- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸ.ਪੀ. ਵਿਕਰਮਜੀਤ ਸਿੰਘ ਬਰਾੜ ਨੇ ਨਿਸ਼ਾਨ ਯਾਤਰਾ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਆਰੀਆ ਸਮਾਜ ਮੰਦਰ ਰਾਜਪੁਰਾ ਟਾਊਨ ਵਿਖੇ ਸ਼੍ਰੀ ਬਾਲਾ ਜੀ ਤੇ ਸ਼੍ਰੀ ਖਾਟੂ ਸ਼ਿਆਮ ਮੰਦਰ ’ਚ 20 ਨਵੰਬਰ ਨੂੰ ਮਨਾਏ ਜਾ ਰਹੇ ਬਾਬਾ ਸ਼ਿਆਮ ਜੀ ਦੇ ਜਨਮ ਉਤਸਵ ਦੇ ਸਬੰਧ ’ਚ ਨਿਸ਼ਾਨ ਯਾਤਰਾ ਕੱਢੀ ਗਈ। ਇਸ ਮੌਕੇ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਅਧਿਕਾਰੀ ਤੇ ਐੱਸ.ਪੀ. ਰਾਜਪੁਰਾ ਵਿਕਰਮਜੀਤ ਸਿੰਘ ਬਰਾੜ ਨੇ ਨਿਸ਼ਾਨ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਨਾਲਾਸ ਦੇ ਮਹਾਰਾਜ ਗਰੇਸ਼ਾਨੰਦ, ਸਾਈਂ ਕੀ ਲਾਡਲੀ ਮੇਂਡੀ, ਸਦਰ ਥਾਣਾ ਇੰਚਾਰਜ ਕਿਰਪਾਲ ਸਿੰਘ ਮੋਹੀ, ਸਿਟੀ ਥਾਣਾ ਇੰਚਾਰਜ ਇੰਸਪੈਕਟਰ ਸੁਮਿਤ ਮੋਰ, ਕਸਤੂਰਬਾ ਚੌਕੀ ਇੰਚਾਰਜ ਏਐਸਆਈ ਅਜੈ ਕੁਮਾਰ, ਆਮ ਆਦਮੀ ਪਾਰਟੀ ਦੇ ਆਗੂ ਪ੍ਰਵੀਨ ਛਾਬੜਾ, ਆਪ ਆਗੂ ਸ਼ਾਮ ਸੁੰਦਰ ਵਧਵਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਮੰਦਰ ਕਮੇਟੀ ਦੇ ਪ੍ਰਧਾਨ ਮਹਿੰਦਰ ਸੰਮੀ ਦੀ ਅਗਵਾਈ ਹੇਠ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਕੱਢੀ ਨਿਸ਼ਾਨ ਯਾਤਰਾ ਰਾਜਪੁਰਾ ਟਾਊਨ ਦੇ ਪ੍ਰਮੁੱਖ ਬਾਜ਼ਾਰਾਂ ਤੇ ਵੱਖ-ਵੱਖ ਮੁਹੱਲਿਆਂ ’ਚੋਂ ਹੁੰਦੀ ਹੋਈ ਵਾਪਸ ਮੰਦਰ ਵਿਖੇ ਪਹੁੰਚ ਕੇ ਸੰਪੰਨ ਹੋਈ।ਇਸ ਮੌਕੇ ਐੱਸ.ਪੀ. ਵਿਕਰਮਜੀਤ ਸਿੰਘ ਬਰਾੜ ਨੇ ਸਮੂਹ ਸ਼ਿਆਮ ਪ੍ਰੇਮੀਆਂ ਨੂੰ ਬਾਬਾ ਸ਼ਿਆਮ ਜੀ ਦੇ ਜਨਮ ਉਤਸਵ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮੰਦਰ ਪ੍ਰਧਾਨ ਮਹਿੰਦਰ ਸੰਮੀ ਦੇ ਨਾਲ ਉਨ੍ਹਾਂ ਦੀ ਟੀਮ ਦੇ ਮੈਂਬਰ ਸੌਰਭ ਚੌਧਰੀ, ਜਗਦੀਸ਼ ਸ਼ਰਮਾ, ਕੰਵਲ ਨਾਗਪਾਲ, ਰੋਹਿਤ ਢੀਂਗਰਾ, ਵਿੱਕੀ ਚੇਅਰਮੈਨ, ਮੋਹਿਤ ਗੋਸਵਾਮੀ, ਪੁਨੀਤ, ਸੰਜੇ ਸ਼ਰਮਾ, ਅਭੀ ਵਰਮਾ, ਲਵਿਸ਼ ਵਰਮਾ, ਰਜਤ, ਹਰਸ਼ ਮਦਾਨ ਸਮੇਤ ਵੱਡੀ ਗਿਣਤੀ ਵਿੱਚ ਸ਼ਿਆਮ ਪ੍ਰੇਮੀ ਹਾਜ਼ਰ ਸਨ।