- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੀਤਾ ਭਵਨ ਵਿਖੇ ਰਾਮਲੀਲਾ ਦੌਰਾਨ ਸੀਤਾ ਸਵੰਬਰ ਦਾ ਮੰਚਨ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਸ਼ਹਿਰ ਦੇ ਪੁਰਾਣੀ ਕਚਹਿਰੀ ਰੋਡ ਉੱਤੇ ਸਥਿਤ ਗੀਤਾ ਭਵਨ, ਸ਼ਾਮ ਨਗਰ ਵਿਖੇ ਸ਼੍ਰੀ ਰਾਮ ਪਰਿਵਾਰ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਈ ਜਾ ਰਹੀ ਰਾਮਲੀਲ੍ਹਾ ਦੀ ਤੀਜੀ ਸਟੇਜ ਦੌਰਾਨ ਸੀਤਾ ਸਵੰਬਰ ਦਾ ਮੰਚਨ ਕੀਤਾ ਗਿਆ। ਇਹ ਸਮਾਗਮ ਸਰਪ੍ਰਸਤ ਦੇਸ਼ ਰਾਜ ਬਾਂਸਲ ਤੇ ਪ੍ਰਧਾਨ ਅਮਿਤ ਗੁਪਤਾ ਦੀ ਅਗਵਾਈ ਹੇਠ ਅਤੇ ਚੀਫ਼ ਡਾਇਰੈਕਟਰ ਜੀਵਨ ਸੂਦ ਦੀ ਨਿਰਦੇਸ਼ਨਾ ਵਿਚ ਕਰਵਾਇਆ ਗਿਆ। ਸਟੇਜ ਦਾ ਉਦਘਾਟਨ ਅਗਰਵਾਲ ਸਭਾ ਦੇ ਪ੍ਰਧਾਨ ਵਿਜੈ ਗੁਪਤਾ ਅਤੇ ਰਾਹੁਲ ਥਰੇਜਾ ਨੇ ਕੀਤਾ। ਮੰਚਨ ਦੌਰਾਨ ਲਛਮਣ ਅਤੇ ਪਰਸ਼ੂਰਾਮ ਵਿਚਕਾਰ ਹੋਏ ਵਾਦ-ਵਿਵਾਦ ਤੋਂ ਬਾਅਦ ਭਗਵਾਨ ਰਾਮ ਤੇ ਮਾਤਾ ਸੀਤਾ ਦੇ ਵਿਆਹ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਕਲਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਰਾਮ ਚੰਦਰ ਦਾ ਰੋਲ ਮੋਹਿਤ ਗੁਪਤਾ, ਲਛਮਣ ਦਾ ਵਾਸੂ ਬਾਂਸਲ, ਸੀਤਾ ਦਾ ਕੁਮਾਰੀ ਸ਼ਾਕਸ਼ੀ, ਰਾਵਣ ਦਾ ਟਿੰਕੂ ਬਾਂਸਲ, ਪਰਸੂ ਰਾਮ ਦਾ ਜਤਿੰਦਰ ਸ਼ਰਮਾ ਵੱਲੋਂ ਰੋਲ ਨਿਭਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਨਵਦੀਪ ਸਿੰਘ ਚਾਨੀ ਨੇ ਦੱਸਿਆ ਕਿ ਵਰਿੰਦਾਵਨ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਭਜਨ ਸਮਰਾਟ ਕ੍ਰਿਸ਼ਨਾ ਰਾਮਲੀਲਾ ਦੇ ਦ੍ਰਿਸ਼ਾਂ ਦਾ ਵਰਣਨ ਕਰ ਰਹੇ ਹਨ। ਕਥਾ ਤੇ ਕੀਰਤਨ ਰਾਹੀਂ ਸੰਗਤ ਨੂੰ ਪ੍ਰਭੂ ਭਗਤੀ ਨਾਲ ਜੋੜਿਆ ਜਾ ਰਿਹਾ ਹੈ। ਇਸ ਮੌਕੇ ਵਿਨੀਤ ਵਿੱਜ,ਦਰਸ਼ਨ ਮਿੱਠਾ, ਸਾਹਿਲ ਸ਼ਰਮਾ, ਵਰੁਣ ਕਪਿਲ,ਵਰੁਣ ਵਿੱਜ, ਰਿੰਕੂ ਬਾਂਸਲ, ਮਨਦੀਪ ਸਿੰਘ ਲਵਲੀ ਬਾਵਾ, ਆਦਿ ਮੌਜੂਦ ਸਨ।