੁਤ ਲੋੜ ਹੈ। ਇਹ ਦ੍ਰਿੜ੍ਹਤਾ ਜੀਵਨ ਵਿੱਚ ਅਧਿਆਤਮ ਨੂੰ ਅਪਣਾਉਣ ਨਾਲ ਹੀ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਅਧਿਆਤਮਿਕਤਾ ਸਾਡੀ ਨਕਾਰਾਤਮਕ ਸੋਚ ਨੂੰ ਦੂਰ ਕਰਕੇ ਵਿਚਾਰਾਂ ਨੂੰ ਸਕਾਰਾਤਮਕ ਬਣਾਉਣ ਵਿੱਚ ਸਹਾਇਤਾ ਕਰਦੀ ਹੈ। ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ। ਅਧਿਆਤਮਿਕ ਤੌਰ ’ਤੇ ਜਾਗਰੂਕ ਦ੍ਰਿਸ਼ਟੀਕੋਣ ਮਨੁੱਖ ਨੂੰ ਮੁਸ਼ਕਲਾਂ ਵਿੱਚ ਡਿੱਗਣ ਨਹੀਂ ਦਿੰਦਾ ਅਤੇ ਆਪਣੀਆਂ ਸਮਰੱਥਾਵਾਂ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕਰਦਾ ਹੈ।