ਵਿਸ਼ਵ ਤਪਦਿਕ ਦਿਵਸ ਜਾਗਰੂਕਤਾ ਸੈਮੀਨਾਰ ਕਰਵਾਇਆ
ਵਿਸ਼ਵ ਤਪਦਿਕ ਦਿਵਸ ਜਾਗਰੂਕਤਾ ਸੈਮੀਨਾਰ ਕਰਵਾਇਆ
Publish Date: Thu, 26 Mar 2026 06:45 PM (IST)
Updated Date: Thu, 26 Mar 2026 06:50 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਹੈਲਥ ਅਵੇਅਰਨੈਸ ਸੁਸਾਇਟੀ ਬਾਰਾਦਰੀ ਗਾਰਡਨਜ਼ ਪਟਿਆਲਾ ਵੱਲੋਂ ਗੌਰਮਿੰਟ ਪੋਲੀਟੈਕਨੀਕਲ ਕਾਲਜ ਪਟਿਆਲਾ ਵਿਖੇ ਜਗਦੇਵ ਸਿੰਘ ਕਾਲੇਕਾ ਪ੍ਰਿੰਸੀਪਲ ਦੀ ਰਹਿਨੁਮਾਈ ਹੇਠ ਵਿਸ਼ਵ ਤਪਦਿਕ ਦਿਵਸ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਡਾ. ਕ੍ਰਾਂਤੀ ਗਰਗ ਪ੍ਰੋਫੈਸਰ ਟੀ.ਬੀ. ਹਸਪਤਾਲ ਨੇ ਟੀ.ਬੀ. ਬਿਮਾਰੀਆਂ ਬਾਰੇ ਫਾਰਮੇਸੀ ਵਿਦਿਆਰਥੀ / ਬੱਚਿਆਂ ਨੂੰ ਜਾਣਕਾਰੀ ਦਿੱਤੀ। ਇਸ ਨੁੰ ਗੰਭੀਰ ਬਿਮਾਰੀ ਐਲਾਨਿਆ ਪਰ ਇਸ ਦਾ ਸੰਪੂਰਨ ਇਲਾਜ ਬਾਰੇ ਵੀ ਜਿਕਰ ਕੀਤਾ। ਪੰਜਾਬ ਸਰਕਾਰ ਇਸ ਬਿਮਾਰੀ ਨੂੰ ਜੜੋ ਦੂਰ ਕਰਨ ਦੀ ਵਚਨਬੱਧ ਹੈ। ਫਾਰਮੇਸੀ ਦੇ ਬੱਚਿਆਂ ਨੇ ਡਾ. ਕ੍ਰਾਂਤੀ ਗਰਗ ਵਲੋਂ ਜਾਰੀ ਕੀਤਾ ਲੈਕਚਰ ਤੇ ਹੋਰ ਜਾਣਕਾਰੀ ਲੈਣ ਲਈ ਸਵਾਲ ਵੀ ਕੀਤੇ। ਸੁਸਾਇਟੀ ਦੇ ਪ੍ਰਧਾਨ ਜ਼ਸਵੰਤ ਸਿੰਘ ਕੌਲੀ ਨੇ ਸੁਸਾਇਟੀ ਦੇ ਕੀਤੇ ਜਾਂਦੇ ਕਾਰਜਾਂ ਬਾਰੇ ਚਾਨਣਾ ਪਾਇਆ। ਸੀਨੀਅਰ ਮੀਤ ਪ੍ਰਧਾਨ ਇੰਜ: ਹਰਬੰਸ ਸਿੰਘ ਕੁਲਾਰ, ਜਨਰਲ ਸਕੱਤਰ ਤਾਰਾ ਸਿੰਘ ਭਾਮਰਾ, ਇੰਦਰਜੀਤ ਕੌਰ ਅਤੇ ਡਾ. ਜੀ.ਐਸ. ਆਨੰਦ ਸਲਾਹਕਾਰ ਨੇ ਟੀ.ਬੀ. ਬਿਮਾਰੀ ਦੇ ਲਛਣ ਅਤੇ ਪ੍ਰਹੇਜ਼ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਲੈਕਚਰਾਰ ਜਸਪ੍ਰੀਤ ਸਿੰਘ,ਮੀਨੂੰ ਗੋਇਲ ਲੈਕਚਰਾਰ, ਨੀਨਾ ਦੇਵੀ ਪ੍ਰਬੰਧਕ ਮੈਂਬਰਾਂ, ਲੈਬ ਸਹਾਇਕ ਨੇ ਬਾਖੂਬੀ ਕਿਰਦਾਰ ਨਿਭਾਇਆ। ਹੈਲਥ ਅਵੇਅਰਨੈਸ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕੀਤਾ।