ਚੀਮਾਂ ਮੰਡੀ ’ਚ ਸੀਵਰੇਜ ਦੇ ਮੇਨਹੋਲ ਲੋਕਾਂ ਲਈ ਬਣੇ ਸਿਰਦਰਦੀ ਚੀਮਾਂ ਮੰਡੀ ’ਚ ਸੀਵਰੇਜ਼ ਦੇ ਮੇਨਹੋਲ ਲੋਕਾਂ ਲਈ ਬਣੇ ਸਿਰਦਰਦੀ
Publish Date: Wed, 19 Aug 2026 07:47 PM (IST)
Updated Date: Thu, 20 Aug 2026 04:04 AM (IST)
* ਦਾਮਨ ਬਾਜਵਾ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਚੁੱਕੇ ਸਵਾਲ * ਮਸਲੇ ਦੇ ਹੱਲ ਲਈ ਦਿੱਤੇ 31 ਹਜ਼ਾਰ ਰੁਪਏ ਫੋਟੋ–1 ਕੈਪਸਨ - ਭਾਜਪਾ ਆਗੂ ਦਾਮਨ ਬਾਜਵਾ ਗਲ਼ੀ ਦੇ ਹਾਲਾਤ ਦਿਖਾਉਂਦੇ ਹੋਏ। ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ ਸੁਨਾਮ : ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਜਨਮ ਅਸਥਾਨ ਵਿਧਾਨ ਸਭਾ ਹਲਕਾ ਸੁਨਾਮ ਦੇ ਕਸਬਾ ਚੀਮਾਂ ਮੰਡੀ ਦੇ ਵਾਰਡ ਨੰਬਰ 4 ਦੀ ਮੀਹਾਂ ਸਿੰਘ ਵਾਲੀ ਗਲੀ ਦੇ ਵਸਨੀਕ ਸੀਵਰੇਜ ਪਾਉਣ ਤੋਂ ਬਾਅਦ ਪੈਦਾ ਹੋਈ ਗੰਭੀਰ ਸਮੱਸਿਆ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ। ਭਾਜਪਾ ਆਗੂ ਦਾਮਨ ਬਾਜਵਾ ਨੇ ਪੰਜਾਬ ਸਰਕਾਰ ਦੇ ਹੱਥ ਖੜੇ ਕਰਾਕੇ ਮਸਲੇ ਦੇ ਹੱਲ ਲਈ ਨਿੱਜੀ ਤੌਰ ਤੇ ਅਹਿਮ ਕਦਮ ਚੁੱਕਿਆ ਹੈ। ਭਾਜਪਾ ਆਗੂ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਥੇ ਸੀਵਰੇਜ ਪਾਉਣ ਤੋਂ ਬਾਅਦ ਸੜਕ ਦਾ ਪੱਧਰ ਠੀਕ ਨਾ ਕਰਨ ਕਾਰਨ ਸੀਵਰੇਜ ਦੇ ਮੈਨਹੋਲ ਅਤੇ ਹੋਰ ਢਾਂਚਾ ਜ਼ਮੀਨ ਦੇ ਲੈਵਲ ਤੋਂ ਲਗਭਗ 4–5 ਫੁੱਟ ਉੱਚਾ ਰਹਿ ਗਿਆ ਹੈ। ਇਸ ਕਾਰਨ ਲੋਕਾਂ ਨੂੰ ਆਉਣ-ਜਾਣ, ਬਰਸਾਤ ਅਤੇ ਰੋਜ਼ਾਨਾ ਜੀਵਨ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਕੇ ਨਰਕ ਭਰੀ ਜਿੰਦਗੀ ਜਿਊਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ 2 ਅਗਸਤ ਨੂੰ ਵੀ ਇਲਾਕਾ ਵਾਸੀਆਂ ਦੇ ਸੱਦੇ ’ਤੇ ਉਹ ਇੱਥੇ ਪਹੁੰਚੇ ਸਨ ਅਤੇ ਉਸ ਸਮੇਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨ ਨੂੰ 10–12 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਕਿ ਮਿੱਟੀ ਪਾਕੇ ਸੜਕ ਦਾ ਲੈਵਲ ਠੀਕ ਕਰਵਾਇਆ ਜਾਵੇ ਪਰੰਤੂ ਅੱਜ 18 ਅਗਸਤ ਹੋਣ ਦੇ ਬਾਵਜੂਦ ਨਾ ਤਾਂ ਪ੍ਰਸ਼ਾਸਨ ਵੱਲੋਂ ਕੋਈ ਢੁੱਕਵਾਂ ਕਦਮ ਚੁੱਕਿਆ ਗਿਆ ਅਤੇ ਨਾ ਹੀ ‘ਆਪ’ ਸਰਕਾਰ ਦੇ ਨੁਮਾਇੰਦੇ ਲੋਕਾਂ ਦੀ ਸਾਰ ਲੈਣ ਪਹੁੰਚੇ। ਉਨ੍ਹਾਂ ਕਿਹਾ ਕਿ “ਮੋਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ, ਪਰ ਅੱਜ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਜਨਮ ਅਸਥਾਨ ਦੀ ਜਨਤਾ ਚੀਮਾਂ ਦੇ ਵਾਰਡ ਨੰਬਰ 4 ਦੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਵੀ ਸਰਕਾਰ ਕੋਲ ਸਮਾਂ ਨਹੀਂ ਹੈ। ਉਨ੍ਹਾਂ ਵੱਲੋਂ ਆਪਣੀ ਨਿੱਜੀ ਤੌਰ ਤੇ 31,000 ਰੁਪਏ ਮਿੱਟੀ ਪਵਾਉਣ ਲਈ ਦਿੱਤੇ ਗਏ ਹਨ। ਲਗਭਗ 40 ਘਰਾਂ ਦੇ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਮਿੱਟੀ ਪਾਉਣ ਦਾ ਕੰਮ ਪੂਰਾ ਕੀਤਾ ਜਾਵੇਗਾ। ਜੇਕਰ ਹੋਰ ਸਹਿਯੋਗ ਦੀ ਲੋੜ ਪਈ ਤਾਂ ਉਹ ਵੀ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ “ਇਹ ਕੰਮ ਸਰਕਾਰ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ, ਪਰ ਲੋਕਾਂ ਨੂੰ ਆਪਣੇ ਹੱਕ ਦੀ ਸਹੂਲਤ ਲਈ ਸਰਕਾਰ ਦੇ ਮੂੰਹ ਵੱਲ ਵੇਖਣਾ ਪੈ ਰਿਹਾ ਹੈ। ਭਾਜਪਾ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਨਹੀਂ ਛੱਡੇਗੀ ਅਤੇ ਹਰ ਮੁਸ਼ਕਲ ਸਮੇਂ ਵਿੱਚ ਲੋਕਾਂ ਦੇ ਨਾਲ ਖੜ੍ਹੀ ਰਹੇਗੀ।