ਪ੍ਰਬੰਧਕ ਕਮੇਟੀ ਨੂੰ 10 ਦਿਨ ਲਈ ਭੰਗ ਕਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਦੇ ਹੁਕਮ ਸਿੱਖ ਜਥੇਬੰਦੀਆਂ ਨੇ ਪ੍ਰਬੰਧਕ ਕਮੇਟੀ ਨੂੰ 10 ਦਿਨ ਲਈ ਭੰਗ ਕਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਦੇ ਹੁਕਮ
Publish Date: Wed, 19 Aug 2026 07:08 PM (IST)
Updated Date: Thu, 20 Aug 2026 04:03 AM (IST)
* ਮਾਮਲਾ ਖ਼ੂਨਦਾਨ ਕੈਂਪ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਦੇਸ਼ ਭਗਤੀ ਦੇ ਗੀਤਾਂ ਤੇ ਨਾਚ ਦਾ * ਗ੍ਰੰਥੀ ਸਿੰਘ ਸਣੇ 7 ਨਵੇਂ ਮੈਂਬਰਾਂ ਨੂੰ ਕਾਰਜਕਾਰੀ ਪ੍ਰਬੰਧਕ ਥਾਪਿਆ ਫੋਟੋ–31 ਕੈਪਸ਼ਨ–ਅਹਿਮਦਗੜ਼ ਆਲ ਇੰਡੀਆ ਸਿੱਖ ਸਤਿਕਾਰ ਕਮੇਟੀ ਦੇ ਆਗੂ ਮੀਟਿੰਗ ਦੌਰਾਨ। ਮਹਾਂਵੀਰ ਗੋਇਲ, ਪੰਜਾਬੀ ਜਾਗਰਣ, ਅਹਿਮਦਗੜ੍ਹ : ਪਿਛਲੇ ਦਿਨੀਂ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਵਿਖੇ ਖੂਨਦਾਨ ਕੈਂਪ ਦੌਰਾਨ ਸਟੇਜ ਤੋਂ ਦੇਸ਼ ਭਗਤੀ ਦੇ ਗੀਤ ਤੇ ਨਾਚ ਦੀ ਵਾਇਰਲ ਵੀਡੀਓ ਤੋਂ ਬਾਦ ਬਾਅਦ ਸੰਗਤਾਂ ਵਿੱਚ ਭਾਰੀ ਪਾਇਆ ਦਾ ਰਿਹਾ ਸੀ।ਉਸ ਸਬੰਧ ਵਿੱਚ ਆਲ ਇੰਡੀਆ ਸਿੱਖ ਸਤਿਕਾਰ ਕਮੇਟੀ ਪਿੰਡ ਮੂਣਕਾ ਹੁਸ਼ਿਆਰਪੁਰ ਵੱਲੋਂ ਜੱਥੇਦਾਰ ਬਾਬਾ ਪੰਜਾਬ ਸਿੰਘ, ਜਥੇਦਾਰ ਪ੍ਰਗਟ ਸਿੰਘ, ਜਥੇਦਾਰ ਰਵਿੰਦਰ ਸਿੰਘ ਖਾਲਿਸਤਾਨੀ, ਜਥੇਦਾਰ ਗੁਰਪ੍ਰੀਤ ਸਿੰਘ ਸਮਰਾਕ ਆਦਿ ਜਥੇਬੰਦੀਆਂ ਨੇ ਰਲ ਕੇ ਪੰਥ ਵਲੋਂ ਗੁਰਦੁਆਰਾ ਸਾਹਿਬ ਅਹਿਮਦਗੜ੍ਹ ਪੁੱਜ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਅਤੇ ਸਬੰਧਤ ਧਿਰਾਂ ਨਾਲ ਗੱਲਬਾਤ ਕਰਦਿਆਂ ਮੌਜੂਦਾ ਪ੍ਰਬੰਧਕ ਕਮੇਟੀ ਨੂੰ 10 ਦਿਨਾ ਵਿਚ ਸ੍ਰੀ ਆਕਾਲ ਤਖਤ ਤੇ ਪੇਸ਼ ਹੋ ਆਪਣੀ ਭੁੱਲ ਬਖਸ਼ਾਉਣ ਦਾ ਹੁਕਮ ਲਾਇਆ। ਉਨਾਂ ਗੁਰਦੁਆਰਾ ਸਾਹਿਬ ਵਿਖੇ ਹੋ ਰਹੀ ਮਨਮੱਤ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਮੌਜੂਦਾ ਕਮੇਟੀ ਜਦੋਂ ਤੱਕ ਸ੍ਰੀ ਆਕਾਲ ਤਖਤ ਸਾਹਿਬ ਤੋਂ ਭੁੱਲ ਨਹੀਂ ਬਖਸ਼ਾ ਲੈਂਦੀ ਤਦ ਤੱਕ ਇਹ ਗੁਰਦੁਆਰਾ ਸਾਹਿਬ ਸਾਹਿਬ ਦਾ ਪ੍ਰਬੰਧ ਨਹੀਂ ਸੰਭਾਲ ਸਕਣਗੇ। ਸਤਿਕਾਰ ਕਮੇਟੀ ਦੇ ਆਗੂਆਂ ਨੇ ਇਸ ਗਲਤੀ ਲਈ ਮੌਜੂਦਾ ਕਮੇਟੀ ਨੂੰ 10 ਦਿਨ ਲਈ ਭੰਗ ਕਰਕੇ ਸਾਰੀ ਕਮੇਟੀ ਅਤੇ ਖੂਨਦਾਨ ਕੈਂਪ ਦੀ ਸੰਸਥਾ ਦੇ ਪਰਧਾਨ ਰਿੱਕੀ ਸੂਦ ਨੂੰ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਭੁੱਲ ਬਖਸ਼ਾਉਣ ਦੇ ਹੁਕਮ ਦਿੱਤੇ। ਗੁਰਦੁਆਰਾ ਸਾਹਿਬ ਦੇ ਕਾਰਜ ਨੂੰ ਉਸ ਸਮੇਂ ਤੱਕ ਚਲਾਉਣ ਲਈ ਗੁਰਦੁਆਰਾ ਸਾਹਿਬ ਦੇ ਵਜੀਰ ਗ੍ਰੰਥੀ ਭਾਈ ਰਵਿੰਦਰ ਸਿੰਘ ਨੂੰ ਮੁੱਖ ਸੇਵਾਦਾਰ ਦਾ ਕਾਰਜ ਸੰਭਾਲਦਿਆਂ ਊਨ੍ਹਾਂ ਨੂੰ ਮੌਜੂਦਾ ਕਮੇਟੀ ਦੇ ਮੈਂਬਰਾਂ ਨੂੰ ਛੱਡ ਕੇ ਸੰਗਤ ਚੋਂ ਕੋਈ ਪੰਜ ਕਾਰਜਕਾਰੀ ਸੇਵਾਦਾਰ ਚੁਣਨ ਦੇ ਅਧਿਕਾਰ ਦਿੱਤੇ ਤਾਂ ਕਿ ਗੁਰੂ ਘਰ ਦੀ ਸੇਵਾ ਨਿਰੰਤਰ ਚੱਲ ਸਕੇ। ਉਨ੍ਹਾਂ ਕਾਰਜਕਾਰੀ ਸੇਵਾਦਾਰਾਂ ਵਿੱਚ ਭਜਨ ਸਿੰਘ ਬਰਾੜ, ਕੁਲਦੀਪ ਸਿੰਘ ਖਾਲਸਾ, ਮੋਹਣ ਸਿੰਘ, ਜਗਵੰਤ ਸਿੰਘ ਜੱਗੀ, ਮਨਿੰਦਰਜੀਤ ਸਿੰਘ ਦੇ ਨਾਮ ਲਏ ਤਾਂ ਸਾਰੀ ਸੰਗਤ ਨੇ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ। ਸਤਿਕਾਰ ਕਮੇਟੀ ਵੱਲੋਂ ਆਪਣੇ ਤੌਰ ਤੇ ਕੁਲਵੰਤ ਸਿੰਘ ਸੋਹਲ ਨੂੰ ਛੇਵਾਂ ਮੈਂਬਰ ਨਿਯੁਕਤ ਕੀਤਾ। ਇਸ ਮੌਕੇ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਉਭੀ, ਜਗਜੀਤ ਸਿੰਘ ਜੱਜੀ, ਪ੍ਰਧਾਨ ਬਘੇਲ ਸਿੰਘ, ਦਲਜੀਤ ਸਿੰਘ ਸੌਂਦ, ਸਿੰਦਰਪਾਲ ਸਿੰਘ, ਅਮਰਜੀਤ ਸਿੰਘ ਉਭੀ, ਜਗਦੇਵ ਸਿੰਘ ਬੋਪਾਰਾਏ, ਕੌਂਸਲਰ ਬਿੱਲੂ ਮਾਜਰੀ, ਕੌਂਸਲਰ ਸੰਜੇ ਸੂਦ, ਸੁਖਜਿੰਦਰ ਸਿੰਘ ਰਾਜੜ, ਹਰਦੀਪ ਸਿੰਘ ਹੂੰਝਣ, ਦਲਜੀਤ ਸਿੰਘ ਕੜਵਲ, ਬਲਜੀਤ ਸਿੰਘ ਬਾਲੀ, ਕੁਲਦੀਪ ਸਿੰਘ ਗਰਚਾ, ਟਹਿਲ ਸਿੰਘ ਦੁਲਵਾਂ, ਦਰਸ਼ਨ ਸਿੰਘ ਸੌਂਦ, ਗੁਲਾਬ ਸਿੰਘ, ਜਸਕਰਨ ਸਿੰਘ ਸੋਢੀ, ਸੰਦੀਪ ਬੱਧਣ ਹਾਜ਼ਰ ਸਨ।