ਵੱਡੀ ਗਿਣਤੀ ਵਿੱਚ ਮੁਲਾਜ਼ਮ ਫੀਲਡ ਕਾਮਿਆਂ ਨਾਲ ਰਲੇ : ਧਰਮਪਾਲ ਲੌਟ ਵੱਡੀ ਗਿਣਤੀ ਵਿੱਚ ਮੁਲਾਜ਼ਮ ਫੀਲਡ ਕਾਮਿਆਂ ਨਾਲ ਰਲੇ : ਧਰਮਪਾਲ ਲੌਟ
Publish Date: Wed, 25 Nov 2026 06:28 PM (IST)
Updated Date: Wed, 25 Nov 2026 06:31 PM (IST)
ਗੁਲਸ਼ਨ ਸ਼ਰਮਾ,• ਪੰਜਾਬੀ ਜਾਗਰਣ• ਪਟਿਆਲਾ : ਪੀਡਬਲਯੂਡੀ ਫੀਲਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਵੱਖ-ਵੱਖ ਜਥੇਬੰਦੀਆਂ ਨੂੰ ਛੱਡ ਕੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਦਰਸਨ ਸਿੰਘ ਬਹਾਦਰਗੜ੍ਹ, ਸ਼ੁਭਕਰਨ ਸਿੰਘ, ਹਰਜਿੰਦਰ ਸਿੰਘ ਅਤੇ ਹਰਦੇਵ ਸਿੰਘ ਦੀ ਅਗਵਾਈ ਹੇਠ ਬ੍ਰਾਂਚ ਬਹਾਦਰਗੜ ਦੇ ਮੁਲਾਜਮ ਪੀਡਬਲਯੂਡੀ ਫੀਲਡ ਤੇ ਵਰਕਸ਼ਾਪ ਵਰਕਰ ਯੂਨੀਅਨ ਵਿੱਚ ਸ਼ਾਮਲ ਹੋਏ ਮੁਲਾਜ਼ਮਾਂ ਨੂੰ ਜੀ ਆਇਆਂ ਨੂੰ ਕਹਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਹਿਦਪੁਰੀ, ਸਾਬਕਾ ਪ੍ਰਧਾਨ ਦਰਸ਼ਨ ਬੇਲੂਮਾਜਰਾ, ਕੁਲਵੰਤ ਸਿੰਘ ਬਠਿੰਡਾ, ਰਾਜਪਾਲ ਸਿੰਘ ਲਸੋਈ ਅਤੇ ਧਰਮਪਾਲ ਸਿੰਘ ਲੌਟ ਨੇ ਕਿਹਾ ਕਿ ਤੁਹਾਡੇ ਵੱਲੋਂ ਸਹੀ ਸਮੇਂ ’ਤੇ ਲਿਆ ਗਿਆ ਸਹੀ ਫੈਸਲਾ ਹੈ ਕਿਉਂਕਿ ਅੱਜ ਸਰਕਾਰ ਦੇ ਖ਼ਿਲਾਫ਼ ਮੁਲਾਜ਼ਮ ਮੰਗਾਂ ਦੇ ਹੱਲ ਲਈ ਵਿਆਪਕ ਲੜਾਈ ਦੀ ਲੋੜ ਹੈ, ਜਿਸ ’ਚ ਸ਼ਾਮਲ ਹੋ ਕੇ ਤੁਸੀਂ ਜਿੱਥੇ ਆਪਣਾ ਫਰਜ਼ ਪਛਾਣੇ ਹਨ, ਉੱਥੇ ਹੀ ਜਥੇਬੰਦੀ ਨੂੰ ਤਕੜਾ ਕਰ ਕੇ ਮੁਲਾਜ਼ਮ ਮੰਗਾਂ ਦਾ ਹੱਲ ਕਰਨ ਲਈ ਵੀ ਤਾਕਤ ਦਿੱਤੀ ਹੈ। ਜਥੇਬੰਦੀ ਵਿੱਚ ਤੁਹਾਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ ਤੇ ਤੁਹਾਡੇ ਕੰਮ ਪਹਿਲ ਦੇ ਆਧਾਰ ’ਤੇ ਹੱਲ ਕਰਵਾਏ ਜਾਣਗੇ। ਇਹ ਪੀਡਬਲਯੂਡੀ ਫੀਲਡ ਵਰਕਸ਼ਾਪ ਵਰਕਰ ਯੂਨੀਅਨ ਵਿੱਚ ਹਰਜਿੰਦਰ ਸਿੰਘ, ਥਰਮਿੰਦਰ ਸਿੰਘ, ਜਸਦੇਵ ਸਿੰਘ, ਪਾਲਾ ਰਾਮ, ਦਿਨੇਸ਼ ਕੁਮਾਰ, ਗੁਰਪ੍ਰੀਤ ਸਿੰਘ, ਰੁਲਦਾ ਸਿੰਘ, ਮੀਹਾਂ ਸਿੰਘ, ਸੰਤ ਬਹਾਦਰ, ਕੇਸਰ ਸਿੰਘ, ਮਨਜੀਤ ਸਿੰਘ, ਗੁਰਜਿੰਦਰ ਸਿੰਘ, ਬਰਿੰਦਰ ਕੁਮਾਰ, ਸ਼ਾਹ ਪ੍ਰਸਾਦ, ਹਰਜਿੰਦਰ ਸਿੰਘ, ਅਕਸ਼ੈ ਕੁਮਾਰ ਸ਼ਾਮਲ ਹੋਏ। ਇਸ ਮੌਕੇ ਰਣਜੀਤ ਸਿੰਘ. ਰਾਮ ਲੁਭਾਇਆ, ਗੁਰਚਰਨ ਸਿੰਘ, ਸੁਖਬੀਰ ਸਿੰਘ ਅਤੇ ਦੀਪਕ ਕੁਮਾਰ ਹਾਜ਼ਰ ਸਨ।