ਸਮਾਜ ਸੇਵੀ ਪੀਤਾ ਆਲਮਗੀਰ ਦਾ ਵਿਸ਼ੇਸ਼ ਸਨਮਾਨ ਸਮਾਜ ਸੇਵੀ ਪੀਤਾ ਆਲਮਗੀਰ ਦਾ ਵਿਸ਼ੇਸ਼ ਸਨਮਾਨ
Publish Date: Wed, 21 Oct 2026 04:31 PM (IST)
Updated Date: Thu, 22 Oct 2026 04:01 AM (IST)
ਮਹਾਂਵੀਰ ਗੋਇਲ, ਪੰਜਾਬੀ ਜਾਗਰਣ, ਅਹਿਮਦਗੜ੍ਹ : ਰਾਜ ਪੁਰਸਕਾਰ ਪ੍ਰਾਪਤ ਸਮਾਜ ਭਲਾਈ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈਲਫ਼ੇਅਰ ਕਲੱਬ ਵੱਲੋਂ ਸਰਪੰਚ ਗੁਰਜੀਤ ਸਿੰਘ ਲਹਿਰਾ ਦੀ ਅਗਵਾਈ ਹੇਠ ਧਾਰਮਿਕ, ਸਮਾਜਿਕ ਅਤੇ ਸਿਆਸੀ ਖੇਤਰ ਵਿੱਚ ਵੱਡਾ ਨਾਮਣਾ ਖੱਟਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਮਕਬੂਲ ਸਾਬਕਾ ਢਾਡੀ ਜਥੇਦਾਰ ਚਰਨ ਸਿੰਘ ਆਲਮਗੀਰ ਦੇ ਹੋਣਹਾਰ ਸਪੁੱਤਰ ਅਤੇ ਕੈਨੇਡਾ ਵਾਸੀ ਗੁਰਪ੍ਰੀਤ ਸਿੰਘ ਪੀਤਾ ਆਲਮਗੀਰ ਦਾ ਪਿੰਡ ਲਹਿਰਾ ਵਿਖੇ ਵਿਸ਼ੇਸ਼ ਸ਼ਾਨਦਾਰ ਸਨਮਾਨ ਕੀਤਾ ਗਿਆ। ਸਰਪੰਚ ਗੁਰਜੀਤ ਸਿੰਘ ਲਹਿਰਾ ਨੇ ਦੱਸਿਆ ਕਿ ਪੀਤਾ ਆਲਮਗੀਰ ਅੱਜਕੱਲ੍ਹ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਪੱਕੇ ਤੌਰ ਤੇ ਰਹਿ ਰਹੇ ਹਨ, ਵਿਦੇਸ਼ ਦੀ ਧਰਤੀ ਤੇ ਹੁੰਦਿਆਂ ਵੀ ਆਪਣੇ ਪਿਤਾ ਜੀ ਦੇ ਪੂਰਨਿਆਂ ਤੇ ਚੱਲਦਿਆਂ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਨਾਲ ਨਿਰੰਤਰ ਜੁੜੇ ਹੋਏ ਹਨ। ਉਨ੍ਹਾਂ ਵਿਦੇਸ਼ਾਂ ਵਿੱਚ ਵਸਦੇ ਅਣਗਿਣਤ ਪੰਜਾਬੀਆਂ ਅਤੇ ਲੋੜਵੰਦਾਂ ਦੀ ਬਿਨਾਂ ਕਿਸੇ ਸੁਆਰਥ ਤੋਂ ਦਿਨ-ਰਾਤ ਸੇਵਾ ਕੀਤੀ ਹੈ। ਪ੍ਰਧਾਨ ਰਾਕੇਸ਼ ਗਰਗ ਨੇ ਸਰਦਾਰ ਪੀਤਾ ਆਲਮਗੀਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਨੇਡਾ ਦੀ ਧਰਤੀ ਉੱਤੇ ਇਹ ਲੋੜਵੰਦ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਦੇ ਹਨ। ਸਨਮਾਨ ਪ੍ਰਾਪਤੀ ਮਗਰੋਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਪੀਤਾ ਆਲਮਗੀਰ ਨੇ ਕਿਹਾ ਕਿ ਸੰਗਤ ਦੀ ਸੇਵਾ ਕਰਨ ਸਾਨੂੰ ਗੁਰੂ ਨੇ ਸਿਖਾਇਆ ਹੈ। ਅਤੇ ਸਾਡੇ ਦਰਵਾਜੇ ਲੋੜਵੰਦਾਂ ਲਈ ਹਮੇਸ਼ਾ ਖੁੱਲੇ ਰਹੇ ਹਨ ਅਤੇ ਰਹਿਣਗੇ। ਇਸ ਮੌਕੇ ਰਾਜੂ ਆਲਮਗੀਰ, ਰਾਕੇਸ਼ ਗਰਗ ਪ੍ਰਧਾਨ ਮੁੰਡੇ ਅਹਿਮਦਗੜ, ਕਮਲ ਅਰੋੜਾ, ਮਹਾਂਵੀਰ ਗੋਇਲ, ਅਰੁਣ ਵਰਮਾ, ਪ੍ਰੀਤ ਬੋਪਾਰਾਏ, ਦਰਸ਼ਨ ਸਿੰਘ ਖਾਲਸਾ, ਗੁਰਜੀਤ ਸਿੰਘ ਗਰਚਾ, ਤੇਜਿੰਦਰ ਸਿੰਘ ਢੋਡੇ, ਮਨਜੀਤ ਸਿੰਘ ਮੈਨੇਜਰ, ਅਵਤਾਰ ਸਿੰਘ, ਬਿੰਦਰ ਸਿੰਘ, ਰਣਜੀਤ ਸਿੰਘ, ਸੁਰਿੰਦਰ ਸਿੰਘ, ਜਸਪਾਲ ਸਿੰਘ ਫੌਜੀ, ਮਨਿੰਦਰ ਸਿੰਘ, ਡਾ. ਕੁਲਵਿੰਦਰ ਸਿੰਘ, ਅਮਰੀਕ ਸਿੰਘ, ਦਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਬਲਜੀਤ ਸਿੰਘ ਹਾਜ਼ਰ ਸਨ।