- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਰਰਾਸ਼ਟਰੀ ਸੀਨੀਅਰ ਸਿਟੀਜਨ ਦਿਵਸ ਮਨਾਇਆ

ਐੱਚਐੱਸ ਸੈਣੀ•, ਪੰਜਾਬੀ ਜਾਗਰਣ,• ਰਾਜਪੁਰਾ : ਰਾਜਪੁਰਾ ਦੇ ਸੀਨੀਅਰ ਸਿਟੀਜਨ ਭਵਨ ਵਿਖੇ ਸੀਨੀਅਰ ਸਿਟੀਜਨ ਕੌਂਸਲ ਵੱਲੋਂ ਅੰਤਰਰਾਸ਼ਟਰੀ ਸੀਨੀਅਰ ਸਿਟੀਜਨ ਦਿਵਸ ਮਨਾਇਆ ਗਿਆ। ਸਮਾਗਮ ਕੌਂਸਲ ਦੇ ਪ੍ਰਧਾਨ ਇਕਬਾਲ ਸਿੰਘ ਸੱਭਰਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਰਿਤੇਸ਼ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ 85 ਸਾਲ ਤੋਂ ਵੱਧ ਉਮਰ ਦੇ ਓਮ ਪ੍ਰਕਾਸ਼ ਨਾਗਪਾਲ, ਦੇਵੀ ਦਿਆਲ ਹੰਸ, ਸੁਰਿੰਦਰ ਸਿੰਘ ਅਤੇ ਸ਼ਕੁੰਤਲਾ ਦੇਵੀ ਸਮੇਤ 80 ਸਾਲ ਤੋਂ ਵੱਧ ਉਮਰ ਦੇ ਪਿਆਰੇ ਲਾਲ ਮਲਹੌਤਰਾ, ਜਗਰੂਪ ਸਿੰਘ, ਐੱਸ.ਪੀ. ਆਹਲੂਵਾਲੀਆ, ਗੁਰਚਰਨ ਸਿੰਘ ਪੰਛੀ, ਕੇ.ਕੇ. ਕੌਛੜ, ਪ੍ਰੋ. ਬੀ.ਕੇ. ਛਾਬੜਾ, ਸ਼ਰਨਪਾਲ ਸਿੰਘ, ਬੰਤ ਸਿੰਘ ਸਮੇਤ ਕੁੱਲ 22 ਬਜ਼ੁਰਗਾਂ ਨੂੰ ਮਠਿਆਈ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਰਿਤੇਸ਼ ਬਾਂਸਲ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੀ ਧਰੋਹਰ ਅਤੇ ਮਾਰਗਦਰਸ਼ਕ ਹਨ। ਉਨ੍ਹਾਂ ਦੇ ਤਜਰਬੇ ਅਤੇ ਪਾਈਆਂ ਪਿਰਤਾਂ ਤੋਂ ਸੇਧ ਲੈ ਕੇ ਨਵੀਂ ਪੀੜ੍ਹੀ ਅੱਗੇ ਵਧ ਰਹੀ ਹੈ। ਉਨ੍ਹਾਂ ਬਜ਼ੁਰਗਾਂ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬਜ਼ੁਰਗ ਆਪਣੇ ਆਧਾਰ ਕਾਰਡ ਦੀ ਕਾਪੀ ਜਮ੍ਹਾਂ ਕਰਵਾਉਣ, ਤਾਂ ਜੋ ਯਾਤਰਾ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ। ਇਸ ਮੌਕੇ ਪਿਆਰੇ ਲਾਲ ਮਲਹੌਤਰਾ ਵੱਲੋਂ ਆਪਣੀ ਤਰਫੋਂ ਪੰਜ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੀ ਭੇਟ ਕੀਤੀਆਂ ਗਈਆਂ। ਸਮਾਗਮ ਦੌਰਾਨ ਡਾ. ਗੁਰਵਿੰਦਰ ਅਮਨ ਅਤੇ ਭਾਰਤ ਭੂਸ਼ਣ ਕਾਮਰਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ ਚਰਨਜੀਤ ਸਿੰਘ ਨਾਮਧਾਰੀ, ਸਾਬਕਾ ਪ੍ਰਧਾਨ ਅਤੇ ਸਿਟੀਜਨ ਕੌਂਸਲ ਪੰਜਾਬ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਖੁਰਾਣਾ, ਸਾਬਕਾ ਪ੍ਰਧਾਨ ਰਤਨ ਸ਼ਰਮਾ, ਮੀਤ ਪ੍ਰਧਾਨ ਦਤਾਰ ਸਿੰਘ ਭਾਟੀਆ, ਜਨਰਲ ਸਕੱਤਰ ਨਰੇਸ਼ ਵਲੈਚਾ, ਕਰਨੈਲ ਸਿੰਘ ਪਰਵਾਨਾ, ਕੁਲਬੀਰ ਸਿੰਘ ਚੱਢਾ, ਸਤੀਸ਼ ਸ਼ਰਮਾ ਅਤੇ ਗਿਆਨ ਚੰਦ ਸ਼ਰਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ।