- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਰਾਮ ਪਰਿਵਾਰ ਵੈਲਫੇਅਰ ਸੁਸਾਇਟੀ ਵੱਲੋਂ ਰਾਮਲੀਲਾ ਦੀ ਆਖਰੀ ਸਟੇਜ ਰਾਜ ਤਿਲਕ ਦਾ ਮੰਚਨ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸ਼੍ਰੀ ਰਾਮ ਪਰਿਵਾਰ ਵੈੱਲਫੇਅਰ ਸੁਸਾਇਟੀ ਵੱਲੋਂ ਸੰਸਥਾਪਕ ਦੇਸ਼ ਰਾਜ ਬਾਂਸਲ, ਪ੍ਰਧਾਨ ਅਮਿਤ ਗੁਪਤਾ, ਚੇਅਰਮੈਨ ਨਵਦੀਪ ਚਾਨੀ ਦੀ ਅਗਵਾਈ ਅਤੇ ਡਾਇਰੈਕਟਰ ਜੀਵਨ ਸੂਦ ਦੇ ਨਿਰਦੇਸ਼ਨ ਹੇਠ ਗੀਤਾ ਭਵਨ ਰਾਜਪੁਰਾ ਵਿਖੇ ਖੇਡੀ ਜਾ ਰਹੀ ਰਾਮਲੀਲਾ ਦੀ ਆਖਰੀ ਸਟੇਜ ਰਾਜ ਤਿਲਕ ਦਾ ਸਫਲਤਾਪੂਰਬਕ ਮੰਚਨ ਕੀਤਾ ਗਿਆ। ਇਸ ਮੌਕੇ ਅਸਿਸਟੈਂਟ ਡਿਸਟ੍ਰਿਕ ਗਵਰਨਰ 3090 ਰੋਟਰੀ ਇੰਟਰਨੈਸ਼ਨਲ ਰਾਜਿੰਦਰ ਸਿੰਘ ਚਾਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਭਗਵਾਨ ਰਾਮ ਨੂੰ ਪਹਿਲਾ ਤਿਲਕ ਕੀਤਾ। ਇਸ ਤੋਂ ਬਾਅਦ ਰਾਮਲੀਲਾ ਦੇ ਕਲਾਕਾਰਾਂ ਦੀ ਹੌਸਲਾ ਅਫਜਾਈ ਲਈ ਸਨਮਾਨ ਚਿੰਨ੍ਹ ਭੇਟ ਕੀਤੇ। ਇਸ ਮੌਕੇ ਚਾਨੀ ਨੇ ਕਿਹਾ ਕਿ ਰਾਵਣ ਦਾ ਅੰਤ ਇਕ ਦਰਸਾਉਂਦਾ ਹੈ ਕਿ ਜਿਸ ਵਿਚ ਹੰਕਾਰ ਹੁੰਦਾ ਹੈ, ਉਹ ਭਾਵੇਂ ਕਿੰਨ੍ਹਾਂ ਵੱਡਾ ਗਿਆਨੀ ਤੇ ਵਿਦਵਾਨ ਹੋਵੇ, ਉਸ ਦਾ ਅੰਤ ਹੋ ਜਾਂਦਾ ਹੈ। ਉਨ੍ਹਾਂ ਨੇ ਰਾਮਲੀਲਾ ਦੌਰਾਨ ਬੱਚਿਆਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਦੇ ਸੀਨੀਅਰ ਕਲਾਕਾਰ ਟਿੰਕੂ ਬਾਂਸਲ ਨੇ ਦੱਸਿਆ ਕਿ ਰਾਮਲੀਲਾ ਵਿੱਚ ਭੂਮਿਕਾਵਾਂ ਨਿਭਾਉਣ ਵਾਲੇ ਸਾਰੇ ਕਲਾਕਾਰਾਂ ਨੇ ਬਿਲਕੁਲ ਮੁਫ਼ਤ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਪੂਰੀ ਰਹਿਤ-ਮਰਿਆਦਾ ਨਾਲ ਰਾਮਲੀਲਾ ਦਾ ਮੰਚਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਰਾਮਲੀਲਾ ਦੀ ਸ਼ੁਰੂਆਤ 11 ਅਕਤੂਬਰ ਅਤੇ ਸਮਾਪਤੀ 20 ਅਕਤੂਬਰ ਨੂੰ ਆਖਰੀ ਸਟੇਜ ਰਾਜ ਤਿਲਕ ਦਾ ਮੰਚਨ ਕਰ ਕੇ ਕੀਤੀ ਗਈ ਹੈ। ਇਸ ਮੌਕੇ ਸਰਪ੍ਰਸਤ ਫਕੀਰ ਚੰਦ ਕੌਚ, ਸੌਨੂੰ ਚੌਧਰੀ, ਸਾਹਿਲ ਸ਼ਰਮਾ, ਐਡ. ਸੁਸ਼ੀਲ ਕੁਮਾਰ, ਵਨਿਤ ਵਿੱਜ, ਜੀਵਨ ਬਾਂਸਲ, ਲਵਲੀ ਬਾਵਾ, ਸੁਭਾਸ਼ ਕੁਮਾਰ, ਭੂਸ਼ਣ ਬਾਂਸਲ, ਸੰਜੀਵ ਜੱਸਲ ਅਤੇ ਦਰਸ਼ਨ ਸਿੰਘ ਮਿੱਠਾ ਵੀ ਮੌਜੂਦ ਸਨ।