ਮੀਡੀਆ ਤੇ ਪੰਜਾਬ ਦੇ ਇਤਿਹਾਸ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਮੀਡੀਆ ਅਤੇ ਪੰਜਾਬ ਦੇ ਇਤਿਹਾਸ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ
Publish Date: Mon, 12 Oct 2026 05:07 PM (IST)
Updated Date: Mon, 12 Oct 2026 05:08 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਪ੍ਰਿੰਸੀਪਲ ਨਿਸ਼ਠਾ ਤ੍ਰਿਪਾਠੀ ਦੀ ਅਗਵਾਈ ਹੇਠ ਕਰਵਾਇਆ ਗਿਆ। ਪ੍ਰੋਗਰਾਮ ਵਿਚ ਪ੍ਰਸਿੱਧ ਇਤਿਹਾਸਕਾਰ ਡਾ. ਭਗਵਾਨ ਸਿੰਘ ਖੋਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਦੀ ਪਹੁੰਚਣ ਤੇ ਬੀਜਐਮਜੀ ਵਿਭਾਗ ਦੇ ਪ੍ਰੋ. ਹਰਵਿੰਦਰ ਕੌਰ ਨੌਹਰਾ, ਪ੍ਰੋ. ਸੁਰਭੀ ਰਿਸ਼ੀ ਅਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦਾ ਮੁੱਖ ਵਿਸ਼ਾ ਮੀਡੀਆ ਅਤੇ ਪੰਜਾਬ ਦਾ ਇਤਿਹਾਸ ਰੱਖਿਆ ਗਿਆ। ਇਸ ਮੌਕੇ ਡਾ. ਖੋਜੀ ਨੇ ਵਿਦਿਆਰਥੀਆਂ ਨੂੰ ਮੀਡੀਆ ਤੇ ਪੰਜਾਬ ਦੇ ਇਤਿਹਾਸ ਬਾਰੇ ਬੋਲ ਕੇ ਅਤੇ ਨਾਲ ਨਾਲ ਵੀਡੀਓ ਦਿਖਾ ਕੇ ਸਮਝਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗੁਰਮੁਖੀ ਵਿੱਚ ਜ਼ੀਰੋ ਤੋਂ ਲੈ ਕੇ ਪੰਜ ਤੱਕ ਗਿਣਤੀ ਦਾ ਮਹੱਤਵ ਸਮਝਾਇਆ ਤੇ ਉਨ੍ਹਾਂ ਦੀ ਬਣਤਰ ਬਾਰੇ ਵੀ ਖੋਲ ਕੇ ਦੱਸਿਆ। ਉਨ੍ਹਾਂ ਨੇ ਪੰਜਾਬ ਦੇ ਇਤਿਹਾਸ ਦੇ ਨਾਲ ਨਾਲ ਮੋਦੀਖਾਨੇ ਦੀ ਸਥਾਪਨਾ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਡਾ. ਖੋਜੀ ਨੇ ਧਰਮ ਤੇ ਸਾਇੰਸ ਦੇ ਆਪਸ ਵਿਚ ਮਿਲਾ ਕੇ ਬਖੂਬੀ ਬਿਆਨ ਕੀਤਾ। ਵਿਦਿਆਰਥੀਆਂ ਨੂੰ ਸਮਝਾਉਣ ਦੇ ਨਾਲ ਨਾਲ ਵੀਡੀਓਗ੍ਰਾਫੀ ਰਾਹੀਂ ਅਤੇ ਚਿੱਤਰਾਂ ਰਾਹੀਂ ਡੂੰਘੀ ਅਤੇ ਬੇਹੱਦ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋ. ਐਸ.ਬੀ. ਸ਼ਰਮਾ, ਬੀਜੀਐਮਸੀ ਵਿਭਾਗ ਦੇ ਫੈਕੈਲਟੀ ਮੈਂਬਰ ਪ੍ਰੋ. ਹਰਵਿੰਦਰ ਕੌਰ ਨੌਹਰਾ ਅਤੇ ਪ੍ਰੋਫੈਸਰ ਸੁਰਭੀ ਰਿਸ਼ੀ ਵੱਲੋਂ ਡਾ. ਖੋਜੀ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਡਾ. ਖੋਜੀ ਜੀ ਨੇ ਪੰਜਾਬ ਦੇ ਪੁਰਾਣੇ ਮਾਝਾ, ਮਾਲਵਾ ਤੇ ਦੁਆਬਾ ਦੇ ਪੁਰਾਣੇ ਘਰਾਂ ਦੇ ਨਕਸ਼ੇ ਨਾਲ ਮਿਲਦਾ-ਜੁਲਦਾ ਫਾਰਮ ਹਾਊਸ ਬਣਾਇਆ ਹੈ।