ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਵਿਸ਼ੇਸ਼ ਹੈਂਡਸ-ਆਨ ਤਕਨੀਕੀ ਵਰਕਸ਼ਾਪ
ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਵਿਸ਼ੇਸ਼ ਹੈਂਡਸ-ਆਨ ਤਕਨੀਕੀ ਵਰਕਸ਼ਾਪ ਦਾ ਆਯੋਜਨ
Publish Date: Wed, 04 Nov 2026 04:26 PM (IST)
Updated Date: Wed, 04 Nov 2026 04:29 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਪੀਆਈਐਮਟੀ), ਰਾਜਪੁਰਾ ਵੱਲੋਂ ਡਾਇਰੈਕਟਰ ਪ੍ਰੋ. ਰਾਜੀਵ ਬਾਹੀਆ ਦੀ ਅਗਵਾਈ ਹੇਠ ਐਮਸੀਏ ਫਾਈਨਲ ਸਾਲ ਦੇ ਵਿਦਿਆਰਥੀਆਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਵਿਸ਼ੇ ਤੇ ਵਿਸ਼ੇਸ਼ ਹੈਂਡਸ-ਆਨ ਤਕਨੀਕੀ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਸੰਚਾਲਨ 14 ਸਾਲਾਂ ਤੋਂ ਵੱਧ ਉਦਯੋਗਿਕ ਤਜ਼ਰਬਾ ਰੱਖਣ ਵਾਲੇ ਮਾਹਿਰ ਡਿਵੈਲਪਰ ਨਿਤਿਨ ਕੁਮਾਰ ਨੇ ਕੀਤਾ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਜਨਰੇਟਿਵ ਏਆਈ, ਨੈਚੁਰਲ ਲੈਂਗੂਏਜ ਪ੍ਰੋਸੈਸਿੰਗ (ਐਨਐਲਪੀ) ਤੇ ਮਸ਼ੀਨ ਲਰਨਿੰਗ ਵਰਗੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਨਿਤਿਨ ਕੁਮਾਰ ਨੇ ਆਪਣੇ ਉਦਯੋਗਿਕ ਤਜਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਤਕਨੀਕੀ ਖੇਤਰ ਦੀਆਂ ਨਵੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ। ਡਾਇਰੈਕਟਰ ਪ੍ਰੋ. ਰਾਜੀਵ ਬਾਹੀਆ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਲੋੜਾਂ ਅਨੁਸਾਰ ਤਿਆਰ ਕਰਨ ਵਿੱਚ ਸਹਾਇਕ ਹੁੰਦੀਆਂ ਹਨ। ਪ੍ਰੋਗਰਾਮ ਦੇ ਸਫਲ ਆਯੋਜਨ ਵਿੱਚ ਡਾ. ਅਮਿਤਾ, ਪ੍ਰੋ. ਸੰਦੀਪ ਕੁਮਾਰ ਤੇ ਪ੍ਰੋ. ਆਂਚਲ ਜੌਲੀ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਪ੍ਰੋ. ਹਰਪ੍ਰੀਤ ਕੌਰ ਅਤੇ ਪ੍ਰੋ. ਜੋਤੀ ਵੀ ਮੌਜੂਦ ਸਨ। ਅੰਤ ’ਚ ਡਾਇਰੈਕਟਰ ਪ੍ਰੋ. ਰਾਜੀਵ ਬਾਹੀਆ ਨੇ ਨਿਤਿਨ ਕੁਮਾਰ ਦਾ ਸਨਮਾਨ ਕੀਤਾ।