ਵੇਦ ਪ੍ਰਚਾਰ ਸਪਤਾਹ ਤੇ ਸਾਮਵੇਦ ਪਾਰਾਇਣ ਮਹਾਯੱਗ ਦੀ ਸਮਾਪਤੀ ਵੇਦ ਪ੍ਰਚਾਰ ਸਪਤਾਹ ਤੇ ਸਾਮਵੇਦ ਪਾਰਾਇਣ ਮਹਾਯੱਗ ਦੀ ਸਮਾਪਤੀ
Publish Date: Fri, 27 Nov 2026 04:34 PM (IST)
Updated Date: Fri, 27 Nov 2026 04:37 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਪਟਿਆਲਾ : ਮਹਾਨ ਸੁਤੰਤਰਤਾ ਸੈਨਾਨੀ ਸਵਾਮੀ ਸ਼ਰਧਾਨੰਦ ਦੇ ਬਲੀਦਾਨ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਆਰੀਆ ਸਮਾਜ ਮੰਦਰ, ਆਰੀਆ ਸਮਾਜ ਚੌਕ, ਪਟਿਆਲਾ ਵਿਖੇ ਕਰਵਾਏ ਗਏ ਛੇ ਰੋਜ਼ਾ ਵੇਦ ਪ੍ਰਚਾਰ ਸਪਤਾਹ ਅਤੇ ਸਾਮਵੇਦ ਪਾਰਾਇਣ ਮਹਾਯੱਗ ਦੀ ਸਮਾਪਤੀ ਸ਼ਰਧਾ ਤੇ ਉਤਸ਼ਾਹ ਨਾਲ ਹੋਈ। ਸਮਾਗਮ ਆਰੀਆ ਸਮਾਜ ਦੇ ਸਰਪ੍ਰਸਤ ਰਾਜ ਕੁਮਾਰ ਸਿੰਗਲਾ ਦੀ ਅਗਵਾਈ ਅਤੇ ਪ੍ਰਧਾਨ ਵਰਿੰਦਰ ਸਿੰਗਲਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਸਮਾਪਤੀ ਸਮਾਰੋਹ ਮੌਕੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਸਾਮਵੇਦ ਪਾਰਾਇਣ ਮਹਾਯੱਗ ਦੀ ਪੂਰਨ ਆਹੂਤੀ ਪਾਈ ਗਈ। ਧਰਮ ਸਭਾ ਦੌਰਾਨ ਮੁੱਖ ਬੁਲਾਰੇ ਡਾ. ਜਗਦੀਪ ਆਰੀਆ ਨੇ ਵੇਦਾਂ ਦੇ ਆਧਾਰ ਤੇ ਜੀਵਨ ਬਤੀਤ ਕਰਨ ਵਿਸ਼ੇ ਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵੇਦ ਸੱਚੀਆਂ ਵਿੱਦਿਆਵਾਂ ਦਾ ਭੰਡਾਰ ਹਨ। ਵੈਦਿਕ ਸਿਧਾਂਤਾਂ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾ ਕੇ ਹੀ ਸੁੱਖ, ਸ਼ਾਂਤੀ ਅਤੇ ਖ਼ੁਸ਼ਹਾਲੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਭਜਨ ਉਪਦੇਸ਼ਿਕਾ ਡਾ. ਪ੍ਰਿਯੰਕਾ ਆਰੀਆ, ਵੇਦਿਕਾ ਅਤੇ ਆਰੀਆ ਸਕੂਲ ਦੇ ਵਿਦਿਆਰਥੀਆਂ ਨੇ ਭਗਤੀਮਈ ਭਜਨ ਪੇਸ਼ ਕੀਤੇ। ਇਸ ਮੌਕੇ ਐੱਚ.ਐੱਨ. ਮਹਿਸਮਪੁਰੀ, ਪ੍ਰਦੀਪ ਮੋਂਗਾ, ਸ਼ਿਵ ਕੁਮਾਰ ਸ਼ਰਮਾ, ਪ੍ਰਿੰਸੀਪਲ ਵਿਵੇਕ ਤਿਵਾੜੀ, ਪ੍ਰਿੰਸੀਪਲ ਸੰਤੋਸ਼ ਗੋਇਲ, ਪ੍ਰਿੰਸੀਪਲ ਰੇਖਾ, ਪ੍ਰਿੰਸੀਪਲ ਪ੍ਰਦੀਪ ਕੁਮਾਰ, ਸ਼੍ਰੀਮਤੀ ਉਪਮਾ ਅਤੇ ਆਰੀਆ ਸਮਾਜ ਦੇ ਸੀਨੀਅਰ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਆਰੀਆ ਸਮਾਜ ਮੰਦਰ ਦੀ ਕਾਰਜਕਾਰਨੀ ਵੱਲੋਂ ਵੇਦ ਪ੍ਰਕਾਸ਼ ਤੁਲੀ, ਬਿਜੇਂਦਰ ਸ਼ਾਸਤਰੀ, ਜਤਿੰਦਰ ਸ਼ਰਮਾ, ਮਦਨ ਲਾਲ ਵਸ਼ਿਸ਼ਟ, ਓਮਦੇਵ ਆਰੀਆ, ਪ੍ਰਵੀਨ ਕੁਮਾਰ ਆਰੀਆ, ਅਰੁਣ ਆਰੀਆ, ਸੰਗੀਤਾ ਸਿੰਗਲਾ, ਸੁਮਨ ਲਤਾ ਕੋਛੜ, ਹਰਸ਼ਵਰਧਨ ਵਧਵਾ, ਨਰਿੰਦਰ ਕਪੂਰ, ਛੱਜੂਰਾਮ ਮਿੱਤਲ, ਰਵੀ ਵਰਮਾ, ਡਾ. ਕੇ. ਕੇ. ਮੌਦਗਿਲ, ਡਾ. ਸੁਨੀਲ ਆਰੀਆ ਤੇ ਹੋਰ ਵੀ ਮੌਜੂਦ ਸਨ। ਮੰਚ ਸੰਚਾਲਨ ਪ੍ਰਿੰਸੀਪਲ ਨਿਖਿਲ ਰੰਜਨ ਸ਼ਾਸਤਰੀ ਨੇ ਕੀਤਾ।