- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਸਾਇਟੀ ਨੇ ਲੋਕਲ ਬੱਸ ਦੀ ਸੁਵਿਧਾ ਲਈ ਚੇਅਰਮੈਨ ਨੂੰ ਸੌਂਪਿਆ ਮੰਗ ਪੱਤਰ

ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਗੋਲਡਨ ਪੰਜਾਬ ਵੈਲਫੇਅਰ ਸੁਸਾਇਟੀ ਵੱਲੋਂ ਆਪਣੇ ਇਲਾਕੇ ਸਰਹਿੰਦ—ਭਾਦਸੋਂ ਬਾਈਪਾਸ ਰੋਡ ਦੇ ਨੇੜਲੇ ਨਿਵਾਸੀਆਂ ਨੂੰ ਆਉਣ—ਜਾਣ ’ਚ ਆ ਰਹੀ ਮੁਸ਼ਕਿਲ ਨੂੰ ਦੇਖਦਿਆਂ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਨੂੰ ਮੰਗ ਪੱਤਰ ਸੌਂਪ ਕੇ ਲੋਕਲ ਬੱਸ ਚਲਾਉਣ ਦੀ ਮੰਗ ਕੀਤੀ ਹੈ। ਸੁਸਾਇਟੀ ਦੇ ਪ੍ਰਧਾਨ ਸੰਜੇ ਕੁਮਾਰ ਅਰੋੜਾ ਨੇ ਦੱਸਿਆ ਕਿ ਬੱਸ ਸਟੈਂਡ ਤੋਂ ਸਰਹਿੰਦ ਬਾਈਪਾਸ, ਅਵਤਾਰ ਧਰਮ ਕੰਡਾ, ਚੀਮਾ ਚੌਕ ਤੋਂ ਸਿਉਣਾ ਪਿੰਡ ਤੱਕ ਲੋਕਲ ਬੱਸ ਦੀ ਸੁਵਿਧਾ ਨਾ ਹੋਣ ਕਾਰਨ ਨੇੜੇ ਇਲਾਕਿਆਂ ਦੇ ਲੋਕਾਂ ਨੂੰ ਆਉਣ—ਜਾਣ ’ਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ’ਚ ਕੋਈ ਵੀ ਆਟੋ, ਈ—ਰਿਕਸ਼ਾ ਆਦਿ ਨਾ ਚੱਲਣ ਕਾਰਨ ਵੀ ਇਲਾਕਾ ਵਾਸੀਆਂ ਨੂੰ ਔਖਿਆਈ ਦਾ ਸਾਹਮਣਾ ਕਰਨਾ ਪੈਂਦਾ ਹੈ। ਸੁਸਾਇਟੀ ਆਗੂਆਂ ਨੇ ਕਿਹਾ ਕਿ ਨਾਭਾ ਮਾਲੇਰਕੋਟਲਾ ਜਾਣ ਲਈ ਸਰਹਿੰਦ ਬਾਈਪਾਸ ’ਤੇ ਬੱਸਾਂ ਨਹੀਂ ਰੁਕਦੀਆਂ, ਜਿਸ ਕਰਕੇ ਇੱਥੇ ਵੀ ਕੁਝ ਬੱਸਾਂ ਦੇ ਰੁਕਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਵਾਰੀਆਂ ਨੂੰ ਆਉਣ—ਜਾਣ ’ਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਮਨੋਜ ਰਾਜਨ, ਸ਼ੁਮਿੰਦਰਪਾਲ ਸਿੰਘ, ਇੰਦਰਪ੍ਰੀਤ ਗਿੱਲ, ਪੰਕਜ ਅਰੋੜਾ, ਗੁਰਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਸਰਬਜੀਤ ਹਾਜ਼ਰ ਸਨ।