ਡੇਰਾ ਬਾਬਾ ਭਾਈ ਗੁਰਦਾਸ ’ਚ ਸਿਲਾਈ ਸੈਂਟਰ ਦਾ ਉਦਘਾਟਨ
ਡੇਰਾ ਬਾਬਾ ਭਾਈ ਗੁਰਦਾਸ ’ਚ ਸਿਲਾਈ ਸੈਂਟਰ ਦਾ ਉਦਘਾਟਨ
Publish Date: Sat, 28 Mar 2026 04:12 PM (IST)
Updated Date: Sun, 29 Mar 2026 04:00 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ ਨੇੜਲੇ ਪਿੰਡ ਸੇਖੂਵਾਸ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਅਤੇ ਆਗਾਜ਼ ਵੈੱਲਫੇਅਰ ਫਾਉਂਡੇਸ਼ਨ ਸੰਗਰੂਰ ਦੇ ਉੱਦਮ ਸਦਕਾ ਡੇਰਾ ਬਾਬਾ ਭਾਈ ਗੁਰਦਾਸ ਵਿਖੇ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਸੈਂਟਰ ਵਿੱਚ ਪਿੰਡ ਦੇ ਪਤਵੰਤੇ ਸੱਜਣਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਸੈਂਟਰ ਦਾ ਉਦਘਾਟਨ ਕਰਨ ਲਈ ਕੈਪਟਨ ਹਰਭਜਨ ਸਿੰਘ ਖੇੜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਵਿਚਾਰਾਂ ਰਾਹੀਂ ਸਿਲਾਈ ਕਢਾਈ ਦੇ ਕੰਮਾਂ ਤੇ ਹੋਰ ਸਵੈ ਰੋਜ਼ਗਾਰ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਇਨਸਾਨ ਨੂੰ ਜ਼ਿੰਦਗੀ ਵਿੱਚ ਕੁਝ ਨਾ ਕੁਝ ਜਰੂਰ ਕਰਨਾ ਚਾਹੀਦਾ ਹੈ, ਤਾਂ ਕਿ ਆਪਣੇ ਪਰਿਵਾਰ ਨੂੰ ਪਾਲਣ ਲਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਅਸੀ ਪਿੰਡ-ਪਿੰਡ ਜਾ ਕੇ ਉਨ੍ਹਾਂ ਗ਼ਰੀਬ ਪਰਿਵਾਰ ਦੇ ਬੱਚਿਆਂ ਨੂੰ ਸਿਲਾਈ ਸੈਂਟਰ ਖੁੱਲ੍ਹਵਾ ਰਹੇ ਹਾਂ, ਤਾਂ ਕਿ ਉਹ ਸਿਲਾਈ ਕਢਾਈ ਦਾ ਕੰਮ ਸਿੱਖ ਕੇ ਆਪਣੇ ਰੋਜ਼ਗਾਰ ਨੂੰ ਵਧੀਆ ਤਰੀਕੇ ਨਾਲ ਤੋਰ ਸਕਣ।ਇਸ ਸਮੇਂ ਸੰਸਥਾ ਦੇ ਮੁਖੀ ਹਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਅਸੀ ਉਨ੍ਹਾਂ ਪਿੰਡਾਂ ਵਿੱਚ ਜਾ ਕੇ ਸੈਂਟਰ ਖੁੱਲ੍ਹਵਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵੱਲੋਂ ਖ਼ੂਨਦਾਨ ਕੈਂਪ, ਨਸ਼ਾ ਛਡਾਉਣ ਲਈ ਕੈਂਪ, ਗ਼ਰੀਬ ਪਰਿਵਾਰ ਦੀਆਂ ਕੁੜੀਆਂ ਦੇ ਵਿਆਹ ਕਰਨ ਸਬੰਧੀ ਅਤੇ ਸਕੂਲਾਂ ਵਿੱਚ ਗ਼ਰੀਬ ਪਰਿਵਾਰ ਦੇ ਬੱਚਿਆਂ ਨੂੰ ਮੁਫਤ ਕਿਤਾਬਾਂ ਦੇਣਾ ਸੰਸਥਾ ਦੇ ਕੰਮ ਹਨ। ਇਸ ਮੌਕੇ ਸੰਸਥਾ ਦੇ ਪੰਜਾਬ ਪ੍ਰਧਾਨ ਜਗਮੇਲ ਸਿੰਘ ਰੋਗਲਾ, ਮੀਤ ਪ੍ਰਧਾਨ ਸੁਮਨ ਲਤਾ ਸੰਗਰੂਰ, ਜਨ. ਸਕੱਤਰ ਗੋਬਿੰਦ ਸਿੰਘ ਤੂੰਗਾ, ਪ੍ਰੈੱਸ ਸਕੱਤਰ ਗੁਰਜੰਟ ਸਿੰਘ ਛਾਂਗਾ, ਜ਼ਿਲ੍ਹਾ ਪ੍ਰਧਾਨ ਰਾਜਪਾਲ ਚੋਪੜਾ, ਸੁਪਰਵਾਈਜ਼ਰ ਹਰਜੀਤ ਕੌਰ ਚੋਟੀਆਂ, ਗੁਰਮੀਤ ਕੌਰ ਨੰਗਲਾ, ਸੁਪਰਵਾਈਜ਼ਰ ਹਰਦੀਪ ਕੌਰ ਸੇਖੂਵਾਸ, ਸਿਖਲਾਈ ਟੀਚਰ ਨਿਰਮਲਾ ਦੇਵੀ, ਸੁਪਰਵਾਈਜ਼ਰ ਕਿਰਪਾ ਰਾਣੀ ਦੇਮਰਹੁ ਖ਼ੁਰਦ (ਮੋਗਾ) ਤੋਂ ਇਲਾਵਾ ਪਿੰਡ ਦੀ ਸਰਪੰਚ ਕੁਲਦੀਪ ਕੌਰ ਸੇਖੂਵਾਸ, ਉਨ੍ਹਾਂ ਦਾ ਸਪੁੱਤਰ ਜਸਪ੍ਰੀਤ ਸਿੰਘ ਜੱਸੀ, ਮੇਜਰ ਸਿੰਘ, ਹਰਬੰਸ ਸਿੰਘ , ਨਿਰਮਲ ਸਿੰਘ, ਜੱਗੀ ਪੰਚ, ਸੰਦੀਪ ਸਿੰਘ ਹਾਜ਼ਰ ਸਨ।