- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਪਟਿਆਲਾ ਵੱਲੋਂ ਸ਼ਬਦ ਕੀਰਤਨ ਪ੍ਰੋਗਰਾਮ ਦਾ ਆਯੋਜਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਪਟਿਆਲਾ ਨੇ ਅਰਬਨ ਅਸਟੇਟ ਵਿਖੇ ਸ਼ਬਦ ਕੀਰਤਨ ਪ੍ਰੋਗਰਾਮ ਕਰਵਾਇਆ। ਕਥਾ ਪਰਵਚਨ ਕਰਦੇ ਹੋਏ ਵਿਸ਼ਣੂਦੇਵਾਨੰਦ ਜੀ ਨੇ ਕਿਹਾ ਕਿ ਹਰ ਇਨਸਾਨ ਅਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ, ਅਨੰਦ ਭਾਵ ਖੁਸ਼ੀ। ਇਨਸਾਨ ਨੂੰ ਹਮੇਸ਼ਾ ਹੀ ਚਾਹਤ ਹੁੰਦੀ ਹੈ ਕਿ ਜ਼ਿੰਦਗੀ ਦੇ ਹਰ ਖੇਤਰ ਵਿਚ ਚਾਹੇ ਉਹ ਸਮਾਜਿਕ ਹੋਵੇ ਰਾਜਨੀਤਿਕ ਹੋਵੇ ਜਾਂ ਆਰਥਿਕ ਸਭ ਵਿਚ ਵੀ ਹੀ ਆਨੰਦ ਦੀ ਅਵਸਥਾ ਬਣੀ ਰਹੇ ਪਰ ਜੀਵਨ ਦੇ ਕਿਸੇ ਵੀ ਖੇਤਰ ਵਿਚ ਪ੍ਰਾਪਤ ਕੀਤਾ ਗਿਆ ਅਨੰਦ ਸਥਾਈ ਨਹੀਂ ਹੁੰਦਾ। ਇਸ ਦਾ ਮੁੱਖ ਕਾਰਨ ਸਾਡੀਆਂ ਅਸੀਮਿਤ ਇੱਛਾਵਾਂ ਹਨ । ਅਸੀਂ ਚਾਹੁੰਦੇ ਹਾਂ ਕਿ ਸਾਡੀ ਹਰ ਇੱਛਾ ਪੂਰਨ ਹੋਵੇ, ਉਦੋਂ ਹੀ ਅਸੀਂ ਆਨੰਦ ਨਾਲ ਜੀਵਨ ਬਤੀਤ ਕਰ ਪਾਵਾਂਗੇ ਪਰ ਜੀਵਨ ਵਿਗਿਆਨ ਇਸ ਤੋਂ ਉਲਟ ਹੈ। ਜਦੋਂ ਸਾਡੀ ਇਕ ਇੱਛਾ ਪੂਰੀ ਹੁੰਦੀ ਹੈ ਤਾਂ ਦੂਸਰੀ ਸਿਰ ਚੁੱਕ ਲੈਂਦੀ ਹੈ। ਇਹ ਸਿਲਸਿਲਾ ਇਦਾਂ ਹੀ ਚੱਲਦਾ ਰਹਿੰਦਾ ਹੈ । ਇਸੇ ਕਾਰਨ ਮਾਨਵ ਦੁਖੀ ਤੇ ਅਸ਼ਾਂਤ ਹੈ। ਜਿਵੇਂ ਕਿ ਅਸੀਂ ਸਭ ਜਾਣਦੇ ਹੀ ਹਾਂ ਕਿ ਚੰਦ ਦੀ ਆਪਣੀ ਰੌਸ਼ਨੀ ਨਹੀਂ ਹੁੰਦੀ, ਉਹ ਸੂਰਜ ਤੋਂ ਪ੍ਰਕਾਸ਼ ਲੈ ਕੇ ਸਾਨੂੰ ਰੌਸ਼ਨੀ ਦਿੰਦਾ ਹੈ। ਇਸੇ ਤਰ੍ਹਾਂ ਇਨਸਾਨ ਵੀ ਜੇ ਆਪਣੇ ਜੀਵਨ ’ਚ ਆਨੰਦ ਰੂਪੀ ਰੌਸ਼ਨੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸੂਰਜ ਰੂਪੀ ਪਰਮਾਤਮਾ ਨਾਲ ਜੁੜਨਾ ਪਵੇਗਾ। ਸਾਡੇ ਮਹਾਂਪੁਰਖਾਂ ਨੇ ਗੁਰਬਾਣੀ ਵਿਚ ਕਿਹਾ