ਜ਼ਰੂਰੀ)ਸ਼ਿਵ ਸੈਨਾ ਹਿੰਦੁਸਤਾਨ ਨੇ ਕੱਢਿਆ ਤ੍ਰਿਸ਼ੂਲ ਮਾਰਚ ਸ਼ਿਵ ਸੈਨਾ ਹਿੰਦੁਸਤਾਨ ਨੇ ਕੱਢਿਆ ਤ੍ਰਿਸ਼ੂਲ ਮਾਰਚ
Publish Date: Fri, 24 Jul 2026 05:59 PM (IST)
Updated Date: Fri, 24 Jul 2026 06:01 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਪੰਜਾਬ ਵਿਚ ਅੱਤਵਾਦ ਤੋਂ ਪ੍ਰਭਾਵਿਤ ਹਿੰਦੂ ਪਰਿਵਾਰਾਂ ਲਈ ਇਨਸਾਫ਼ ਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਕੌਮੀ ਪ੍ਰਧਾਨ ਪਵਨ ਗੁਪਤਾ ਦੀ ਅਗਵਾਈ ਹੇਠ ਪਟਿਆਲਾ ਵਿਚ ਵਿਸ਼ਾਲ ਤ੍ਰਿਸ਼ੂਲ ਮਾਰਚ ਕੱਢਿਆ ਗਿਆ। ਤ੍ਰਿਸ਼ੂਲ ਮਾਰਚ ਸਵੇਰੇ ਸ਼੍ਰੀ ਸ਼ਿਵ ਮੰਦਰ ਕਿਲਾ ਚੌਕ ਤੋਂ ਸ਼ੁਰੂ ਹੋ ਕੇ ਅਦਾਲਤ ਬਾਜ਼ਾਰ, ਜੋੜੀਆਂ ਭਾਟੀਆਂ, ਅਰਨਾ-ਬਰਨਾ ਚੌਕ, ਤ੍ਰਿਵੇਣੀ ਚੌਕ, ਆਰੀਆ ਸਮਾਜ ਚੌਕ, ਲਾਹੌਰੀ ਗੇਟ, ਲਹਿਲ ਚੌਕ ਤੇ ਹੋਰ ਮੁੱਖ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਪਹੁੰਚਿਆ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਸਨ। ਤ੍ਰਿਸ਼ੂਲ ਮਾਰਚ ਦੀ ਧਾਰਮਿਕ ਅਗਵਾਈ ਮਹੰਤ ਰਾਮ ਦੱਤ ਗਿਰੀ ਮਹਾਰਾਜ ਅਤੇ ਸ਼੍ਰੀ ਹਿੰਦੂ ਤਖ਼ਤ ਭਾਰਤ ਦੇ ਮੁਖੀ ਮਹਾਮੰਡਲੇਸ਼ਵਰ ਸ਼੍ਰੀ ਬ੍ਰਹਮਾ ਨੰਦ ਗਿਰੀ ਮਹਾਰਾਜ ਨੇ ਕੀਤੀ। ਇਸ ਮੌਕੇ ਐੱਸਡੀਐੱਮ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਵਿਚ ਸੰਗਠਨ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਅੱਤਵਾਦ ਤੋਂ ਪ੍ਰਭਾਵਿਤ 35 ਹਜ਼ਾਰ ਹਿੰਦੂਆਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਸੰਗਠਨ ਨੇ ਇਨ੍ਹਾਂ ਪ੍ਰਭਾਵਿਤ ਪਰਿਵਾਰਾਂ ਲਈ 5100 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਅਤੇ ਹਿੰਦੂ ਭਾਈਚਾਰੇ ਨਾਲ ਸਬੰਧਤ 11 ਨੁਕਾਤੀ ਮੰਗਾਂ ਨੂੰ ਸਵੀਕਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਪਵਨ ਗੁਪਤਾ ਨੇ ਦੋਸ਼ ਲਗਾਇਆ ਕਿ ਪਿਛਲੀਆਂ ਅਤੇ ਮੌਜੂਦਾ ਸਰਕਾਰਾਂ ਵੱਲੋਂ ਅੱਤਵਾਦ ਪ੍ਰਭਾਵਿਤ ਪਰਿਵਾਰਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰਭਾਵਿਤ ਪਰਿਵਾਰਾਂ ਨੂੰ ਇਨਸਾਫ਼ ਅਤੇ ਮੁਆਵਜ਼ਾ ਨਹੀਂ ਮਿਲਦਾ, ਸੰਗਠਨ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਐਲਾਨ ਕੀਤਾ ਕਿ 31 ਜੁਲਾਈ ਨੂੰ ਪੰਜਾਬ ਭਰ ਤੋਂ ਸ਼ਿਵ ਸੈਨਿਕ ਅਤੇ ਹਿੰਦੂ ਸੰਗਠਨਾਂ ਦੇ ਆਗੂ ਮੋਹਾਲੀ ਵਿੱਚ ਇਕੱਠੇ ਹੋ ਕੇ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਨਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਗਠਨ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਸੰਘ ਵੱਲੋਂ ਪ੍ਰਸਿੱਧ ਸਮਾਜ ਸੇਵਕ ਡਾ. ਪਰਮਜੀਤ ਸਿੰਘ ਅਤੇ ਬਲਵਿੰਦਰ ਸਿੰਘ ਸ਼ਿਵੇ, ਪ੍ਰਮੁੱਖ ਹਿੰਦੂ ਸੰਗਠਨਾਂ ਦੇ ਆਗੂ ਵੀ ਪਹੁੰਚੇ। ਇਸ ਤ੍ਰਿਸ਼ੂਲ ਮਾਰਚ ’ਚ ਸ਼ਿਰਕਤ ਕਰਨ ਵਾਲੇ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਹੇਮਰਾਜ ਗੋਇਲ, ਕਾਂਤਾ ਬਾਂਸਲ, ਪ੍ਰਵੀਨ ਕੋਮਲ, ਸ਼ਮਾਕਾਂਤ ਪਾਂਡੇ, ਹਿੰਦੂ ਸੁਰੱਖਿਆ ਸੰਮਤੀ ਦੇ ਕੌਮੀ ਪ੍ਰਧਾਨ ਰਾਜੇਸ਼ ਕੇਹਰ, ਰਵਿੰਦਰ ਸਿੰਗਲਾ, ਅਮਰਜੀਤ ਬੰਟੀ, ਰਵੀ ਸੋਹਲ, ਨੰਦਲਾਲ ਨਾਭਾ, ਭੋਲਾ ਸ਼ਰਮਾ, ਪ੍ਰਦੀਪ ਵਰਮਾ, ਮਹੇਸ਼ ਸ਼ਰਮਾ, ਦੇਵੀ ਸ਼ਰਮਾ, ਈਸ਼ਵਰ ਚੰਦ ਸ਼ਰਮਾ, ਅਜੇ ਸ਼ਰਮਾ, ਵਿਕਾਸ ਸ਼ਰਮਾ, ਸਰਵਣ ਕੁਮਾਰ, ਅਭਿਸ਼ੇਕ ਬਾਂਸਲ, ਬੰਟੀ ਬਡੂਗਰ, ਬਲਵਿੰਦਰ ਸਿੰਘ,ਸਵਾਮੀ ਸਰਬਜੀਤ ਗਿਰੀ, ਸੰਨਦੀਪ ਗਿਰੀ, ਪ੍ਰਵੀਨ ਸ਼ਰਮਾ, ਸ਼ੀਲਾ ਦੇਵੀ, ਸੁਮਨ ਗੁਪਤਾ, ਸੁਨੀਤਾ ਰਾਣੀ, ਰਾਜੇਸ਼ ਗੁਪਤਾ, ਰਾਜਕੁਮਾਰ ਬਿੱਟੂ, ਰਮੇਸ਼, ਰੀਟਾ ਗੋਇਲ ਆਦਿ ਹਾਜ਼ਰ ਸਨ।